Home » ਪ੍ਰਮੁੱਖ ਖ਼ਬਰਾਂ » ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ ਮੌਕੇ ਭਦੌੜ ਦੇ ਆਗੂਆਂ ਨੇ ਵਧਾਈ ਦਿੱਤੀ ਅਤੇ ਦੂਜੇ ਪਾਸੇ ਤਿੰਨ ਕੋਣੀ ਦੇ ਦੁਕਾਨਦਾਰਾਂ ਵੱਲੋਂ ਅੱਤ ਦੀ ਗਰਮੀ ‘ਚ ਠੰਡੇ-ਮਿੱਠੇ ਪਾਣੀ ਦੀ ਲਗਾਈ ਗਈ ਛਬੀਲ

ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ ਮੌਕੇ ਭਦੌੜ ਦੇ ਆਗੂਆਂ ਨੇ ਵਧਾਈ ਦਿੱਤੀ ਅਤੇ ਦੂਜੇ ਪਾਸੇ ਤਿੰਨ ਕੋਣੀ ਦੇ ਦੁਕਾਨਦਾਰਾਂ ਵੱਲੋਂ ਅੱਤ ਦੀ ਗਰਮੀ ‘ਚ ਠੰਡੇ-ਮਿੱਠੇ ਪਾਣੀ ਦੀ ਲਗਾਈ ਗਈ ਛਬੀਲ

ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸ੍ਰ: ਕੇਵਲ ਸਿੰਘ ਢਿੱਲੋਂ ਦਾ 'ਅਹੁਦਾ ਸੰਭਾਲ ਸਮਾਗਮ' ਅੱਜ ਸੈਕਟਰ 37-1, ਲਾਅ ਭਵਨ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਡ ਦੇ ਵੱਖ-ਵੱਖ ਆਲ੍ਹਾ ਆਗੂਆਂ ਦੀ ਹਾਜ਼ਰੀ 'ਚ ਬੜੀ ਧੂਮ-ਧਾਮ ਨਾਲ ਹੋਇਆ, ਜਿੱਥੇ ਉਨ੍ਹਾਂ ਦੀ ਸੂਬਾ ਪ੍ਰਧਾਨ ਵਜੋਂ ਤਾਜਪੋਸੀ ਕੀਤੀ ਗਈ ਅ
[responsivevoice_button voice="Hindi Male"]

ਚੰਡੀਗੜ੍ਹ ਬਿਊਰੋ

ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸ੍ਰ: ਕੇਵਲ ਸਿੰਘ ਢਿੱਲੋਂ ਦਾ ‘ਅਹੁਦਾ ਸੰਭਾਲ ਸਮਾਗਮ’ ਅੱਜ ਸੈਕਟਰ 37-1, ਲਾਅ ਭਵਨ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਡ ਦੇ ਵੱਖ-ਵੱਖ ਆਲ੍ਹਾ ਆਗੂਆਂ ਦੀ ਹਾਜ਼ਰੀ ‘ਚ ਬੜੀ ਧੂਮ-ਧਾਮ ਨਾਲ ਹੋਇਆ

ਚੰਡੀਗੜ੍ਹ ਵਿਖੇ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸ੍ਰ: ਕੇਵਲ ਸਿੰਘ ਢਿੱਲੋਂ ਨੂੰ ਅਹੁਦਾ ਸੰਭਾਲਣ 'ਤੇ ਸਨਮਾਨਿਤ ਕਰਦੇ ਹੋਏ ਮੰਡਲ ਪ੍ਰਧਾਨ ਰਾਕੇਸ਼ ਟੀਟੂ, ਸਤੀਸ਼ ਕੁਮਾਰ ਤੀਸਾ ਅਤੇ ਹੋਰ ਆਗੂ (ਖੱਬੇ) ਅਤੇ ਭਦੌੜ ਦੇ ਤਿੰਨ ਕੋਣੀ ਚੌਂਕ ਵਿਖੇ ਗਰਮੀ ਦੇ ਸਤਾਏ ਰਾਹਗੀਰਾਂ ਨੂੰ ਠੰਡਾ-ਮਿੱਠਾ ਜਲ ਛਕਾਉਂਦੇ ਹੋਏ ਸਥਾਨਕ ਦੁਕਾਨਦਾਰ (ਸੱਜੇ)।
ਚੰਡੀਗੜ੍ਹ ਵਿਖੇ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸ੍ਰ: ਕੇਵਲ ਸਿੰਘ ਢਿੱਲੋਂ ਨੂੰ ਅਹੁਦਾ ਸੰਭਾਲਣ ‘ਤੇ ਸਨਮਾਨਿਤ ਕਰਦੇ ਹੋਏ ਮੰਡਲ ਪ੍ਰਧਾਨ ਰਾਕੇਸ਼ ਟੀਟੂ, ਸਤੀਸ਼ ਕੁਮਾਰ ਤੀਸਾ ਅਤੇ ਹੋਰ ਆਗੂ (ਖੱਬੇ) ਅਤੇ ਭਦੌੜ ਦੇ ਤਿੰਨ ਕੋਣੀ ਚੌਂਕ ਵਿਖੇ ਗਰਮੀ ਦੇ ਸਤਾਏ ਰਾਹਗੀਰਾਂ ਨੂੰ ਠੰਡਾ-ਮਿੱਠਾ ਜਲ ਛਕਾਉਂਦੇ ਹੋਏ ਸਥਾਨਕ ਦੁਕਾਨਦਾਰ (ਸੱਜੇ)।

