Home » ਪ੍ਰਮੁੱਖ ਖ਼ਬਰਾਂ » ਸਿਆਸੀ ਜਗਤ ‘ਚ ਆਇਆ ਭੂਚਾਲ,ਜਾਂਚ ਦੇ ਘੇਰੇ ‘ਚ ਆਏ ਕਈ ਵੱਡੇ ਆਗੂ; ਮੰਤਰੀਆਂ ਦੇ ਚਿੱਠੇ ਖੋਲ੍ਹਣ ਲਈ ਵੱਡੀ ਕਾਰਵਾਈ ਸ਼ੁਰੂ।

ਸਿਆਸੀ ਜਗਤ ‘ਚ ਆਇਆ ਭੂਚਾਲ,ਜਾਂਚ ਦੇ ਘੇਰੇ ‘ਚ ਆਏ ਕਈ ਵੱਡੇ ਆਗੂ; ਮੰਤਰੀਆਂ ਦੇ ਚਿੱਠੇ ਖੋਲ੍ਹਣ ਲਈ ਵੱਡੀ ਕਾਰਵਾਈ ਸ਼ੁਰੂ।

ਬਾਲੇਨ ਸ਼ਾਹ ਸਰਕਾਰ ਨੇ 5 ਮੈਂਬਰੀ ਨਿਆਂਇਕ ਪੈਨਲ ਬਣਾਇਆ ਹੈ, ਜੋ 2006 ਤੋਂ 2026 ਤੱਕ ਜਨਤਕ ਅਹੁਦਿਆਂ 'ਤੇ ਰਹੇ ਵਿਅਕਤੀਆਂ ਦੀ ਜਾਇਦਾਦ ਦੀ ਜਾਂਚ ਕਰੇਗਾ।
[responsivevoice_button voice="Hindi Male"]

ਸਿਆਸੀ ਜਗਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਰਾਜਨੀਤਿਕ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਨੇਪਾਲ ਵਿੱਚ ਜਦੋਂ ਦੀ ਬਾਲੇਨ ਸ਼ਾਹ ਦੀ ਸਰਕਾਰ ਬਣੀ ਹੈ, ਦੇਸ਼ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵੱਡੀਆਂ ਕਾਰਵਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ

ਬਰਨਾਲਾ ਬਿਊਰੋ 18 ਅਪ੍ਰੈਲ

ਬਾਲੇਨ ਸ਼ਾਹ ਸਰਕਾਰ ਨੇ 5 ਮੈਂਬਰੀ ਨਿਆਂਇਕ ਪੈਨਲ ਬਣਾਇਆ ਹੈ, ਜੋ 2006 ਤੋਂ 2026 ਤੱਕ ਜਨਤਕ ਅਹੁਦਿਆਂ ਤੇ ਰਹੇ ਵਿਅਕਤੀਆਂ ਦੀ ਜਾਇਦਾਦ ਦੀ ਜਾਂਚ ਕਰੇਗਾ।

ਜਾਂਚ ਦੇ ਘੇਰੇ ਵਿੱਚ ਆਉਣਗੇ ਕਈ ਵੱਡੇ ਸਿਆਸੀ ਚਿਹਰੇ

ਜਾਂਚ ਦੇ ਘੇਰੇ ਵਿਚ 2005-06 ਤੋਂ ਬਾਅਦ ਦੇ ਸਾਰੇ 7 ਪ੍ਰਧਾਨ ਮੰਤਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚ ਸੁਸ਼ੀਲ ਕੋਇਰਾਲਾ, ਪੁਸ਼ਪ ਕਮਲ ਦਹਿਲ, ਮਾਧਵ ਕੁਮਾਰ ਨੇਪਾਲ, ਝਲਨਾਥ ਖਨਾਲ, ਬਾਬੂਰਾਮ ਭੱਟਰਾਈ, ਕੇ. ਪੀ. ਸ਼ਰਮਾ ਓਲੀ ਅਤੇ ਸ਼ੇਰ ਬਹਾਦਰ ਦੇਉਬਾ ਸ਼ਾਮਲ ਹਨ। ਇਸ ਦੇ ਨਾਲ ਹੀ 2 ਅੰਤ੍ਰਿਮ ਸਰਕਾਰਾਂ ਦੇ ਮੁਖੀ ਖਿਲਰਾਜ ਰੇਗਮੀ ਅਤੇ ਸੁਸ਼ੀਲਾ ਕਾਰਕੀ ਵੀ ਜਾਂਚ ਦੇ ਘੇਰੇ ਵਿਚ ਆਉਣਗੇ। ਇਸ ਵਿਚ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਵੀ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ 3 ਰਾਸ਼ਟਰਪਤੀ ਰਾਮ ਬਰਨ ਯਾਦਵ, ਵਿੱਦਿਆ ਦੇਵੀ ਭੰਡਾਰੀ ਅਤੇ ਮੌਜੂਦਾ ਰਾਸ਼ਟਰਪਤੀ ਰਾਮਚੰਦਰ ਪੌਡੇਲ ਵੀ ਜਾਂਚ ਦੇ ਘੇਰੇ ਵਿਚ ਹੋਣਗੇ। ਇਹ ਜਾਂਚ ਸਿਰਫ਼ ਵੱਡੇ ਨੇਤਾਵਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਵਿਚ ਮੰਤਰੀ, ਸੰਵਿਧਾਨਕ ਅਹੁਦਿਆਂ ’ਤੇ ਬੈਠੇ 100 ਤੋਂ ਵੱਧ ਲੋਕ ਅਤੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ। ਖਾਸ ਗੱਲ ਇਹ ਹੈ ਕਿ ਇਹ ਜਾਂਚ ਉਨ੍ਹਾਂ ਨੇਤਾਵਾਂ ਤੱਕ ਵੀ ਪਹੁੰਚੇਗੀ, ਜੋ ਹੁਣ ਜ਼ਿੰਦਾ ਨਹੀਂ ਹਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ।ਖੁੱਲ੍ਹੀਆਂ ਅੱਖਾਂ

ਸ਼ਰਾਬ ਦੇ 4 ਠੇਕਿਆਂ ‘ਤੇ ਹਮਲਾ: ਹਮਲਾਵਰਾਂ ਨੇ ਚਲਾਏ ਹਥੌੜੇ, ਕਰਿੰਦਿਆਂ ਨੇ ਬੋਤਲਾਂ ਨਾਲ ਲਿਆ ਪੰਗਾ
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 4 9
Users Today : 9
Users Yesterday : 26
Users Last 7 days : 133

ਰਾਸ਼ੀਫਲ