Home » ਪ੍ਰਮੁੱਖ ਖ਼ਬਰਾਂ » ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤਹਿਤ 83 ਸਾਲਾ ਕਾਂਤਾ ਇੰਸਾਂ ਵੀ ਬਣੇ ਸਰੀਰਦਾਨੀ

ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤਹਿਤ 83 ਸਾਲਾ ਕਾਂਤਾ ਇੰਸਾਂ ਵੀ ਬਣੇ ਸਰੀਰਦਾਨੀ

ਬਲਾਕ ਧਨੌਲਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੀ ਪਰਿਵਾਰਕ ਮਹਿਲਾ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਕੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਮਾਣ ਪੇਸ਼ ਕੀਤਾ ਹੈ।
ਕੈਪਸ਼ਨ – ਧਨੌਲਾ ਵਿਖੇ ਕਾਂਤਾ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਰਵਾਨਾ ਕਰਨ ਸਮੇਂ।
[responsivevoice_button voice="Hindi Male"]

ਬਰਨਾਲਾ ਬਿਊਰੋ 27 ਅਪਰੈਲ।

          ਬਲਾਕ ਧਨੌਲਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੀ ਪਰਿਵਾਰਕ ਮਹਿਲਾ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਕੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਮਾਣ ਪੇਸ਼ ਕੀਤਾ ਹੈ। ਜਿਸ ਨੂੰ ਜਿੱਥੇ ਡਾਕਟਰਾਂ ਨੇ ਸਲਾਘਾਯੋਗ ਕਰਾਰ ਦਿੱਤਾ ਹੈ, ਉੱਥੇ ਹੀ ਸਥਾਨਕ ਵਾਸੀਆਂ ਵੀ ਪਰਿਵਾਰ ਦੇ ਇਸ ਉੱਦਮ ਦੀ ਪ੍ਰਸੰਸਾ ਕੀਤੀ ਹੈ।

