Home » ਪ੍ਰਮੁੱਖ ਖ਼ਬਰਾਂ » ਪਿੰਡ ਪੱਖੋਕੇ ਵਿਖੇ ਬਿਨਾਂ ਮਨਜ਼ੂਰੀ ਤੋਂ ਰੁੱਖ ਵੱਢਣ ਦਾ ਮਾਮਲਾ ਗਰਮਾਇਆ, ਪਿੰਡ ਵਾਸੀਆਂ ਅਤੇ ਸਰਪੰਚ ਵਿਚਾਲੇ ਖੜਕੀ

ਪਿੰਡ ਪੱਖੋਕੇ ਵਿਖੇ ਬਿਨਾਂ ਮਨਜ਼ੂਰੀ ਤੋਂ ਰੁੱਖ ਵੱਢਣ ਦਾ ਮਾਮਲਾ ਗਰਮਾਇਆ, ਪਿੰਡ ਵਾਸੀਆਂ ਅਤੇ ਸਰਪੰਚ ਵਿਚਾਲੇ ਖੜਕੀ

   ਪਿੰਡ ਪੱਖੋਕੇ ਵਿਖੇ ਬਿਨਾਂ ਕਿਸੇ ਪ੍ਰਸ਼ਾਸਨਿਕ ਮਨਜ਼ੂਰੀ ਦੇ ਰੁੱਖ ਵੱਢਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਗ੍ਰਾਮ ਪੰਚਾਇਤ ਅਤੇ ਸਰਪੰਚ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਪੱਖੋਕੇ ਤੋਂ ਸਹਿਣਾ ਨੂੰ ਜਾਣ ਵਾਲੀ ਲਿੰਕ ਸੜਕ ਦੇ ਕਿਨਾਰਿਆਂ ਤੋਂ ਸਫ਼ੈਦੇ, ਡੇਕਾਂ, ਬੇਰੀਆਂ ਅਤੇ ਹੋਰ ਕੀਮਤੀ ਦਰਖੱਤਾਂ ਨੂੰ ਪੁੱਟੇ ਜਾਣ ਤੋਂ ਭੜਕੇ ਪਿੰਡ
ਪਿੰਡ ਪੱਖੋਕੇ ਵਿਖੇ ਬਿਨਾਂ ਮਨਜ਼ੂਰੀ ਤੋਂ ਰੁੱਖ ਵੱਢਣ ਦਾ ਮਾਮਲਾ ਗਰਮਾਇਆ, ਪਿੰਡ ਵਾਸੀਆਂ ਅਤੇ ਸਰਪੰਚ ਵਿਚਾਲੇ ਖੜਕੀ
[responsivevoice_button voice="Hindi Male"]

