Home » ਪ੍ਰਮੁੱਖ ਖ਼ਬਰਾਂ » ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਖੇਡੇ ਨਾਟਕ ‘ਉਸਨੂੰ ਕਹੀਂ’ਨੇ ਬੰਨ੍ਹਿਆਂ ਰੰਗ

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਖੇਡੇ ਨਾਟਕ ‘ਉਸਨੂੰ ਕਹੀਂ’ਨੇ ਬੰਨ੍ਹਿਆਂ ਰੰਗ

ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਵਿਸ਼ੇਸ਼ ਨਾਟ ਮੇਲੇ ਦਾ ਆਯੋਜਨ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਕੀਤਾ ਗਿਆ। ਜਿੱਥੇ। ਪਰਵਾਜ਼ ਥੀਏਟਰ ਬਰਨਾਲਾ ਵੱਲੋਂ ‘ਉਸਨੂੰ ਕਹੀਂ’ ਨਾਟਕ ਰਾਹੀਂ ਮਨੁੱਖੀ ਮਨੋਵਿਗਿਆਨ ਦੀਆਂ ਪਰਤਾਂ ਨੂੰ ਉਜ਼ਾਗਰ ਕੀਤਾ। 
ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਖੇਡੇ ਨਾਟਕ ‘ਉਸਨੂੰ ਕਹੀਂ’ਨੇ ਬੰਨ੍ਹਿਆਂ ਰੰਗ
[responsivevoice_button voice="Hindi Male"]

ਬਰਨਾਲਾ ਬਿਊਰੋ 31 ਮਾਰਚ।

       ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਵਿਸ਼ੇਸ਼ ਨਾਟ ਮੇਲੇ ਦਾ ਆਯੋਜਨ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਕੀਤਾ ਗਿਆ। ਜਿੱਥੇ। ਪਰਵਾਜ਼ ਥੀਏਟਰ ਬਰਨਾਲਾ ਵੱਲੋਂ ਉਸਨੂੰ ਕਹੀਂਨਾਟਕ ਰਾਹੀਂ ਮਨੁੱਖੀ ਮਨੋਵਿਗਿਆਨ ਦੀਆਂ ਪਰਤਾਂ ਨੂੰ ਉਜ਼ਾਗਰ ਕੀਤਾ। 

