ਕੇਂਦਰੀ ਬਿਊਰੋ
ਦੇਸ਼ ਭਰ ਵਿੱਚ ਚਰਚਾ ਦਾ ਵੀਸ਼ਾ ਬਣੀ ਨੀਟ ਪ੍ਰੀਖਿਆ ਲੀਕ ਮਾਮਲੇ ਨੂੰ ਲੈ ਕੇ ਵੱਖ-ਵੱਖ ਰਾਜਾਂ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਇੱਕ ਨਵਾਂ ਵੱਡਾ ਸਿਆਸੀ ਬਵਾਲ ਖੜ੍ਹਾ ਹੋ ਗਿਆ ਹੈ। ਸ਼ਨੀਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਕਥਿਤ ਅਸਤੀਫ਼ੇ ਦੀਆਂ ਅਫ਼ਵਾਹਾਂ ਅਤੇ ਖ਼ਬਰਾਂ ਤੋਂ ਬਾਅਦ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ, ਉੱਥੇ ਹੀ ਓਡੀਸ਼ਾ ਦੇ ਭੁਬਨੇਸ਼ਵਰ ਤੋਂ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਅਪਰਾਜਿਤਾ ਸਾਰੰਗੀ ਦੀ ਧੀ ਅਰਚਿਤਾ ਸਚਿਨ ਰਾਹਰ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸੱਤਾਧਾਰੀ ਧਿਰ ਦੇ ਅੰਦਰੂਨੀ ਖੇਮੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਰਚਿਤਾ ਰਾਹਰ ਨੇ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਦੇ ਪਿਛੋਕੜ ਵਿੱਚ ਰਾਸ਼ਟਰੀ ਝੰਡਾ ਤਿਰੰਗਾ ਦਿਖਾਈ ਦੇ ਰਿਹਾ ਸੀ। ਤਸਵੀਰ ਦੇ ਨਾਲ ਉਸ ਨੇ ਲਿਖਿਆ ਕਿ ਨੀਟ ਪ੍ਰੀਖਿਆ ਲੀਕ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਭਾਰੀ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਪੋਸਟ ਦੇ ਵਾਇਰਲ ਹੁੰਦੇ ਹੀ ਰਾਜਨੀਤਿਕ ਗਲਿਆਰਿਆਂ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਸਮਰਥਕਾਂ ਵਿੱਚ ਭਾਰੀ ਖਲਬਲੀ ਮੱਚ ਗਈ, ਕਿਉਂਕਿ ਇੱਕ ਆਪਣੀ ਹੀ ਪਾਰਟੀ ਦੀ ਮਹਿਲਾ ਸੰਸਦ ਮੈਂਬਰ ਦੀ ਪਰਿਵਾਰਕ ਮੈਂਬਰ ਵੱਲੋਂ ਅਜਿਹੀ ਟਿੱਪਣੀ ਆਈ ਸੀ। ਸੋਸ਼ਲ ਮੀਡੀਆ ਉੱਤੇ ਇਸ ਪੋਸਟ ਨੂੰ ਲੈ ਕੇ ਵਿਵਾਦ ਅਤੇ ਸਿਆਸੀ ਹੰਗਾਮਾ ਵਧਦਾ ਦੇਖ ਕੇ ਕੁਝ ਹੀ ਸਮੇਂ ਬਾਅਦ ਅਰਚਿਤਾ ਦਾ ਸੋਸ਼ਲ ਮੀਡੀਆ ਖਾਤਾ ਹੀ ਪੂਰੀ ਤਰ੍ਹਾਂ ਬੰਦ ਅਤੇ ਨਿਸ਼ਕ੍ਰਿਆ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਦੀ ਧੀ ਨੇ ਪਹਿਲਾਂ ਪੋਸਟ ਹਟਾਉਣ ਤੋਂ ਇਨਕਾਰ ਕੀਤਾ ਸੀ, ਪਰ ਮਾਮਲਾ ਤੂਲ ਫੜਨ ਤੋਂ ਬਾਅਦ ਉਸ ਦਾ ਖਾਤਾ ਹੀ ਬੰਦ ਹੋ ਗਿਆ, ਜਿਸ ਨਾਲ ਹੁਣ ਇਸ ਮੁੱਦੇ ਉੱਤੇ ਵਿਰੋਧੀ ਧਿਰਾਂ ਨੂੰ ਸਰਕਾਰ ਘੇਰਨ ਦਾ ਇੱਕ ਹੋਰ ਨਵਾਂ ਮੌਕਾ ਮਿਲ ਗਿਆ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਝਮਾਝਮ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਵੱਡੀ ਰਾਹਤ, ਨਾਲੀਆਂ ਦੇ ਗੰਦੇ ਪਾਣੀ ਨੇ ਵਧਾਈਆਂ ਨਗਰ ਨਿਵਾਸੀਆਂ ਦੀਆਂ ਮੁਸ਼ਕਲਾਂ









Users Today : 29
Users Yesterday : 24
Users Last 7 days : 198