ਬਰਨਾਲਾ ਬਿਊਰੋ 6 ਅਪ੍ਰੈਲ
ਜ਼ਿਲ੍ਹਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ’ਚ ਉਸ ਸਮੇਂ ਚੀਕ-ਚਿਹਾੜਾ ਪੈ ਗਿਆ ਤੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ। ਜਦੋਂ ਇਕ ਗੁਰਸਿੱਖ ਅੰਮ੍ਰਿਤਧਾਰੀ ਮਾਂ ਆਪਣੀ ਧੀ ਸਮੇਤ ਪਿੰਡ ਦੀ ਉੱਚੀ ਪਾਣੀ ਵਾਲੀ ਟੈਂਕੀ `ਤੇ ਚੜ੍ਹ ਗਈ। ਵਰ੍ਹਦੇ ਮੀਂਹ ਦੇ ਬਾਵਜੂਦ ਪੀੜਤ ਮਾਂ-ਧੀ ਹੱਥ ’ਚ ਪੈਟਰੋਲ ਦੀ ਬੋਤਲ ਫੜੀ ਖ਼ੁਦਕੁਸ਼ੀ ਦੀ ਚਿਤਾਵਨੀ ਦੇ ਰਹੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਫੋਰਸ ਮੌਕੇ `ਤੇ ਪੁੱਜ ਗਈ ਹੈ। ਟੈਂਕੀ ਉੱਪਰੋਂ ਇਨਸਾਫ਼ ਦੀ ਗੁਹਾਰ ਲਗਾ ਰਹੀ ਗੁਰਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਵਿਆਹ 21 ਸਾਲ ਪਹਿਲਾਂ ਨਰਾਇਣ ਸਿੰਘ ਨਾਲ ਹੋਇਆ ਸੀ। ਨਰਾਇਣ ਸਿੰਘ ਦੇ ਪਹਿਲਾਂ ਦੋ ਵਿਆਹ ਹੋ ਚੁੱਕੇ ਸਨ। ਪਰ ਔਲਾਦ ਨਾ ਹੋਣ ਕਾਰਨ ਉਸ ਨੇ ਗੁਰਜੀਤ ਕੌਰ ਨਾਲ ਤੀਜਾ ਵਿਆਹ ਕਰਵਾਇਆ। ਪੀੜਤਾ ਮੁਤਾਬਕ ਹੁਣ ਜਦੋਂ ਉਨ੍ਹਾਂ ਦੇ ਦੋ ਬੱਚੇ ਵੱਡੇ ਹੋ ਗਏ ਹਨ ਤਾਂ ਉਸ ਦਾ ਪਤੀ ਮੁੜ ਆਪਣੀ ਪਹਿਲੀ ਪਤਨੀ ਨਾਲ ਰਹਿਣ ਲੱਗ ਪਿਆ ਹੈ। ਗੁਰਜੀਤ ਕੌਰ ਨੇ ਕਿਹਾ ਕਿ ਉਸ ਦੇ ਪਤੀ ਦੇ ਰਿਸ਼ਤੇਦਾਰਾਂ ਦੀ ਨਜ਼ਰ ਉਨ੍ਹਾਂ ਦੀ 28 ਏਕੜ ਕੀਮਤੀ ਜ਼ਮੀਨ ਤੇ ਘਰ `ਤੇ ਹੈ। ਜ਼ਮੀਨ `ਤੇ ਸਟੇਅ ਹੋਣ ਦੇ ਬਾਵਜੂਦ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਨੂੰ ਘਰੋਂ ਬੇਘਰ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਪੀੜਤ ਗੁਰਜੀਤ ਕੌਰ ਨੇ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਮੈਂ ਆਪਣੀ ਧੀ ਸਣੇ ਇੱਥੋਂ ਛਾਲ ਮਾਰ ਕੇ ਜਾਨ ਦੇ ਦੇਵਾਂਗੀ। ਮੇਰੀ ਮੌਤ ਲਈ ਮੇਰਾ ਪਤੀ, ਉਸ ਦੀਆਂ ਭੈਣਾਂ ਤੇ ਪਿੰਡ ਰਈਆ ਦਾ ਸਰਪੰਚ ਜ਼ਿੰਮੇਵਾਰ ਹੋਣਗੇ। ਖ਼ਬਰ ਲਿਖੇ ਜਾਣ ਤਕ ਮਾਂ-ਧੀ ਟੈਂਕੀ `ਤੇ ਹੀ ਮੌਜੂਦ ਸਨ ਤੇ ਪਿੰਡ ਵਾਸੀਆਂ ਸਮੇਤ ਪ੍ਰਸ਼ਾਸਨ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਪੀੜਤਾਂ ਦੀ ਜ਼ਿੱਦ ਹੈ ਕਿ ਜਦੋਂ ਤਕ ਲਿਖਤੀ ਇਨਸਾਫ਼ ਤੇ ਸੁਰੱਖਿਆ ਦਾ ਭਰੋਸਾ ਨਹੀਂ ਮਿਲਦਾ। ਉਹ ਹੇਠਾਂ ਨਹੀਂ ਉਤਰਨਗੀਆਂ।
ਪੁਲਿਸ `ਤੇ ਫੁੱਟਿਆ ਗੁੱਸਾ: ਸੁਣਵਾਈ ਦੀ ਥਾਂ ਮਿਲਦੀ ਹੈ ਜ਼ਲਾਲਤ
ਪੀੜਤ ਮਾਂ-ਧੀ ਨੇ ਪੁਲਿਸ `ਤੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਵੀ ਉਹ ਥਾਣੇ ਸ਼ਿਕਾਇਤ ਲੈ ਕੇ ਜਾਂਦੀਆਂ ਹਨ ਤਾਂ ਪੁਲਿਸ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਬੇਇੱਜ਼ਤ ਕਰਕੇ ਉੱਥੋਂ ਭਜਾ ਦਿੰਦੇ ਹਨ। ਪੀੜਤਾ ਨੇ ਕਿਹਾ ਕਿ ਉਸ ਦਾ ਪਤੀ ਪੈਸੇ ਦੇ ਜ਼ੋਰ `ਤੇ ਪੁਲਿਸ ਨੂੰ ਗੁਮਰਾਹ ਕਰ ਰਿਹਾ ਹੈ ਤੇ ਉਨ੍ਹਾਂ `ਤੇ ਨਸ਼ੇ ਦੇ ਝੂਠੇ ਮੁਕੱਦਮੇ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਿਹਾ ਹੈ।
ਧਾਰਮਿਕ ਜਥੇਬੰਦੀਆਂ ਮੈਦਾਨ `ਚ: ਪ੍ਰਸ਼ਾਸਨ ਨੂੰ ਅਲਟੀਮੇਟਮ ਡੇਰਾ ਬਾਬਾ ਹਸਤ ਲਾਲ ਜੀ ਵਿਖੇ ਸਲਾਨਾ ਜੋੜ ਮੇਲਾ ਅਤੇ ਅਖੰਡ ਪਾਠ ਸਾਹਿਬ ਸ਼ਰਧਾ ਪੂਰਵਕ ਸੰਪੰਨ
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਦਸ਼ਮੇਸ਼ ਤਰਨਾ ਦਲ ਤਲਵੰਡੀ ਸਾਬੋ ਦੇ ਮੁਖ ਜਥੇਦਾਰ ਬਾਬਾ ਬੱਲਮ ਸਿੰਘ ਆਪਣੇ ਸਾਥੀਆਂ ਸਮੇਤ ਮੌਕੇ `ਤੇ ਪਹੁੰਚ ਗਏ। ਉਨ੍ਹਾਂ ਪੀੜਤ ਪਰਿਵਾਰ ਦੇ ਸਮਰਥਨ ਕਰਦਿਆਂ ਕਿਹਾ ਕਿ ਇਕ ਅੰਮ੍ਰਿਤਧਾਰੀ ਮਾਂ-ਧੀ ਨਾਲ ਹੋ ਰਹੀ ਅਜਿਹੀ ਬੇਇਨਸਾਫ਼ੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਤੁਰੰਤ ਮਸਲਾ ਹੱਲ ਨਾ ਕੀਤਾ ਤਾਂ ਤਰਨਾ ਦਲ ਵਲੋਂ ਸੰਘਰਸ਼ ਵਿੱਢਿਆ ਜਾਵੇਗਾ।
