ਬਰਨਾਲਾ ਬਿਊਰੋ
ਡਰੱਗ ਕਮ ਸਮਾਜਿਕ ਆਰਥਿਕ ਸੈਂਸਜ ਦੇ ਨਾਮ ਹੇਠ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਜਬਰੀ ਕਰਵਾਈਆਂ ਜਾ ਰਹੀਆਂ ਗੈਰ-ਵਿਦਿਅਕ ਡਿਊਟੀਆਂ ਖ਼ਿਲਾਫ਼ ਸਮੂਹ ਅਧਿਆਪਕ ਜਥੇਬੰਦੀਆਂ ਨੇ ਤਿੱਖਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅਧਿਆਪਕ ਆਗੂਆਂ ਦਾ ਦੋਸ਼ ਹੈ ਕਿ ਸਰਕਾਰ ਡਰੱਗ ਸਰਵੇ ਦੀ ਆੜ ਵਿੱਚ ਆਪਣੀ ਰਾਜਨੀਤਕ ਪਾਰਟੀ ਦਾ ਗੁਪਤ ਪੁਲੀਟੀਕਲ ਸਰਵੇ ਕਰਵਾ ਕੇ ਸਰਕਾਰੀ ਮਸ਼ੀਨਰੀ ਦੀ ਸ਼ਰੇਆਮ ਦੁਰਵਰਤੋਂ ਕਰ ਰਹੀ ਹੈ। ਡੀਸੀ ਕੰਪਲੈਕਸ ਬਰਨਾਲਾ ਵਿਖੇ ਹੋਈ ਅਧਿਆਪਕਾਂ ਦੀ ਇੱਕ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਰਿੰਦਰ ਕੁਮਾਰ, ਪਰਮਿੰਦਰ ਸਿੰਘ, ਹਰਿੰਦਰ ਮੱਲ੍ਹੀਆਂ, ਰਜਿੰਦਰ ਗੁਰੂ ਅਤੇ ਅਮਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਸ ਸਰਵੇ ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਲੋਕਾਂ ਤੋਂ ਸਿਰਫ਼ ਸਰਕਾਰੀ ਸਕੀਮਾਂ ਬਾਰੇ ਰਾਏ ਲਈ ਜਾ ਰਹੀ ਹੈ ਅਤੇ ਭਵਿੱਖੀ ਨੀਤੀਆਂ ਬਾਰੇ ਪੁੱਛਿਆ ਜਾ ਰਿਹਾ ਹੈ, ਜਿਸ ਤੋਂ ਸਾਫ਼ ਪ੍ਰਤੀਤ ਹੁੰਦਾ ਹੈ ਕਿ ਇਹ ਕਿਸੇ ਖ਼ਾਸ ਪਾਰਟੀ ਦੇ ਸਿਆਸੀ ਮੁਫ਼ਾਦ ਲਈ ਤਿਆਰ ਕੀਤਾ ਜਾ ਰਿਹਾ ਏਜੰਡਾ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਆਪਕਾਂ ਤੋਂ ਕੋਈ ਵੀ ਗੈਰ-ਵਿਦਿਅਕ ਡਿਊਟੀ ਨਾ ਲੈਣ ਦੇ ਕੀਤੇ ਜਨਤਕ ਐਲਾਨ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਬਿਲਕੁਲ ਉਲਟ ਚੱਲ ਰਹੀ ਹੈ। ਅਧਿਆਪਕਾਂ ਨੂੰ ਮਰਦਮਸੁਮਾਰੀ, ਬੀਐਲਓ, ਚੋਣਾਂ, ਤੀਰਥ ਯਾਤਰਾ ਅਤੇ ਸਿਹਤ ਕਾਰਡ ਬਣਾਉਣ ਵਰਗੇ ਕੰਮਾਂ ਵਿੱਚ ਲਗਾਤਾਰ ਉਲਝਾਇਆ ਜਾ ਰਿਹਾ ਹੈ, ਜਿਸ ਕਾਰਨ ਸਕੂਲਾਂ ਵਿੱਚ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇੱਕ ਪਾਸੇ ਸਰਕਾਰ ਇਸ ਸਰਵੇ ਲਈ ਇਸ਼ਤਿਹਾਰ ਦੇ ਕੇ ਸਵੈ-ਇੱਛਤ ਮੁਲਾਜ਼ਮ ਮੰਗ ਰਹੀ ਹੈ ਅਤੇ ਦੂਜੇ ਪਾਸੇ ਅਧਿਆਪਕਾਂ ‘ਤੇ ਇਹ ਡਿਊਟੀਆਂ ਜਬਰੀ ਥੋਪੀਆਂ ਜਾ ਰਹੀਆਂ ਹਨ। ਇਸ ਧੱਕੇਸ਼ਾਹੀ ਵਿਰੁੱਧ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਕੱਲ੍ਹ ਬਾਰਾਂ ਜੂਨ ਨੂੰ ਅਧਿਆਪਕਾਂ ਦਾ ਇੱਕ ਵੱਡਾ ਵਫ਼ਦ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਏਗਾ ਅਤੇ ਇਹਨਾਂ ਡਿਊਟੀਆਂ ਨੂੰ ਰੱਦ ਕਰਨ ਦੀ ਮੰਗ ਕਰੇਗਾ। ਇਸ ਮੀਟਿੰਗ ਵਿੱਚ ਅੰਮ੍ਰਿਤਪਾਲ ਕੋਟਦੁੱਨਾ, ਤੇਜਿੰਦਰ ਸਿੰਘ, ਹਰੀ ਸਿੰਘ, ਭਰਤ ਕੁਮਾਰ, ਮਾਲਵਿੰਦਰ ਸਿੰਘ, ਰਮਨਦੀਪ ਸਿੰਘ, ਕਪਿਲ ਦੇਵ, ਅਮਰੀਕ ਸਿੰਘ ਅਤੇ ਜਸਵੀਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਖੰਨਾ ਵਿੱਚ ਬਾਲ ਮਜ਼ਦੂਰੀ ਵਿਰੁੱਧ ਵੱਡੀ ਕਾਰਵਾਈ: ਜ਼ਿਲ੍ਹਾ ਟਾਸਕ ਫੋਰਸ ਵੱਲੋਂ 9 ਬੱਚੇ ਰੈਸਕਿਊ |









Users Today : 7
Users Yesterday : 10
Users Last 7 days : 370