ਕੈਪਸ਼ਨ – ਕਾਂਤਾ ਇੰਸਾਂ ਦੀ ਪੁਰਾਣੀ ਫੋਟੋ।
ਕੈਪਸ਼ਨ – ਕਾਂਤਾ ਇੰਸਾਂ ਦੀ ਪੁਰਾਣੀ ਫੋਟੋ।

          ਜਾਣਕਾਰੀ ਦਿੰਦਿਆਂ ਹਰਬੰਸ ਇੰਸਾਂ (ਹਲਵਾਈ) ਨੇ ਦੱਸਿਆ ਕਿ ਉਨ੍ਹਾਂ ਦੀ ਧਰਮਪਤਨੀ ਕਾਂਤਾ ਇੰਸਾਂ (83) ਦਾ ਅਚਾਨਕ ਦੇਹਾਂਤ ਹੋ ਗਿਆ ਸੀ। ਜਿੰਨਾ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਸਮੁੱਚੇ ਪਰਿਵਾਰ ਦੀ ਸਹਿਮਤੀ ਨਾਲ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦੇ ਅਨੁਸਾਰ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕੀਤਾ ਹੈ। ਕਿਉਂਕਿ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਣਾਵਾਂ ਤਹਿਤ ਜੀਉਂਦੇ ਜੀਅ ਹੀ ਆਪਣੇ ਮ੍ਰਿਤਕ ਸਰੀਰਾਂ ਨੂੰ ਖੋਜ ਕਾਰਜਾਂ ਵਾਸਤੇ ਦਾਨ ਕਰਨ ਦਾ ਲਿਖ਼ਤੀ ਪ੍ਰਣ ਕੀਤਾ ਹੋਇਆ ਹੈ। ਕਾਂਤਾ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਵਿੱਚ ਰੱਖ ਕੇ ਸ਼ਹਿਰ ਅੰਦਰ ਭੈਣ ਕਾਂਤਾ ਇੰਸਾਂ, ਅਮਰ ਰਹੇ’, ‘ਜਬ ਤੱਕ ਸੂਰਜ- ਚਾਂਦ ਰਹੇਗਾ, ਕਾਂਤਾ ਇੰਸਾਂ ਤੇਰਾ ਨਾਮ ਰਹੇਗਾਦੇ ਨਾਅਰੇ ਮਾਰਦੇ ਹੋਏ ਸਥਾਨਕ ਮੁੱਖ ਅੱਡੇ ਤੋਂ ਅੰਤਿਮ ਵਿਦਾਇਗੀ ਦਿੱਤੀ ਗਈ। ਜਿੱਥੇ ਸੱਚੇ ਨਿਮਰ ਸੇਵਾਦਾਰ ਬਾਈ ਦਾਰਾ ਖਾਨ (ਰਾਜਪੁਰਾ) ਨੇ ਕਾਂਤਾ ਇੰਸਾਂ ਦੀ ਮ੍ਰਿਤਕ ਦੇਹ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਸਥਾਨਕ ਸਾਧ ਸੰਗਤ ਜਿੰਮੇਵਾਰਾਂ ਨੇ ਦੱਸਿਆ ਕਿ ਕਾਂਤਾ ਇੰਸਾਂ ਦਾ ਮ੍ਰਿਤਕ ਸਰੀਰ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦੇ ਤਹਿਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਭਾਈ- ਭੈਣਾਂ ਦੀ ਅਗਵਾਈ ਵਿੱਚ ਗ੍ਰਾਫਿਕ ਏਰਾ ਇੰਸਟੀਟਿਊਟ ਆਫ਼ ਮੈਡੀਕਲ ਐਂਡ ਸਾਇੰਸ ਧੂਲਕੋਟ ਰੋਡ ਦੇਹਰਾਦੂਨ (ਉਤਰਾਖੰਡ) ਨੂੰ ਦਾਨ ਕੀਤਾ ਗਿਆ ਹੈ। ਇਸ ਮੌਕੇ ਕਾਂਤਾ ਇੰਸਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੱਚੇ ਨਿਮਰ ਸੇਵਾਦਾਰ ਰਾਜਨ ਇੰਸਾਂ, ਚਮਨ ਲਾਲ ਇੰਸਾਂ, ਬਲਾਕ ਪ੍ਰੇਮੀ ਸੇਵਕ ਸ਼ੀਤਲ ਇੰਸਾ, ਪ੍ਰੇਮੀ ਸੇਵਕ ਗੁਰਸੇਵਕ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਰਾਜ ਕੁਮਾਰ ਇੰਸਾ, ਵਿਨੋਦ ਕੁਮਾਰ ਇੰਸਾ, ਬਨਾਰਸੀ ਦਾਸ, ਰਾਜੇਸ਼ ਕੁਮਾਰ, ਮਨੋਜ ਕੁਮਾਰ, ਬਾਬੂ ਸਿੰਘ ਇੰਸਾਂ ਅਤੇ ਹੈਪੀ ਇੰਸਾਂ ਆਦਿ ਹਾਜ਼ਰ ਸਨ।

ਮਾਨਵਤਾ ਤੇ ਵੱਡਾ ਪਰਉਪਕਾਰ

ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਧਨੌਲਾ ਡਾ. ਸਤਵੰਤ ਸਿੰਘ ਔਜਲਾ ਨੇ ਕਿਹਾ ਕਿ ਮ੍ਰਿਤਕ ਸਰੀਰ ਨੂੰ ਦਾਨ ਕਰਨਾ ਮਾਨਵਤਾ ਲਈ ਵੱਡਾ ਪਰਉਪਕਾਰ ਹੈ। ਇੰਨ੍ਹਾਂ ਹੀ ਨਹੀਂ ਡਾਕਟਰ ਬਣ ਰਹੇ ਬੱਚਿਆਂ ਲਈ ਵੀ ਇਹ ਉਪਰਾਲਾ ਵੱਡਾ ਗਿਆਨ ਦਾ ਸੋਮਾ ਹੈ। ਉਨ੍ਹਾਂ ਪਰਿਵਾਰ ਦੇ ਕਾਰਜ਼ ਦੀ ਵੀ ਸਲਾਘਾ ਕੀਤੀ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਬਰਨਾਲਾ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਧਿਆਪਕ ਯੋਗਤਾ ਪ੍ਰੀਖਿਆ ਅਮਨ-ਅਮਾਨ ਨਾਲ ਸੰਪੰਨ

 

 

 

ਕੈਪਸ਼ਨ ਕਾਂਤਾ ਇੰਸਾਂ ਦੀ ਪੁਰਾਣੀ ਫੋਟੋ।

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 3 5
Users Today : 14
Users Yesterday : 29
Users Last 7 days : 171

ਰਾਸ਼ੀਫਲ