Home » ਪ੍ਰਮੁੱਖ ਖ਼ਬਰਾਂ » ਸਿਰਾਜ ਗਰਗ ਵੱਲੋਂ ਭਦੌੜ ਦੇ ਵਾਰਡ ਨੰਬਰ 11 ’ਚ ਜ਼ੋਰਦਾਰ ਚੋਣ ਪ੍ਰਚਾਰ, ਲੱਡੂਆਂ ਨਾਲ ਤੋਲ ਕੇ ਕੀਤਾ ਨਿੱਘਾ ਸਵਾਗਤਸਿਰਾਜ ਗਰਗ ਵੱਲੋਂ ਭਦੌੜ ਦੇ ਵਾਰਡ ਨੰਬਰ 11 ’ਚ ਜ਼ੋਰਦਾਰ ਚੋਣ ਪ੍ਰਚਾਰ, ਲੱਡੂਆਂ ਨਾਲ ਤੋਲ ਕੇ ਕੀਤਾ ਨਿੱਘਾ ਸਵਾਗਤ

ਸਿਰਾਜ ਗਰਗ ਵੱਲੋਂ ਭਦੌੜ ਦੇ ਵਾਰਡ ਨੰਬਰ 11 ’ਚ ਜ਼ੋਰਦਾਰ ਚੋਣ ਪ੍ਰਚਾਰ, ਲੱਡੂਆਂ ਨਾਲ ਤੋਲ ਕੇ ਕੀਤਾ ਨਿੱਘਾ ਸਵਾਗਤਸਿਰਾਜ ਗਰਗ ਵੱਲੋਂ ਭਦੌੜ ਦੇ ਵਾਰਡ ਨੰਬਰ 11 ’ਚ ਜ਼ੋਰਦਾਰ ਚੋਣ ਪ੍ਰਚਾਰ, ਲੱਡੂਆਂ ਨਾਲ ਤੋਲ ਕੇ ਕੀਤਾ ਨਿੱਘਾ ਸਵਾਗਤ

     ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਸਿਰਾਜ ਗਰਗ ਵੱਲੋਂ ਆਪਣੇ ਸੈਂਕੜੇ ਸਮਰਥਕਾਂ ਅਤੇ ਵੋਟਰਾਂ ਨਾਲ ਕੱਢੀ ਗਈ ਜਨ ਸੰਪਰਕ ਯਾਤਰਾ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਦੀ ਪਤਨੀ ਸਿਰਾਜ ਗਰਗ ਦੇ ਹੱਕ ਵਿੱਚ ਕੱਢੀ ਗਈ ਇਹ ਯਾਤਰਾ ਮੁਹੱਲਾ ਮਾਨਾ ਦਾ ਤੋਂ ਸ਼ੁਰੂ ਹੋ ਕੇ
 ਭਦੌੜ ਦੇ ਵਾਰਡ ਨੰਬਰ 11 ਵਿੱਚ ਜਨ ਸੰਪਰਕ ਯਾਤਰਾ ਦੌਰਾਨ ਆਜ਼ਾਦ ਉਮੀਦਵਾਰ ਸਿਰਾਜ ਗਰਗ ਅਤੇ ਸਾਬਕਾ ਪ੍ਰਧਾਨ ਮਨੀਸ਼ ਗਰਗ ਦਾ ਸਵਾਗਤ ਕਰਦੇ ਹੋਏ ਵਾਰਡ ਨਿਵਾਸੀ ਅਤੇ ਸਮਰਥਕ।
[responsivevoice_button voice="Hindi Male"]

