Home » ਪ੍ਰਮੁੱਖ ਖ਼ਬਰਾਂ » ਕਥਾਕਾਰ ਹਰਨਾਮ ਸਿੰਘ ਦੇ ਜੀਵਨ ਅਤੇ ਕਾਰਜਾਂ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ

ਕਥਾਕਾਰ ਹਰਨਾਮ ਸਿੰਘ ਦੇ ਜੀਵਨ ਅਤੇ ਕਾਰਜਾਂ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ

ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪਿਆਰਾ ਲਾਲ ਰੁਕਮਣੀ ਦੇਵੀ ਯੁਵਾ ਵਿਕਾਸ ਕੇਂਦਰ ਤਪਾ ਦੇ ਸਹਿਯੋਗ ਨਾਲ ਮਾਤਾ ਦਾਤੀ ਰੋਡ 'ਤੇ ਸ਼ਹਿਰ ਦੇ ਜੰਮਪਲ ਕਥਾਕਾਰ ਹਰਨਾਮ ਸਿੰਘ ਦੇ ਜੀਵਨ ਅਤੇ ਕਾਰਜਾਂ 'ਤੇ ਆਧਾਰਿਤ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਪਵਨ ਕੁਮਾਰ ਬੰਸਲ ਨੇ ਅਕਾਦਮੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ
[responsivevoice_button voice="Hindi Male"]

 ਬਰਨਾਲਾ ਬਿਊਰੋ

                    ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪਿਆਰਾ ਲਾਲ ਰੁਕਮਣੀ ਦੇਵੀ ਯੁਵਾ ਵਿਕਾਸ ਕੇਂਦਰ ਤਪਾ ਦੇ ਸਹਿਯੋਗ ਨਾਲ ਮਾਤਾ ਦਾਤੀ ਰੋਡ ‘ਤੇ ਸ਼ਹਿਰ ਦੇ ਜੰਮਪਲ ਕਥਾਕਾਰ ਹਰਨਾਮ ਸਿੰਘ ਦੇ ਜੀਵਨ ਅਤੇ ਕਾਰਜਾਂ ‘ਤੇ ਆਧਾਰਿਤ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਪਵਨ ਕੁਮਾਰ ਬੰਸਲ ਨੇ ਅਕਾਦਮੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵਰਗੀ ਕਥਾਕਾਰ ਹਰਨਾਮ ਸਿੰਘ ‘ਤੇ ਅਜਿਹਾ ਪ੍ਰੋਗਰਾਮ ਉਲੀਕਣਾ ਮਾਣ ਵਾਲੀ ਗੱਲ ਹੈ, ਜਿਸ ਨੇ ਉਨ੍ਹਾਂ ਨੂੰ ਬਚਪਨ ਦੇ ਮੇਲਿਆਂ ਅਤੇ ਵਿਆਹਾਂ ਵਿੱਚ ਵੱਜਦੀਆਂ ਬੰਸਰੀਆਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ। ਸਮਾਗਮ ਦੌਰਾਨ ਪ੍ਰਸਿੱਧ ਕਵੀ ਸੀ

ਤਪਾ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਹਾਜ਼ਰ ਸ਼ਖਸੀਅਤਾਂ ਅਤੇ ਲੇਖਕ।
ਤਪਾ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਹਾਜ਼ਰ ਸ਼ਖਸੀਅਤਾਂ ਅਤੇ ਲੇਖਕ।

ਮਾਰਕੰਡਾ ਨੇ ਕਿਹਾ ਕਿ ਸਵਰਗੀ ਲੇਖਕਾਂ ਦੇ ਪਿੰਡਾਂ ਵਿੱਚ ਜਾ ਕੇ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ ਹੈ, ਉਨ੍ਹਾਂ ਦੱਸਿਆ ਕਿ ਹਰਨਾਮ ਸਿੰਘ ਦੀ ਕਹਾਣੀ ‘ਬੁੱਢ ਦੀ ਨਾਰ’ ਛੇਵੇਂ ਦਹਾਕੇ ਵਿੱਚ ਪ੍ਰਕਾਸ਼ਿਤ ਹੋਈ ਸੀ ਜਿਸ ਦੀਆਂ ਹਜ਼ਾਰਾਂ ਕਾਪੀਆਂ ਵਿਕੀਆਂ ਸਨ। ਅਕਾਦਮੀ ਦੀ ਸ਼ਾਸਕੀ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਅਕਾਦਮੀ ਹੁਣ ਤੱਕ ਅਜਿਹੇ ਦੋ ਦਰਜਨ ਦੇ ਕਰੀਬ ਪਿੰਡਾਂ ਵਿੱਚ ਪ੍ਰੋਗਰਾਮ ਕਰਵਾ ਚੁੱਕੀ ਹੈ। ਮੁਖਤਿਆਰ ਸਿੰਘ ਤਾਜੋ ਨੇ ਹਰਨਾਮ ਸਿੰਘ ਦੇ ਜੀਵਨ ਬਾਰੇ ਦੱਸਿਆ ਕਿ ਉਹ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਸਨ ਅਤੇ ਖੱਡੀ ਬੁਣ ਕੇ ਪਰਿਵਾਰ ਪਾਲਦੇ ਸਨ, ਉਹ ਖੁਦ ਅਨਪੜ੍ਹ ਸਨ ਅਤੇ ਹਵਾਲਦਾਰ ਹਰਦਿਤ ਸਿੰਘ ਉਨ੍ਹਾਂ ਦੀਆਂ ਕਵਿਤਾਵਾਂ ਲਿਖਦੇ ਸਨ। ਡਾਕਟਰ ਸੁਰਿੰਦਰ ਸਿੰਘ ਭੱਟਲ ਨੇ ਆਪਣੇ ਪਰਚੇ ਵਿੱਚ ਕਿਹਾ ਕਿ ਮਾਲਵਾਈ ਬੋਲੀ ਵਿੱਚ ਲਿਖੀ ਕਹਾਣੀ ‘ਬੁੱਢ ਦੀ ਨਾਰ’ ਵਿੱਚ ਬਾਲ ਵਿਆਹ ਦੇ ਦਰਦ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ, ਜੋ ਪਾਠਕ ਦੇ ਮਨ ਵਿੱਚ ਲੜਕੀ ਪ੍ਰਤੀ ਹਮਦਰਦੀ ਪੈਦਾ ਕਰਦੀ ਹੈ। ਡਾਕਟਰ ਤਰਸਪਾਲ ਕੌਰ ਨੇ ਕਿਹਾ ਕਿ ਇਸ ਰਚਨਾ ਵਿੱਚ ਮਾਲਵਾਈ ਸਭਿਆਚਾਰ, ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਦਾ ਸੁਚੱਜਾ ਵਰਣਨ ਹੈ ਅਤੇ ਉਨ੍ਹਾਂ ਦੀਆਂ ਕਵਿਤਾਵਾਂ ‘ਤੇ ਖੋਜ ਕਾਰਜ ਵੀ ਹੋ ਚੁੱਕਾ ਹੈ। ਅਕਾਦਮੀ ਦੇ ਸਲਾਹਕਾਰ ਬੋਰਡ ਦੇ ਮੈਂਬਰ ਜਗਮੇਲ ਸਿੱਧੂ ਨੇ ਅਕਾਦਮੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਮਿੱਠੂ ਸਿੰਘ ਤਾਜੋ ਨੇ ਕਵਿਤਾਵਾਂ ਦਾ ਪਾਠ ਕੀਤਾ ਅਤੇ ਪੰਜਾਬੀ ਕਵੀ ਜਗਤਾਰ ਸਿੰਘ ਜਜ਼ੀਰਾ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ ਵੀ ਹਾਜ਼ਰ ਸਨ ਅਤੇ ਮੰਚ ਦਾ ਸੰਚਾਲਨ ਬੂਟਾ ਸਿੰਘ ਚੌਹਾਨ ਤੇ ਮਾਸਟਰ ਵਰਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਨਿਭਾਇਆ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਦੇ ਸਤਿਕਾਰਯੋਗ ਪਿਤਾ ਸ਼ੇਰ ਸਿੰਘ ਫੌਜੀ ਦਾ ਦੇਹਾਂਤ, ਇਲਾਕੇ ਵਿੱਚ ਸੋਗ ਦੀ ਲਹਿਰ

0 0 votes
Article Rating
Subscribe
Notify of
guest
0 Comments
Oldest
Newest Most Voted