ਘਰੇਲੂ ਕਲੇਸ਼ ਕਾਰਨ ਉਸ ਨੂੰ ਬਦਨਾਮ ਕਰ ਰਹੀ ਹੈ ਪਤਨੀ : ਪਤੀ
ਦੂਜੇ ਪਾਸੇ ਪੀੜਤਾ ਦੇ ਪਤੀ ਨਰਾਇਣ ਸਿੰਘ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਤੇ ਪਤਨੀ ਦਾ ਪੂਰਾ ਖ਼ਿਆਲ ਰੱਖ ਰਿਹਾ ਹੈ ਤੇ ਉਨ੍ਹਾਂ ਨੂੰ ਖਾਣ-ਪੀਣ ਤੇ ਪੈਸੇ ਦੀ ਕੋਈ ਕਮੀ ਨਹੀਂ ਆਉਣ ਦੇ ਰਿਹਾ। ਉਸ ਦਾ ਦਾਅਵਾ ਹੈ ਕਿ ਉਸ ਦੀ ਪਤਨੀ ਘਰੇਲੂ ਕਲੇਸ਼ ਕਾਰਨ ਉਸ ਨੂੰ ਬਦਨਾਮ ਕਰ ਰਹੀ ਹੈ ਤੇ ਬੱਚਿਆਂ ਨੂੰ ਉਸ ਨਾਲ ਮਿਲਣ ਨਹੀਂ ਦੇ ਰਹੀ।
ਮਾਮਲੇ ਦੀ ਜਾਂਚ ਕਰਕੇ ਦਿੱਤਾ ਜਾਵੇਗਾ ਇਨਸਾਫ: ਐਸਐਚਓ
ਥਾਣਾ ਰੂੜੇਕੇ ਕਲਾਂ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਮੌਕੇ `ਤੇ ਮੌਜੂਦ ਹੈ। ਉਨ੍ਹਾਂ ਕਿਹਾ ਇਹ ਇਕ ਘਰੇਲੂ ਝਗੜਾ ਹੈ। ਜਿਸ ਦੀ ਜਾਂਚ ਲਈ ਦੋਵਾਂ ਧਿਰਾਂ ਨੂੰ ਸੱਦਿਆ ਗਿਆ ਸੀ। ਅਸੀਂ ਮਾਂ-ਧੀ ਨੂੰ ਸੁਰੱਖਿਅਤ ਹੇਠਾਂ ਉਤਾਰਨ ਲਈ ਗੱਲਬਾਤ ਕਰ ਰਹੇ ਹਾਂ ਤੇ ਭਰੋਸਾ ਦਿਵਾਉਂਦੇ ਹਾਂ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬਣਦਾ ਇਨਸਾਫ਼ ਦਿੱਤਾ ਜਾਵੇਗਾ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਬਰਨਾਲਾ ‘ਚ ਅੱਜ ਸੱਭਿਆਚਾਰਕ ਫ਼ਿਜ਼ਾ ਮਘੇਗੀ: ਬਰਨਾਲਾ ਜਰਨਲਿਸਟ ਐਸੋਸੀਏਸ਼ਨ ਵੱਲੋਂ ਡਾਇਰੀ ਅਤੇ ਕੈਲੰਡਰ ਰਿਲੀਜ਼ ਸਮਾਰੋਹ ਅੱਜ









Users Today : 8
Users Yesterday : 26
Users Last 7 days : 233