            ਇਸ ਤੋਂ ਪਹਿਲਾਂ ਨਾਟਕ, ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਟੀ ਐੱਨ ਸ਼ਰਮਾ ਨੇ ਆਪਣੇ ਇੱਕ ਪਾਤਰੀ ਨਾਟਕ ਜ਼ਰੀਏ ਸੋਸ਼ਲ ਮੀਡੀਆ ਦੇ ਜਾਲ ਵਿੱਚ ਫਸੀ ਨੌਜਵਾਨ ਪੀੜੀ ਅਤੇ ਮੋਬਾਇਲ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੇ ਚਾਨਣਾ ਪਾਇਆ। ਇਸ ਉਪਰੰਤ ਲੇਖਕ ਪਾਲੀ ਭੁਪਿੰਦਰ ਸਿੰਘ ਅਤੇ ਨਿਰਦੇਸ਼ਕ ਦਿਲਪ੍ਰੀਤ ਚੌਹਾਨ ਦੀ ਨਿਰਦੇਸ਼ਨਾਂ ਹੇਠ ਨਾਟਕ ਉਸਨੂੰ ਕਹੀਂਦੌਰਾਨ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਦੇ ਭਾਰਤੀ ਪ੍ਰਸੰਗ, ਖ਼ਾਸ ਕਰਕੇ ਪੰਜਾਬ ਦੇ ਸੰਦਰਭ ਵਿੱਚ ਮਨੁੱਖੀ ਮਨੋਵਿਗਿਆਨ ਦੀਆਂ ਵੱਖ- ਵੱਖ ਪਰਤਾਂ ਨੂੰ ਉਜ਼ਾਗਰ ਕਰਦੇ ਹੋਏ ਦਰਸ਼ਕਾਂ ਨੂੰ ਸੋਚਣ ਲਈ ਮਜ਼ਬੂਰ ਕੀਤਾ। ਨਾਟਕ ਵਿੱਚ ਮੁੱਖ ਕਿਰਦਾਰ ਦਿਲਪ੍ਰਤੀ ਚੌਹਾਨ ਤੋਂ ਇਲਾਵਾ ਗੁਰਮੀਤ ਬਾਵਾ, ਸੈਂਡੀ ਸੰਦੀਪ, ਰਣਜੀਤ ਚੌਹਾਨ, ਤਰਨਪ੍ਰੀਤ ਸਿੰਘ, ਮਨੀ ਲੋਹਟ, ਮਨਦੀਪ ਦੇਵੀ, ਕਰਮਜੀਤ ਭੋਤਨਾ, ਹਰਕਰਨਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ ਨੇ ਬੇਹਤਰੀਨ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼ਿਵ ਸਿੰਗਲਾ ਅਤੇ ਲੇਖਕ ਭੋਲਾ ਸਿੰਘ ਸੰਘੇੜਾ ਨੇ ਦਰਸ਼ਕਾਂ ਨੂੰ ਰੰਗ ਮੰਚ ਦੇ ਇਤਿਹਾਸ ਅਤੇ ਮੰਤਵ ਤੋਂ ਜਾਣੂੰ ਕਰਵਾਇਆ। ਪ੍ਰੋਗਰਾਮ ਦੌਰਾਨ ਕਰਨ ਜਾਫ਼ਰ, ਪਰੀਨਿਤਾ, ਹੁਸਨ ਧਾਲੀਵਾਲ, ਅਰਮਾਨ ਭੋਤਨਾ ਨੇ ਗੀਤ- ਸੰਗੀਤ ਦੀਆਂ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਵ ਸਿੰਗਲਾ, ਗੌਰਵ ਸ਼ਰਮਾ, ਡਾ. ਲਖਵੀਰ ਸਿੰਘ ਅਤੇ ਯਾਦਵਿੰਦਰ ਬਿੱਟੂ ਦੀਵਾਨਾ ਨੇ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾ ਰੰਗਮੰਚ ਅਤੇ ਪੰਜਾਬੀ ਸਾਹਿਤ ਨਾਲ ਜੁੜੀਆਂ ਹਸਤੀਆਂ ਸੁਰਜੀਤ ਸਿੰਘ ਸੰਧੂ, ਨਰਾਇਣ ਦੱਤ, ਡਾ ਹਰਭਗਵਾਨ , ਪਰਮਜੀਤ ਸ਼ੀਤਲ, ਜਿਮੀ ਮਿੱਤਲ, ਜਸਵਿੰਦਰ ਸਿੰਘ ਖੁੱਡੀ, ਸ਼ੰਮੀ ਸਿੰਗਲਾ, ਇਕਬਾਲ ਭੋਤਨਾ, ਵਿੰਦਰ ਠੀਕਰੀਵਾਲ, ਕੇਸਰ ਕਸਤੂਰੀ, ਰੂਪਇੰਦਰਜੀਤ ਕੌਰ, ਰੇਸ਼ਮ ਚੌਹਾਨ, ਅਮਨ ਜੱਖਲਾਂ ਤੇ ਡਾ. ਭੁਪਿੰਦਰ ਸਿੰਘ ਬੇਦੀ ਆਦਿ ਵੀ ਹਾਜ਼ਰ ਸਨ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ    ਦੀਵਾਨਾ ਦੀ ਜਨਤਕ ਲਾਇਬ੍ਰੇਰੀ ‘ਚ ਗੂੰਜਿਆ ਸਫਲਤਾ ਦਾ ਮੰਤਰ, ਪੇਂਡੂ ਵਿਦਿਆਰਥੀਆਂ ਨੂੰ ਆਈਏਐੱਸ-ਆਈਪੀਐੱਸ ਬਣਨ ਦੇ ਦੱਸੇ ਗੁਰ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 1
Users Today : 1
Users Yesterday : 26
Users Last 7 days : 266

ਰਾਸ਼ੀਫਲ