ਚੰਡੀਗੜ੍ਹ ਬਿਊਰੋ
ਪੰਜਾਬ ਦੀ ਰਾਜਨੀਤੀ ਵਿੱਚੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਤੇ ਅਹਿਮ ਸਿਆਸੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸੂਬੇ ਦੇ ਰਾਜਨੀਤਿਕ ਗਲਿਆਰਿਆਂ ਵਿੱਚ ਜ਼ਬਰਦਸਤ ਭੂਚਾਲ ਲਿਆ ਦਿੱਤਾ ਹੈ। ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਅੰਦਰ ਸਿਆਸੀ ਜੋੜ-ਤੋੜ ਦਾ ਸਿਲਸਿਲਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂ ਆਪਣੀਆਂ ਪੁਰਾਣੀਆਂ ਪਾਰਟੀਆਂ ਛੱਡ ਕੇ ਨਵੇਂ ਸਿਆਸੀ ਵਿਕਲਪਾਂ ਦੀ ਚੋਣ ਕਰ ਰਹੇ ਹਨ। ਇਸੇ ਲੜੀ ਤਹਿਤ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਕਈ ਸੀਨੀਅਰ ਅਤੇ ਪ੍ਰਮੁੱਖ ਅਹੁਦੇਦਾਰਾਂ ਨੇ ਪਾਰਟੀ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦਾ ਦਾਮਨ ਫੜ ਲਿਆ। ਇਸ ਬਾਰੇ ਵਿਸਥਾਰਤ ਜਾਣਕਾਰੀ ਅਤੇ ਤਸਵੀਰਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੋ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਤਸਵੀਰਾਂ ਨਾਲ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਅਲਵਿਦਾ ਆਖ ਕੇ ਵੱਖ-ਵੱਖ ਜ਼ਿੰਮੇਵਾਰ ਅਹੁਦਿਆਂ ‘ਤੇ ਸੇਵਾਵਾਂ ਨਿਭਾ ਰਹੇ ਆਗੂਆਂ ਦਾ ‘ਆਪ’ ਵਿੱਚ ਸ਼ਾਮਲ ਹੋਣਾ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਪੰਜਾਬ ਦੇ ਲੋਕ ਹੁਣ ਸਿਰਫ਼ ਕੰਮ, ਇਮਾਨਦਾਰੀ ਅਤੇ ਲੋਕ-ਹਿੱਤ ਵਾਲੀ ਰਾਜਨੀਤੀ ਨੂੰ ਹੀ ਤਰਜੀਹ ਦੇ ਰਹੇ ਹਨ। ਚੰਡੀਗੜ੍ਹ ਸਥਿਤ ਗ੍ਰਹਿ ਵਿਖੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਹਰਜਿੰਦਰ ਸਿੰਘ ਘਾਗਾ (ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਲੈਨਿੰਗ ਬੋਰਡ, ਫ਼ਿਰੋਜ਼ਪੁਰ), ਪ੍ਰਕਾਸ਼ ਸਿੰਘ ਵੜਵਾਲ (ਚੇਅਰਮੈਨ ਰਾਇ ਸਿੱਖ ਵੈਲਫੇਅਰ ਬੋਰਡ ਪੰਜਾਬ), ਡਾਕਟਰ ਰੂਪ ਸਿੰਘ (ਜ਼ਿਲ੍ਹਾ ਪ੍ਰਧਾਨ ਅਨੁਸੂਚਿਤ ਜਾਤੀ ਵਿੰਗ, ਫ਼ਿਰੋਜ਼ਪੁਰ) ਅਤੇ ਗਰੀਬੂ ਸਿੰਘ (ਨਿੱਜੀ ਸਕੱਤਰ) ਦੀ ਪ੍ਰੇਰਨਾ ਸਦਕਾ ਦਰਸ਼ਨ ਸਿੰਘ ਮੰਡ (ਉੱਪ ਪ੍ਰਧਾਨ ਪੰਜਾਬ ਅਨੁਸੂਚਿਤ ਜਾਤੀ ਵਿੰਗ) ਸ਼੍ਰੋਮਣੀ ਅਕਾਲੀ ਦਲ ਤੋਂ, ਸੰਦੀਪ ਭੰਗਰੀ (ਜ਼ਿਲ੍ਹਾ ਜਨਰਲ ਸਕੱਤਰ, ਫ਼ਿਰੋਜ਼ਪੁਰ) ਭਾਜਪਾ ਤੋਂ, ਬਲਕਾਰ ਸਿੰਘ (ਬਲਾਕ ਜਨਰਲ ਸਕੱਤਰ, ਗੁਰੂ ਹਰਸਹਾਏ) ਭਾਜਪਾ ਤੋਂ, ਗੋਮਾ ਸਿੰਘ (ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ), ਵਿਕਰਮ ਗਿੱਲ (ਮੁੱਖ ਸਲਾਹਕਾਰ, ਫ਼ਿਰੋਜ਼ਪੁਰ) ਭਾਜਪਾ ਤੋਂ, ਰਵੀ ਸਰਪੰਚ (ਬਲਾਕ ਪ੍ਰਧਾਨ ਅਨੁਸੂਚਿਤ ਜਾਤੀ ਵਿੰਗ, ਫ਼ਿਰੋਜ਼ਪੁਰ), ਪਾਲਾ ਭੱਟੀ (ਬਲਾਕ ਉੱਪ ਪ੍ਰਧਾਨ ਅਨੁਸੂਚਿਤ ਜਾਤੀ ਵਿੰਗ, ਫ਼ਿਰੋਜ਼ਪੁਰ) ਅਤੇ ਗੁਰਪ੍ਰੀਤ ਸਿੰਘ (ਬਲਾਕ ਜਨਰਲ ਸਕੱਤਰ, ਫ਼ਿਰੋਜ਼ਪੁਰ) ਭਾਜਪਾ ਤੋਂ ਇਲਾਵਾ ਜਸਪਾਲ ਗਿੱਲ (ਸਰਕਲ ਪ੍ਰਧਾਨ ਅਨੁਸੂਚਿਤ ਜਾਤੀ ਵਿੰਗ, ਫ਼ਿਰੋਜ਼ਪੁਰ), ਈਸ਼ਾ ਭੱਟੀ (ਮੰਡਲ ਪ੍ਰਧਾਨ ਘੱਟ ਗਿਣਤੀ ਮੋਰਚਾ), ਰਾਜ ਰਾਣੀ (ਸ਼ਹਿਰੀ ਪ੍ਰਧਾਨ ਅਨੁਸੂਚਿਤ ਜਾਤੀ ਵਿੰਗ, ਫ਼ਿਰੋਜ਼ਪੁਰ), ਸੂਰਜ (ਸਲਾਹਕਾਰ), ਸਨੀ ਸਹੋਤਾ (ਜ਼ਿਲ੍ਹਾ ਮੈਂਬਰ), ਅਭੀ ਸਹੋਤਾ (ਬਲਾਕ ਮੈਂਬਰ), ਰਮਨਦੀਪ ਸਿੰਘ (ਮੋਗਾ), ਸੰਜੇ ਭੰਡਾਰੀ, ਨਛੱਤਰ ਸਿੰਘ (ਜ਼ਿਲ੍ਹਾ ਪ੍ਰਧਾਨ, ਫ਼ਰੀਦਕੋਟ), ਜੰਗ ਸਿੰਘ (ਜ਼ਿਲ੍ਹਾ ਪ੍ਰਧਾਨ, ਮੁਕਤਸਰ), ਅਕਾਸ਼ਦੀਪ (ਮੰਡਲ ਪ੍ਰਧਾਨ, ਅਨਾਜ ਮੰਡੀ ਫ਼ਿਰੋਜ਼ਪੁਰ), ਵਿਸ਼ਾਲ ਗਿੱਲ (ਪ੍ਰਧਾਨ), ਯਸ਼ਪਾਲ ਗਿੱਲ (ਪ੍ਰਧਾਨ), ਸੁਰਜੀਤਪਾਲ, ਲਕਸ਼ ਸਹੋਤਾ ਅਤੇ ਹਨੀ ਸਮੇਤ ਬਹੁਤ ਸਾਰੇ ਹੋਰ ਅਹੁਦੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਸਦਾ ਲਈ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਨਵੇਂ ਆਗੂਆਂ ਅਤੇ ਵਰਕਰਾਂ ਦਾ ਪਾਰਟੀ ਲੀਡਰਸ਼ਿਪ ਵੱਲੋਂ ਤਹਿ ਦਿਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਹ ਆਸ ਪ੍ਰਗਟਾਈ ਗਈ ਕਿ ਇਨ੍ਹਾਂ ਆਗੂਆਂ ਦੇ ਆਉਣ ਨਾਲ ਪਾਰਟੀ ਮਾਲਵਾ ਖੇਤਰ ਵਿੱਚ ਹੋਰ ਵੀ ਜ਼ਿਆਦਾ ਮਜ਼ਬੂਤ ਹੋਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਅਤੇ ਸਰਬਪੱਖੀ ਵਿਕਾਸ ਦਾ ਇਹ ਸਫ਼ਰ ਸਾਰੇ ਨਵੇਂ ਸਾਥੀਆਂ ਦੇ ਨਾਲ ਮਿਲ ਕੇ ਹੋਰ ਵੀ ਜ਼ਿਆਦਾ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ। ਇਸ ਬਹੁਤ ਵੱਡੇ ਸਿਆਸੀ ਉਲਟਫੇਰ ਨਾਲ ਜਿੱਥੇ ਅਕਾਲੀ ਦਲ ਅਤੇ ਭਾਜਪਾ ਦੇ ਖੇਮੇ ਵਿੱਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਕਈ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਤਾਰ ਲਗਾਈਆਂ ਜਾ ਰਹੀਆਂ ਹਨ। ਇਸ ਨਵੇਂ ਸਿਆਸੀ ਫੇਰਬਦਲ ਨੇ ਵਿਰੋਧੀ ਧਿਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ ਅਤੇ ਸੂਬੇ ਦੇ ਸਿਆਸੀ ਖੇਤਰ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਸ਼ਹਿਜ਼ਾਦ ਪੂਨਾਵਾਲਾ ਵੱਲੋਂ ਆਪਣਾ ਅਸਤੀਫ਼ਾ ਸਵੀਕਾਰ ਕਰਨ ਲਈ ਕੌਮੀ ਪ੍ਰਧਾਨ ਨੂੰ ਮੁੜ ਬੇਨਤੀ









Users Today : 11
Users Yesterday : 24
Users Last 7 days : 180