ਬੇਅੰਤ ਬਰਨਾਲਾ

ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਸਿਰਾਜ ਗਰਗ ਵੱਲੋਂ ਆਪਣੇ ਸੈਂਕੜੇ ਸਮਰਥਕਾਂ ਅਤੇ ਵੋਟਰਾਂ ਨਾਲ ਕੱਢੀ ਗਈ ਜਨ ਸੰਪਰਕ ਯਾਤਰਾ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਦੀ ਪਤਨੀ ਸਿਰਾਜ ਗਰਗ ਦੇ ਹੱਕ ਵਿੱਚ ਕੱਢੀ ਗਈ ਇਹ ਯਾਤਰਾ ਮੁਹੱਲਾ ਮਾਨਾ ਦਾ ਤੋਂ ਸ਼ੁਰੂ ਹੋ ਕੇ ਸਾਧੂ ਰਾਮ ਜਰਗਰ ਵਾਲੀ ਗਲੀ, ਹਨੂੰਮਾਨ ਮੰਦਿਰ ਇਲਾਕਾ, ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਰਸਤਾ, ਮੁਹੱਲਾ ਨਿੰਮ ਵਾਲਾ, ਮੁੰਦਰਾਂ ਗੁਦਾਰੇ ਨੇੜੇ ਧਰਮਸ਼ਾਲਾ, ਰਵਿਦਾਸ ਮੰਦਿਰ ਦੇ ਸਾਹਮਣੇ ਅਤੇ ਛੰਨਾ ਰੋਡ ਤੋਂ ਹੁੰਦੀ ਹੋਈ ਚੋਣ ਦਫ਼ਤਰ ਵਿਖੇ ਸਮਾਪਤ ਹੋਈ। ਇਸ ਦੌਰਾਨ ਵਾਰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਉਮੀਦਵਾਰ ਦਾ ਥਾਂ-ਥਾਂ ਸਵਾਗਤ ਕਰਦਿਆਂ ਲੱਡੂਆਂ ਨਾਲ ਤੋਲਿਆ। ਯਾਤਰਾ ਵਿੱਚ ਸਮਰਥਕ ਟਰੈਕਟਰ ਦੇ ਨਿਸ਼ਾਨ ਵਾਲੇ ਝੰਡੇ ਅਤੇ ਪੋਸਟਰ ਲੈ ਕੇ ਸ਼ਾਮਲ ਹੋਏ। ਗਰਗ ਪਰਿਵਾਰ ਨੇ ਦੱਸਿਆ ਕਿ ਉਹ ਰਾਜਨੀਤਿਕ ਲਾਹੇ ਲਈ ਨਹੀਂ ਸਗੋਂ ਸੇਵਾ ਭਾਵਨਾ ਨਾਲ ਚੋਣ ਮੈਦਾਨ ਵਿੱਚ ਹਨ ਅਤੇ ਲੋਕ ਖੁਦ ਇਹ ਚੋਣ ਲੜ ਰਹੇ ਹਨ।

 ਭਦੌੜ ਦੇ ਵਾਰਡ ਨੰਬਰ 11 ਵਿੱਚ ਜਨ ਸੰਪਰਕ ਯਾਤਰਾ ਦੌਰਾਨ ਆਜ਼ਾਦ ਉਮੀਦਵਾਰ ਸਿਰਾਜ ਗਰਗ ਅਤੇ ਸਾਬਕਾ ਪ੍ਰਧਾਨ ਮਨੀਸ਼ ਗਰਗ ਦਾ ਸਵਾਗਤ ਕਰਦੇ ਹੋਏ ਵਾਰਡ ਨਿਵਾਸੀ ਅਤੇ ਸਮਰਥਕ।
ਭਦੌੜ ਦੇ ਵਾਰਡ ਨੰਬਰ 11 ਵਿੱਚ ਜਨ ਸੰਪਰਕ ਯਾਤਰਾ ਦੌਰਾਨ ਆਜ਼ਾਦ ਉਮੀਦਵਾਰ ਸਿਰਾਜ ਗਰਗ ਅਤੇ ਸਾਬਕਾ ਪ੍ਰਧਾਨ ਮਨੀਸ਼ ਗਰਗ ਦਾ ਸਵਾਗਤ ਕਰਦੇ ਹੋਏ ਵਾਰਡ ਨਿਵਾਸੀ ਅਤੇ ਸਮਰਥਕ।

ਮਨੀਸ਼ ਗਰਗ ਨੇ ਪਿਛਲੀ ਵਾਰ ਆਜ਼ਾਦ ਚੋਣ ਜਿੱਤ ਕੇ ਬਤੌਰ ਪ੍ਰਧਾਨ ਸ਼ਹਿਰ ਵਿੱਚ ਪੀਣ ਵਾਲੇ ਪਾਣੀ, ਨਿਕਾਸੀ ਅਤੇ ਦਵਿੰਦਰ ਸਤਿਆਰਥੀ ਯਾਦਗਾਰੀ ਲਾਇਬ੍ਰੇਰੀ ਵਰਗੇ ਇਤਿਹਾਸਕ ਵਿਕਾਸ ਕਾਰਜ ਕਰਵਾਏ ਸਨ, ਜਿਸ ਕਾਰਨ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਇਸ ਵਾਰ ਉਨ੍ਹਾਂ ਦੀ ਪਤਨੀ ਦਾ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨਾਲ ਹੈ ਅਤੇ ਵੱਖ-ਵੱਖ ਬੁਲਾਰਿਆਂ ਨੇ ਗਰਗ ਪਰਿਵਾਰ ਦੀ ਇਮਾਨਦਾਰੀ ਅਤੇ ਸਮਾਜ ਸੇਵਾ ਦੀ ਸ਼ਲਾਘਾ ਕੀਤੀ ਹੈ।

ਹੋਰ ਤਾਜ਼ਾ ਖਬਰਾਂ ਲਈ  ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

ਚੋਣਾਂ ਦੇ ਮੱਦੇਨਜ਼ਰ ਭਦੌੜ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ, ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ

 

0 0 votes
Article Rating
Subscribe
Notify of
guest
0 Comments
Oldest
Newest Most Voted