ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਕੁਦਰਤ ਦੇ ਇਮਤਿਹਾਨ ‘ਤੇ ਭਾਰੀ ਪਿਆ ਸਿਆਸੀ ਜਜ਼ਬਾ: ਮੀਂਹ ਦੇ ਕਹਿਰ ਦੇ ਬਾਵਜੂਦ ਹਲਕਾ ਭਦੌੜ ‘ਚ ਗਰਜੇ ਅਕਾਲੀ ਦਲ ਦੇ ਸ਼ੇਰ

ਕੁਦਰਤ ਦੇ ਇਮਤਿਹਾਨ ‘ਤੇ ਭਾਰੀ ਪਿਆ ਸਿਆਸੀ ਜਜ਼ਬਾ: ਮੀਂਹ ਦੇ ਕਹਿਰ ਦੇ ਬਾਵਜੂਦ ਹਲਕਾ ਭਦੌੜ ‘ਚ ਗਰਜੇ ਅਕਾਲੀ ਦਲ ਦੇ ਸ਼ੇਰ

 ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਭਦੌੜ ਦੇ ਪਿੰਡ ਤਾਜੋਕੇ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਨੇ ਐਤਵਾਰ ਨੂੰ ਸੂਬੇ ਦੀ ਸਿਆਸਤ ’ਚ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਅੱਜ ਜਦੋਂ ਅਕਾਲੀ ਦਲ ਦੀ ਇਸ ਰੈਲੀ ਦਾ ਆਗਾਜ਼ ਹੋਇਆ ਤਾਂ ਅਚਾਨਕ ਬਦਲੇ ਮੌਸਮ ਤੇ ਮੀਂਹ ਨੇ ਪ੍ਰਬੰਧਕਾਂ ਤੇ ਸਿਆਸੀ ਮਾਹਿਰਾਂ ਨੂੰ ਚਿੰਤਾ ’ਚ ਪਾ ਦਿੱਤਾ।
ਕੁਦਰਤ ਦੇ ਇਮਤਿਹਾਨ 'ਤੇ ਭਾਰੀ ਪਿਆ ਸਿਆਸੀ ਜਜ਼ਬਾ: ਮੀਂਹ ਦੇ ਕਹਿਰ ਦੇ ਬਾਵਜੂਦ ਹਲਕਾ ਭਦੌੜ 'ਚ ਗਰਜੇ ਅਕਾਲੀ ਦਲ ਦੇ ਸ਼ੇਰ