ਬਰਨਾਲਾ ਬਿਊਰੋ ।

       ਪਿੰਡ ਪੱਖੋਕੇ ਵਿਖੇ ਬਿਨਾਂ ਕਿਸੇ ਪ੍ਰਸ਼ਾਸਨਿਕ ਮਨਜ਼ੂਰੀ ਦੇ ਰੁੱਖ ਵੱਢਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਗ੍ਰਾਮ ਪੰਚਾਇਤ ਅਤੇ ਸਰਪੰਚ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਪੱਖੋਕੇ ਤੋਂ ਸਹਿਣਾ ਨੂੰ ਜਾਣ ਵਾਲੀ ਲਿੰਕ ਸੜਕ ਦੇ ਕਿਨਾਰਿਆਂ ਤੋਂ ਸਫ਼ੈਦੇ, ਡੇਕਾਂ, ਬੇਰੀਆਂ ਅਤੇ ਹੋਰ ਕੀਮਤੀ ਦਰਖੱਤਾਂ ਨੂੰ ਪੁੱਟੇ ਜਾਣ ਤੋਂ ਭੜਕੇ ਪਿੰਡ ਵਾਸੀਆਂ ਨੇ ਸਰਪੰਚ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਦਰਵਾਜੇ ਖੜਕਾ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀ ਸਾਬਕਾ ਸਰਪੰਚ ਦੇ ਪਤੀ ਮੇਵਾ ਸਿੰਘ, ਜਸਵੀਰ ਸਿੰਘ ਸਾਬਕਾ ਪੰਚ, ਅਜ਼ੀਤ ਸਿੰਘ ਫ਼ੌਜੀ, ਜਗਸੀਰ ਸਿੰਘ ਗਿੱਲ, ਦਵਿੰਦਰ ਸਿੰਘ ਦਸਮੇਸ਼ ਟੈਂਟ ਵਾਲੇ, ਗੁਰਮੇਲ ਸਿੰਘ ਗੇਲੀ ਅਤੇ ਗੁਰਬੀਰ ਸਿੰਘ ਪੱਖੋਕੇ ਸਮੇਤ ਹੋਰ ਮੋਹਤਬਰਾਂ ਨੇ ਦੱਸਿਆ ਕਿ ਸਰਪੰਚ ਵੱਲੋਂ ਬਿਨਾਂ ਕਿਸੇ ਪ੍ਰਵਾਨਗੀ ਤੋਂ ਇਹ ਦਰਖੱਤ ਪੁੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਪੰਚਾਇਤ ਸਕੱਤਰ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਅਤੇ ਕੁਝ ਪੰਚਾਇਤ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਰੁੱਖਾਂ ਨੂੰ ਪੁੱਟਣ ਸਬੰਧੀ ਨਾ ਤਾਂ ਕੋਈ ਮਨਜ਼ੂਰੀ ਲਈ ਗਈ ਹੈ ਅਤੇ ਨਾ ਹੀ ਗ੍ਰਾਮ ਪੰਚਾਇਤ ਵੱਲੋਂ ਕੋਈ ਮਤਾ ਪਾਸ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਉਹ ਇਸ ਗੈਰ-ਕਾਨੂੰਨੀ ਕਾਰਵਾਈ ਵਿਰੁੱਧ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਪੂਰਨ ਕਾਰਵਾਈ ਦੀ ਮੰਗ ਕਰਨਗੇ ਅਤੇ ਜੇਕਰ ਕਿਸੇ ਸਿਆਸੀ ਦਬਾਅ ਕਾਰਨ ਪ੍ਰਸ਼ਾਸਨ ਨੇ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ‘ਤੇ ਵੀ ਦੋਸ਼ ਲਾਇਆ ਕਿ ਉਹ ਮੌਕਾ ਦੇਖਣ ਆਏ ਸਨ ਪਰ ਬਿਨਾਂ ਕਾਰਵਾਈ ਕੀਤੇ ਹੀ ਪਰਤ ਗਏ। ਦੂਜੇ ਪਾਸੇ ਜਦੋਂ ਮੌਜੂਦਾ ਸਰਪੰਚ ਗੁਰਚਰਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੈਂ ਕੋਈ ਰੁੱਖ ਨਹੀਂ ਪੁੱਟਿਆ, ਬਲਕਿ ਪੰਚਾਇਤ ਵੱਲੋਂ ਸਿਰਫ਼ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਸੀ ਅਤੇ ਖੇਤਾਂ ਦੀ ਮਾਲਕੀ ਵਾਲੇ ਲੋਕਾਂ ਨੇ ਖ਼ੁਦ ਹੀ ਇਹ ਦਰਖੱਤ ਪੁੱਟੇ ਹਨ, ਜਿਸ ਬਾਰੇ ਗ੍ਰਾਮ ਪੰਚਾਇਤ ਨੂੰ ਕੋਈ ਜਾਣਕਾਰੀ ਨਹੀਂ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ‘ਤੇ ਕੇਂਦਰ ਸਰਕਾਰ ਨੇ ਪਾਇਆ ਹੋਰ ਬੋਝ: ਵਿਧਾਇਕ ਲਾਭ ਸਿੰਘ ਉਗੋਕੇ

0 0 votes
Article Rating
Subscribe
Notify of
guest
0 Comments
Oldest
Newest Most Voted