ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਜੇਤੂ ਖਿਡਾਰੀਆਂ ਨੂੰ ਕਾਜੂ,ਬਦਾਮ ਅਤੇ ਦੇਸੀ ਘਿਓ ਨਾਲ ਕੀਤਾ ਗਿਆ ਸਨਮਾਨਿਤ

ਜੇਤੂ ਖਿਡਾਰੀਆਂ ਨੂੰ ਕਾਜੂ,ਬਦਾਮ ਅਤੇ ਦੇਸੀ ਘਿਓ ਨਾਲ ਕੀਤਾ ਗਿਆ ਸਨਮਾਨਿਤ

ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵੱਲੋਂ ਹਰ ਤਿੰਨ ਮਹੀਨੇ ਬਾਅਦ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਂਦੇ ਹਨ , ਇਹਨਾਂ ਮੁਕਾਬਲਿਆਂ ਵਿੱਚ ਪਿੰਡ ਪੰਡੋਰੀ ਦੇ ਬੱਚੇ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੇ ਹਨ , ਜੇਤੂ ਹੋਏ ਸਾਰੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ, ਅਤੇ ਸਭ ਤੋਂ ਵੱਧ ਮੁਕਾਬਲਿਆਂ ਵਿੱਚ ਜੇਤੂ ਹੋਣ ਵਾਲੇ ਲੜਕਾ ਅਤੇ ਲੜਕੀ ਨੂੰ ਦੇਸੀ ਘਿਓ, ਕਾਜੂ, ਬਦਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ
ਜੇਤੂ ਖਿਡਾਰੀਆਂ ਨੂੰ ਕਾਜੂ,ਬਦਾਮ ਅਤੇ ਦੇਸੀ ਘਿਓ ਨਾਲ ਕੀਤਾ ਗਿਆ ਸਨਮਾਨਿਤ

ਬਰਨਾਲਾ ਬਿਊਰੋ 9 ਮਾਰਚ

ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵੱਲੋਂ ਹਰ ਤਿੰਨ ਮਹੀਨੇ ਬਾਅਦ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਂਦੇ ਹਨ , ਇਹਨਾਂ ਮੁਕਾਬਲਿਆਂ ਵਿੱਚ ਪਿੰਡ ਪੰਡੋਰੀ ਦੇ ਬੱਚੇ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੇ ਹਨ , ਜੇਤੂ ਹੋਏ ਸਾਰੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ, ਅਤੇ ਸਭ ਤੋਂ ਵੱਧ ਮੁਕਾਬਲਿਆਂ ਵਿੱਚ ਜੇਤੂ ਹੋਣ ਵਾਲੇ ਲੜਕਾ ਅਤੇ ਲੜਕੀ ਨੂੰ ਦੇਸੀ ਘਿਓ, ਕਾਜੂ, ਬਦਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ, ਇਸ ਵਾਰ ਹੋਏ ਖੇਡ ਮੁਕਾਬਲਿਆਂ ਵਿੱਚੋਂ ਜੈਸਵੀਰ ਸਿੰਘ, ਵਾਹਿਗੁਰੂਨੂਰ ਸਿੰਘ, ਪ੍ਰਿੰਸ ਸਿੰਘ, ਜਸਕਰਨ ਸਿੰਘ, ਜਗਦੀਪ ਸਿੰਘ, ਮਨਵੀਰ ਸਿੰਘ, ਅਰਸ਼ਦੀਪ ਸਿੰਘ, ਸੁੱਖਪ੍ਰੀਤ ਸਿੰਘ, ਹੈਰੀਜੋਤ ਸਿੰਘ , ਗੁਰਜੋਤ ਕੌਰ, ਸੁਖਮਣਜੋਤ ਕੌਰ, ਜੈਸਮੀਨ ਕੌਰ, ਕੁਲਵਿੰਦਰ ਕੌਰ, ਸੁੱਖਪ੍ਰੀਤ ਕੌਰ, ਮਨਵੀਰ ਕੌਰ, ਪ੍ਰਨੀਤ ਕੌਰ, ਨੇ ਆਪਣੇ ਆਪਣੇ ਮੁਕਾਬਲਿਆਂ ਵਿੱਚੋਂ ਜਿੱਤਾਂ ਪ੍ਰਾਪਤ ਕੀਤੀਆਂ, ਇਹਨਾਂ ਸਾਰੇ ਮੁਕਾਬਲਿਆਂ ਵਿੱਚੋਂ ਸਭ ਤੋਂ ਵੱਧ ਜਿੱਤਾਂ ਪ੍ਰਾਪਤ ਕਰਨ ਵਾਲੇ ਸੁੱਖਪ੍ਰੀਤ ਸਿੰਘ ਦੇਹੜ ਅਤੇ ਗੁਰਜੋਤ ਕੌਰ ਦੇਹੜ ਨੂੰ ਬੈਸਟ ਐਥਲੀਟ ਐਲਾਨਿਆ ਗਿਆ, ਇਹਨਾਂ ਨੂੰ ਕਿਲੋ ਕਿਲੋ ਦੇਸੀ ਘਿਓ, ਕਿਲੋ ਕਿਲੋ ਕਾਜੂ , ਕਿਲੋ ਕਿਲੋ ਬਦਾਮ ਅਤੇ ਇੱਕ ਇੱਕ ਟਰਾਫੀ ਦਿੱਤੀ ਗਈ। ਬੱਚਿਆਂ ਨੂੰ ਸਨਮਾਨਿਤ ਕਰਨ ਮੌਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਬਲਜੀਤ ਸਿੰਘ ਸਿੱਧੂ, ਕੋਚ ਹਰਜਿੰਦਰ ਸਿੰਘ, ਪਰਮਜੀਤ ਕੌਰ ਜੌਹਲ, ਮਨਜੀਤ ਕੌਰ ਜੌਹਲ, ਨਵਦੀਪ ਸਿੰਘ ਬਾਠ, ਹਰਸੁੱਖ ਸਿੰਘ ਬਾਠ, ਗਗਨਦੀਪ ਸਿੰਘ ਢੀਂਡਸਾ, ਬਲਰਾਜ ਸਿੰਘ ਦੰਦਰਾਲ, ਹਰਸ਼ਦੀਪ ਸਿੰਘ ਨਿਗਾਹ, ਅਮੀਜੋਤ ਸਿੰਘ ਸਿਆਣ, ਮਿੱਠੂ ਸਿੰਘ, ਆਦਿ ਮੈਂਬਰ ਹਾਜ਼ਰ ਸਨ।

ਹੋਰ ਤਾਜ਼ਾਂ ਖਬਰਾਂ ਲਈ ਕਰੋ ਕਲਿੱਕ ਵੱਡਾ ਝਟਕਾ: LPG ਸਿਲੰਡਰ ਦੀਆਂ ਕੀਮਤਾਂ ਵਧੀਆਂ, ਪੜ੍ਹੋ ਤਾਜ਼ਾ ਰੇਟ!

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 3 0 4
Users Today : 95
Users Yesterday : 59
Users Last 7 days : 315

ਰਾਸ਼ੀਫਲ

error: Content is protected !!