ਬਰਨਾਲਾ,  ਬਿਊਰੋ 16 ਮਾਰਚ

ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਭਦੌੜ ਦੇ ਪਿੰਡ ਤਾਜੋਕੇ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਨੇ ਐਤਵਾਰ ਨੂੰ ਸੂਬੇ ਦੀ ਸਿਆਸਤ ’ਚ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਅੱਜ ਜਦੋਂ ਅਕਾਲੀ ਦਲ ਦੀ ਇਸ ਰੈਲੀ ਦਾ ਆਗਾਜ਼ ਹੋਇਆ ਤਾਂ ਅਚਾਨਕ ਬਦਲੇ ਮੌਸਮ ਤੇ ਮੀਂਹ ਨੇ ਪ੍ਰਬੰਧਕਾਂ ਤੇ ਸਿਆਸੀ ਮਾਹਿਰਾਂ ਨੂੰ ਚਿੰਤਾ ’ਚ ਪਾ ਦਿੱਤਾ। ਪਰ ਅਕਾਲੀ ਵਰਕਰਾਂ ਦੇ ਬੁਲੰਦ ਹੌਸਲੇ ਨੇ ਕੁਦਰਤ ਦੇ ਇਸ ਇਮਤਿਹਾਨ ਨੂੰ ਵੀ ਫੇਲ੍ਹ ਕਰ ਦਿੱਤਾ। ਆਮ ਤੌਰ ‘ਤੇ ਅਜਿਹੀਆਂ ਰੈਲੀਆਂ ’ਚ ਮੀਂਹ ਪੈਣ ਸਾਰ ਹੀ ਭਗਦੜ ਮੱਚ ਜਾਂਦੀ ਹੈ। ਪਰ ਤਾਜੋਕੇ ਦੇ ਸਟੇਡੀਅਮ ’ਚ ਨਜ਼ਾਰਾ ਬਿਲਕੁਲ ਉਲਟ ਸੀ। ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਬਜ਼ੁਰਗਾਂ, ਨੌਜਵਾਨਾਂ ਤੇ ਔਰਤਾਂ ਨੇ ਆਪਣੀਆਂ ਕੁਰਸੀਆਂ ਨਹੀਂ ਛੱਡੀਆਂ। ਲੋਕਾਂ ਨੇ ਸਿਰਾਂ ‘ਤੇ ਪਰਨੇ, ਪਲਾਸਟਿਕ ਦੀਆਂ ਚਾਦਰਾਂ ਤੇ ਕੁਰਸੀਆਂ ਰੱਖ ਕੇ ਮੀਂਹ ਦਾ ਸਾਹਮਣਾ ਕੀਤਾ। ਜੋ ਇਹ ਦਰਸਾਉਂਦਾ ਹੈ ਕਿ ਅਕਾਲੀ ਦਲ ਦਾ ਕਾਡਰ ਅੱਜ ਵੀ ਪੰਜਾਬ ਦੀ ਸਿਆਸਤ ’ਚ ਸਭ ਤੋਂ ਮਜ਼ਬੂਤ ਤੇ ਵਫ਼ਾਦਾਰ ਹੈ। ਮਾਹਿਰਾਂ ਅਨੁਸਾਰ ਤਾਜੋਕੇ ਦੀ ਇਸ ਰੈਲੀ ਨੇ ਵਿਰੋਧੀ ਖੇਮਿਆਂ ’ਚ ਹਲਚਲ ਪੈਦਾ ਕਰ ਦਿੱਤੀ ਹੈ। ਸੁਖਬੀਰ ਬਾਦਲ ਵਲੋਂ ਬਰਨਾਲਾ ਤੋਂ ਸਰਕਾਰ ਬਦਲਣ ਦੇ ਕੀਤੇ ਗਏ ਐਲਾਨ ਨੇ ਵਰਕਰਾਂ ’ਚ ਨਵੀਂ ਰੂਹ ਫੂਕ ਦਿੱਤੀ ਹੈ। ਮੀਂਹ ਦੇ ਸ਼ੋਰ ਦੇ ਵਿਚਕਾਰ ਗੂੰਜਦੇ ਜੈਕਾਰਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ’ਚ ਹਲਕਾ ਭਦੌੜ ਸਿਆਸੀ ਗਤੀਵਿਧੀਆਂ ਦਾ ਮੁੱਖ ਕੇਂਦਰ ਬਣਿਆ ਰਹੇਗਾ।

ਸੁਖਬੀਰ ਬਾਦਲ ਦਾ ਐਲਾਨ: ਸਤਨਾਮ ਸਿੰਘ ਰਾਹੀ ਹੋਣਗੇ ਵਿਕਾਸ ਦੇ ਨਵੇਂ ਚਿਹਰੇ

ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਡਾਲ ’ਚ ਮੌਜੂਦ ਜਜ਼ਬੇ ਨੂੰ ਵੇਖਦਿਆਂ ਕਿਹਾ ਕਿ ਇਹ ਇਕੱਠ ਸਪੱਸ਼ਟ ਕਰਦਾ ਹੈ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਅੱਕ ਚੁੱਕੇ ਹਨ। ਉਨ੍ਹਾਂ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਹੀ ਕੇਵਲ ਇਕ ਉਮੀਦਵਾਰ ਨਹੀਂ ਹਨ। ਸਗੋਂ ਉਹ ਭਦੌੜ ਤੇ ਬਰਨਾਲਾ ਜ਼ਿਲ੍ਹੇ ਦੇ ਵਿਕਾਸ ਦੀ ਇਕ ਨਵੀਂ ਇਬਾਰਤ ਲਿਖਣ ਵਾਲੇ ਆਗੂ ਬਣ ਕੇ ਉਭਰਨਗੇ। ਬਾਦਲ ਨੇ ਜ਼ੋਰ ਦੇ ਕੇ ਕਿਹਾ ਰਾਹੀ ਦੀ ਮਜ਼ਬੂਤੀ ਤੁਹਾਡੀ ਆਪਣੀ ਮਜ਼ਬੂਤੀ ਹੈ। ਇਹ ਤੁਹਾਡੇ ਹੱਕਾਂ ਦੀ ਲੜਾਈ ਲੜਨ ਵਾਲਾ ਨਿਡਰ ਸਿਪਾਹੀ ਹੈ।

