Home » ਪ੍ਰਮੁੱਖ ਖ਼ਬਰਾਂ » ਸਕੂਲ ਫਾਰ ਡਿਫਰੈਂਟਲੀ ਐਬਲਡ ਚਿਲਡਰਨ ਦੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਸਕੂਲ ਫਾਰ ਡਿਫਰੈਂਟਲੀ ਐਬਲਡ ਚਿਲਡਰਨ ਦੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਪਵਨ ਸੇਵਾ ਸੰਮਤੀ ਰਜਿਸਟਰਡ ਵੱਲੋਂ ਚਲਾਏ ਜਾ ਰਹੇ ਸਕੂਲ ਫਾਰ ਡਿਫਰੈਂਟਲੀ ਐਬਲਡ ਚਿਲਡਰਨ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ ਅਤੇ ਇਸ ਮਾਣਮੱਤੀ ਪ੍ਰਾਪਤੀ ਦੀ ਖੁਸ਼ੀ ਵਿੱਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
[responsivevoice_button voice="Hindi Male"]

ਬੇਅੰਤ ਬਰਨਾਲਾ

              ਪਵਨ ਸੇਵਾ ਸੰਮਤੀ ਰਜਿਸਟਰਡ ਵੱਲੋਂ ਚਲਾਏ ਜਾ ਰਹੇ ਸਕੂਲ ਫਾਰ ਡਿਫਰੈਂਟਲੀ ਐਬਲਡ ਚਿਲਡਰਨ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ ਅਤੇ ਇਸ ਮਾਣਮੱਤੀ ਪ੍ਰਾਪਤੀ ਦੀ ਖੁਸ਼ੀ ਵਿੱਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਫੋਟੋ ਕੈਪਸ਼ਨ: ਸਕੂਲ ਦੇ ਹੋਣਹਾਰ ਅਤੇ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ ਅਤੇ ਸਟਾਫ਼ ਮੈਂਬਰ।
ਫੋਟੋ ਕੈਪਸ਼ਨ: ਸਕੂਲ ਦੇ ਹੋਣਹਾਰ ਅਤੇ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ ਅਤੇ ਸਟਾਫ਼ ਮੈਂਬਰ।

ਪ੍ਰੀਖਿਆ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦਸਵੀਂ ਜਮਾਤ ਵਿੱਚੋਂ ਦਿਲਪ੍ਰੀਤ ਕੌਰ ਨੇ ੫੭੭ ਅੰਕ ਪ੍ਰਾਪਤ ਕਰਕੇ ਪਹਿਲਾ, ਮਾਧਵੀ ਸ਼ਰਮਾ ਨੇ ੫੬੯ ਅੰਕ ਹਾਸਲ ਕਰਕੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ ੫੬੩ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ ਜਦਕਿ ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਵਿੱਚੋਂ ਮੋਨਿਕਾ ਨੇ ੪੧੧ ਅੰਕਾਂ ਨਾਲ ਪਹਿਲਾ, ਅਨਮੋਲ ਨੇ ੪੦੭ ਅੰਕਾਂ ਨਾਲ ਦੂਜਾ ਅਤੇ ਲਖਵਿੰਦਰ ਕੌਰ ਨੇ ੪੦੨ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਪ੍ਰਿੰਸੀਪਲ ਦੀਪਤੀ ਸ਼ਰਮਾ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿੱਚੋਂ ਚਾਰ ਬੱਚੇ ਹੋਸਟਲ ਯਾਨੀ ਰਿਹਾਇਸ਼ੀ ਕਮਰਿਆਂ ਵਿੱਚ ਰਹਿੰਦੇ ਹਨ, ਜਿਨ੍ਹਾਂ ਨੂੰ ਸਕੂਲ ਦੇ ਸਮੇਂ ਤੋਂ ਬਾਅਦ ਵੀ ਅਧਿਆਪਕਾਂ ਵੱਲੋਂ ਵਾਧੂ ਜਮਾਤਾਂ ਲਗਾ ਕੇ ਪੜ੍ਹਾਇਆ ਗਿਆ ਸੀ ਅਤੇ ਇਸੇ ਸਖ਼ਤ ਮਿਹਨਤ ਦੇ ਸਦਕਾ ਬੱਚਿਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਸ ਖੁਸ਼ੀ ਦੇ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੇਸ਼ ਕਾਂਸਲ, ਪ੍ਰਧਾਨ ਪਰਵੀਨ ਕੁਮਾਰ ਬੈਂਕ ਵਾਲੇ, ਉਪ ਪ੍ਰਧਾਨ ਪਰਵੀਨ ਕੁਮਾਰ ਸਿੰਗਲਾ, ਜਨਰਲ ਸਕੱਤਰ ਵਰੁਣ ਬੱਤਾ, ਸੰਯੁਕਤ ਸਕੱਤਰ ਰਾਜਿੰਦਰ ਪ੍ਰਸਾਦ ਸਿੰਗਲਾ, ਕੈਸ਼ੀਅਰ ਸੁਭਾਸ਼ ਗਰਗ, ਪ੍ਰੈੱਸ ਸਕੱਤਰ ਸੰਜੀਵ ਢੰਡ, ਸਰਗਰਮ ਮੈਂਬਰ ਹਿਮਾਂਸ਼ੂ ਕਾਂਸਲ ਅਤੇ ਸੰਦੀਪ ਮੋਦੀ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਪ੍ਰਬੰਧਕਾਂ ਨੇ ਕਿਹਾ ਕਿ ਇਹ ਸਫ਼ਲਤਾ ਬੱਚਿਆਂ ਦੀ ਲਗਨ, ਸਟਾਫ਼ ਦੀ ਮਿਹਨਤ ਅਤੇ ਮਾਪਿਆਂ ਦੇ ਅਸ਼ੀਰਵਾਦ ਦਾ ਨਤੀਜਾ ਹੈ ਅਤੇ ਉਨ੍ਹਾਂ ਬੱਚਿਆਂ ਨੂੰ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਕੂਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਸਵਰ ਸੰਸਾਰ ਦੀ ਅਨੋਖੀ ਯਾਤਰਾ, ਬੀ ਵੀ ਐਮ ਇੰਟਰਨੈਸ਼ਨਲ ਸਕੂਲ ਦੇ ਯੂਕੇਜੀ ਦੇ ਨੰਨ੍ਹੇ ਵਿਦਿਆਰਥੀਆਂ ਨੇ ਦਿਖਾਈ ਸਿੱਖਣ ਦੀ ਅਦਭੁਤ ਪ੍ਰਤਿਭਾ

 

0 0 votes
Article Rating
Subscribe
Notify of
guest
0 Comments
Oldest
Newest Most Voted