ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪੰਜਾਬ » ਗੈਸ ਸਿਲੰਡਰ ਲੈਂਦੇ ਸਮੇਂ ਭਾਰ ਜ਼ਰੂਰ ਤੋਲੋ, ਘੱਟ ਗੈਸ ਅਤੇ ਬਲੈਕ ਮਾਰਕੀਟਿੰਗ ਤੋਂ ਸਾਵਧਾਨ ਰਹਿਣ ਦੀ ਅਪੀਲ – ਪ੍ਰਧਾਨ ਝੱਲੀ

ਗੈਸ ਸਿਲੰਡਰ ਲੈਂਦੇ ਸਮੇਂ ਭਾਰ ਜ਼ਰੂਰ ਤੋਲੋ, ਘੱਟ ਗੈਸ ਅਤੇ ਬਲੈਕ ਮਾਰਕੀਟਿੰਗ ਤੋਂ ਸਾਵਧਾਨ ਰਹਿਣ ਦੀ ਅਪੀਲ – ਪ੍ਰਧਾਨ ਝੱਲੀ

( ਗੁਰਮੀਤ ਸਿੰਘ ਬਰਨਾਲਾ/ ਮਨੋਜ ਸ਼ਰਮਾ )

ਇਰਾਨ, ਇਜ਼ਰਾਈਲ ਤੇ ਅਮਰੀਕਾ ਵਿਚਕਾਰ ਚੱਲ ਰਹੇ ਟਕਰਾਅ ਦੇ ਪ੍ਰਭਾਵ ਕਾਰਨ ਵਪਾਰ, ਉਦਯੋਗ ਅਤੇ ਸਪਲਾਈ ਪ੍ਰਣਾਲੀ ਉੱਤੇ ਅਸਰ ਪੈ ਰਿਹਾ ਹੈ। ਇਸਦਾ ਅਸਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਈ ਥਾਵਾਂ ’ਤੇ ਰਸੋਈ ਗੈਸ ਸਿਲੰਡਰਾਂ ਦੀ ਕਿਲਤ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਸ ਹਾਲਾਤ ਦੇ ਮੱਦੇਨਜ਼ਰ ਆਮ ਜਨਤਾ ਨੂੰ ਜਾਗਰੂਕ ਰਹਿਣ ਦੀ ਲੋੜ ਹੈ।

ਜੈ ਕਿਸ਼ਾਨ ਅੰਦੋਲਨ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਝੱਲੀ ਜੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਲੋਕਾਂ ਵੱਲੋਂ ਸਾਨੂ ਮਿਲ ਰਹੀਆਂ ਸ਼ਿਕਾਇਤਾਂ ਅਨੁਸਾਰ ਕਈ ਥਾਵਾਂ ’ਤੇ ਗੈਸ ਸਿਲੰਡਰਾਂ ਵਿੱਚ ਘੱਟ ਗੈਸ ਹੋਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਰਾਂ ਵਿੱਚ ਜਾਕੇ ਕੁਝ ਗੈਸ ਡਿਲੀਵਰੀ ਦੇਣ ਵਾਲੇ ਕਰਮਚਾਰੀ ਸਿਲੰਡਰਾਂ ਵਿੱਚੋਂ ਥੋੜ੍ਹੀ-ਥੋੜ੍ਹੀ ਗੈਸ ਕੱਢ ਕੇ ਉਸਨੂੰ ਹੋਰ ਸਿਲੰਡਰਾਂ ਵਿੱਚ ਭਰ ਕੇ ਬਲੈਕ ਵਿੱਚ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਆਮ ਖਪਤਕਾਰਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।


ਇਸ ਸਬੰਧੀ ਪ੍ਰਧਾਨ ਗੁਰਪ੍ਰੀਤ ਸਿੰਘ ਝੱਲੀ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਦੋਂ ਵੀ ਗੈਸ ਸਿਲੰਡਰ ਡਿਲੀਵਰੀ ਲਈ ਆਵੇ ਤਾਂ ਸਭ ਤੋਂ ਪਹਿਲਾਂ ਉਸਦਾ ਭਾਰ ਜ਼ਰੂਰ ਤੋਲਿਆ ਜਾਵੇ। ਖਪਤਕਾਰ ਗੈਸ ਏਜੰਸੀ ਨੂੰ ਪੈਸੇ ਦੇ ਕੇ ਸਿਲੰਡਰ ਖਰੀਦਦੇ ਹਨ, ਇਸ ਲਈ ਪੂਰੀ ਮਾਤਰਾ ਵਿੱਚ ਗੈਸ ਮਿਲਣਾ ਉਹਨਾਂ ਦਾ ਬੁਨਿਆਦੀ ਹੱਕ ਹੈ। ਡਿਲੀਵਰੀ ਕਰਨ ਵਾਲੇ ਵਿਅਕਤੀ ਕੋਲ ਵਜ਼ਨ ਕਰਨ ਵਾਲਾ ਕੰਡਾ ਹੋਣਾ ਲਾਜ਼ਮੀ ਹੈ ਅਤੇ ਉਸ ਨੂੰ ਖਪਤਕਾਰ ਦੇ ਸਾਹਮਣੇ ਸਿਲੰਡਰ ਦਾ ਭਾਰ ਤੋਲ ਕੇ ਦਿਖਾਉਣਾ ਚਾਹੀਦਾ ਹੈ। ਜਦੋਂ ਪੱਤਰਕਾਰਾਂ ਨੇ ਨਾਪ-ਤੋਲ ਅਧਕਾਰੀ ਸ਼੍ਰੀ ਕੁਲਵਿੰਦਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਓਹਨਾਂ ਕਿਹਾ ਜੇਕਰ ਡਿਲੀਵਰੀ ਕਰਮਚਾਰੀ ਵਜ਼ਨ ਕਰਨ ਤੋਂ ਕੰਨੀ ਕਤਰਾਏ ਜਾਂ ਕੰਡਾ ਨਾ ਹੋਣ ਦਾ ਬਹਾਨਾ ਬਣਾਏ ਤਾਂ ਖਪਤਕਾਰ ਤੁਰੰਤ ਇਸਦੀ ਸ਼ਿਕਾਇਤ ਸੰਬੰਧਤ ਅਧਿਕਾਰੀਆਂ ਕੋਲ ਦਰਜ ਕਰਵਾ ਸਕਦੇ ਹਨ।

ਜ਼ਿਲ੍ਹਾ ਬਰਨਾਲਾ ਦੇ ਨਾਪ-ਤੋਲ ਅਧਿਕਾਰੀ ਸ੍ਰੀ ਕੁਲਵਿੰਦਰ ਸਿੰਘ ਨਾਲ ਦਾ ਮੋਬਾਈਲ ਨੰਬਰ 99889-00043 ’ਤੇ ਸੰਪਰਕ ਕਰਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ।


ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਸਚੇਤ ਰਹਿਣ ਅਤੇ ਗੈਸ ਸਿਲੰਡਰ ਲੈਂਦੇ ਸਮੇਂ ਉਸਦਾ ਭਾਰ ਜ਼ਰੂਰ ਚੈੱਕ ਕਰਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਿਆ ਜਾ ਸਕੇ ਅਤੇ ਗੈਸ ਦੀ ਬਲੈਕ ਮਾਰਕੀਟਿੰਗ ’ਤੇ ਵੀ ਰੋਕ ਲੱਗ ਸਕੇ।

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 7 2
Users Today : 22
Users Yesterday : 37
Users Last 7 days : 296

ਰਾਸ਼ੀਫਲ

error: Content is protected !!