ਬਰਨਾਲਾ: ਪੰਜਾਬ ਦੀ ਸਿਆਸਤ ਦਾ ‘ਕਿੰਗ ਮੇਕਰ‘

ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਬਰਨਾਲਾ ਦੀ ਧਰਤੀ ਦਾ ਇਤਿਹਾਸ ਰਿਹਾ ਹੈ ਕਿ ਇੱਥੋਂ ਉੱਠੀ ਲਹਿਰ ਪੂਰੇ ਪੰਜਾਬ ’ਚ ਸੱਤਾ ਦੀ ਤਬਦੀਲੀ ਦੀ ਨੀਂਹ ਰੱਖਦੀ ਹੈ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਦੇ ਲੋਕ ਅਸਮਾਨੋਂ ਵਰਦੇ ਮੀਂਹ ’ਚ ਵੀ ਆਪਣੇ ਆਗੂਆਂ ਨੂੰ ਸੁਣਨ ਲਈ ਡਟੇ ਰਹਿਣ। ਉੱਥੇ ਜਿੱਤ ਦਾ ਰਾਹ ਪੱਧਰਾ ਹੋਣਾ ਤੈਅ ਹੈ। ਮਜੀਠੀਆ ਨੇ ਅੱਜ ਦੀ ਹਾਜ਼ਰੀ ਨੂੰ ਵਿਰੋਧੀ ਪਾਰਟੀਆਂ ਲਈ ਇਕ ਵੱਡਾ ਸੰਦੇਸ਼ ਕਰਾਰ ਦਿੱਤਾ।

ਭਾਵੁਕ ਪਲਾਂ ਨੇ ਜਿੱਤਿਆ ਵਰਕਰਾਂ ਦਾ ਦਿਲ

ਰੈਲੀ ਦੌਰਾਨ ਕਈ ਅਜਿਹੇ ਭਾਵੁਕ ਪਲ ਵੀ ਵੇਖਣ ਨੂੰ ਮਿਲੇ ਜਦੋਂ ਪਿੰਡਾਂ ਤੋਂ ਆਏ ਆਮ ਵਰਕਰਾਂ ਨੇ ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਗਲੇ ਲਗਾ ਕੇ ਆਪਣਾ ਅਸ਼ੀਰਵਾਦ ਦਿੱਤਾ। ਰਾਹੀ ਲਈ ਇਹ ਰੈਲੀ ਸਿਰਫ਼ ਸਿਆਸੀ ਸ਼ਕਤੀ ਪ੍ਰਦਰਸ਼ਨ ਨਹੀਂ ਸੀ। ਸਗੋਂ ਹਲਕੇ ਦੇ ਲੋਕਾਂ ਨਾਲ ਉਨ੍ਹਾਂ ਦੇ ਪਰਿਵਾਰਕ ਰਿਸ਼ਤੇ ਦੀ ਗਵਾਹੀ ਸੀ। ਸਤਨਾਮ ਸਿੰਘ ਰਾਹੀ ਨੇ ਮੀਂਹ ’ਚ ਭਿੱਜ ਰਹੇ ਵਰਕਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਇਨ੍ਹਾਂ ਦੇ ਦੁੱਖ-ਸੁੱਖ ’ਚ ਢਾਲ ਬਣ ਕੇ ਖੜ੍ਹਨਗੇ।

ਹੋਰ ਤਾਜ਼ਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   ਹਰਕਤਾਂ ਤੋਂ ਬਾਜ ਆ ਜਾਓ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 4 2
Users Today : 13
Users Yesterday : 120
Users Last 7 days : 319

ਰਾਸ਼ੀਫਲ

error: Content is protected !!