, ਜਿੱਥੇ ਉਨ੍ਹਾਂ ਦੀ ਸੂਬਾ ਪ੍ਰਧਾਨ ਵਜੋਂ ਤਾਜਪੋਸੀ ਕੀਤੀ ਗਈ ਅਤੇ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ ਗਈ, ਉੱਥੇ ਹੀ ਇਸ ਖ਼ੁਸ਼ੀ ਦੇ ਮੌਕੇ ਸਹੁੰ ਚੁੱਕ ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼ਹਿਰ ਭਦੌੜ ਦੇ ਮੰਡਲ ਪ੍ਰਧਾਨ ਰਾਕੇਸ਼ ਟੀਟੂ, ਸੀਨੀਅਰ ਆਗੂ ਸਤੀਸ ਕੁਮਾਰ ਤੀਸਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਨਵ-ਨਿਯੁਕਤ ਸੂਬਾ ਪ੍ਰਧਾਨ ਸ੍ਰ: ਕੇਵਲ ਸਿੰਘ ਢਿੱਲੋਂ ਨੂੰ ਲੋਈ ਅਤੇ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕਰਨ ਉਪਰੰਤ ਭਾਜਪਾ ਦਾ ਸੂਬਾ ਪ੍ਰਧਾਨ ਬਣਨ ਦੀ ਵਧਾਈ ਦਿੱਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰ: ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਨਵਾਂ ਇਤਹਾਸ ਸਿਰਜੇਗੀ ਕਿਉਂਕਿ ਉਨ੍ਹਾਂ ਦੇ ਵਿਸ਼ਾਲ ਸਿਆਸੀ ਤਜ਼ਰਬੇ ਦਾ ਫਾਇਦਾ ਪਾਰਟੀ ਦੇ ਹਰ ਇੱਕ ਛੋਟੇ-ਵੱਡੇ ਵਰਕਰ ਨੂੰ ਮਿਲੇਗਾ ਅਤੇ ਇਸ ਨਿਯੁਕਤੀ ਨਾਲ ਪੂਰੇ ਪੰਜਾਬ ਸਮੇਤ ਮਾਲਵਾ ਖੇਤਰ ਦੇ ਵਰਕਰਾਂ ਵਿੱਚ ਭਾਰੀ ਖੁਸ਼ੀ, ਉਤਸ਼ਾਹ ਅਤੇ ਜੋਸ਼ ਦੀ ਲਹਿਰ ਦੌੜ ਗਈ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪਾਰਟੀ ਸੂਬੇ ਅੰਦਰ ਵੱਡੀਆਂ ਮੱਲਾਂ ਮਾਰੇਗੀ,

ਚੰਡੀਗੜ੍ਹ ਵਿਖੇ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸ੍ਰ: ਕੇਵਲ ਸਿੰਘ ਢਿੱਲੋਂ ਨੂੰ ਅਹੁਦਾ ਸੰਭਾਲਣ 'ਤੇ ਸਨਮਾਨਿਤ ਕਰਦੇ ਹੋਏ ਮੰਡਲ ਪ੍ਰਧਾਨ ਰਾਕੇਸ਼ ਟੀਟੂ, ਸਤੀਸ਼ ਕੁਮਾਰ ਤੀਸਾ ਅਤੇ ਹੋਰ ਆਗੂ (ਖੱਬੇ) ਅਤੇ ਭਦੌੜ ਦੇ ਤਿੰਨ ਕੋਣੀ ਚੌਂਕ ਵਿਖੇ ਗਰਮੀ ਦੇ ਸਤਾਏ ਰਾਹਗੀਰਾਂ ਨੂੰ ਠੰਡਾ-ਮਿੱਠਾ ਜਲ ਛਕਾਉਂਦੇ ਹੋਏ ਸਥਾਨਕ ਦੁਕਾਨਦਾਰ (ਸੱਜੇ)।
ਚੰਡੀਗੜ੍ਹ ਵਿਖੇ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸ੍ਰ: ਕੇਵਲ ਸਿੰਘ ਢਿੱਲੋਂ ਨੂੰ ਅਹੁਦਾ ਸੰਭਾਲਣ ‘ਤੇ ਸਨਮਾਨਿਤ ਕਰਦੇ ਹੋਏ ਮੰਡਲ ਪ੍ਰਧਾਨ ਰਾਕੇਸ਼ ਟੀਟੂ, ਸਤੀਸ਼ ਕੁਮਾਰ ਤੀਸਾ ਅਤੇ ਹੋਰ ਆਗੂ (ਖੱਬੇ) ਅਤੇ ਭਦੌੜ ਦੇ ਤਿੰਨ ਕੋਣੀ ਚੌਂਕ ਵਿਖੇ ਗਰਮੀ ਦੇ ਸਤਾਏ ਰਾਹਗੀਰਾਂ ਨੂੰ ਠੰਡਾ-ਮਿੱਠਾ ਜਲ ਛਕਾਉਂਦੇ ਹੋਏ ਸਥਾਨਕ ਦੁਕਾਨਦਾਰ (ਸੱਜੇ)।

ਜਿਸ ‘ਤੇ ਸ੍ਰ: ਕੇਵਲ ਸਿੰਘ ਢਿੱਲੋਂ ਨੇ ਇਸ ਪਿਆਰ ਅਤੇ ਸਤਿਕਾਰ ਲਈ ਸਾਰੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਕੰਮ ਕਰਨਗੇ ਅਤੇ ਹਰ ਵਰਕਰ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ, ਜਦਕਿ ਇਸ ਮੌਕੇ ਭਾਜਪਾ ਦੇ ਸੀਨੀਆਰ ਆਗੂ ਮਾਸਟਰ ਸਤੀਸ ਸਿੰਗਲਾ ਜੰਤਾ ਵਾਲੇ, ਬੂਟਾ ਸਿੰਘ ਭਲੇਰੀਆ, ਡਾ. ਨਰੋਤਮ ਕੌਛੜ, ਸਾਬਕਾ ਕੌਂਸਲਰ ਗੁਰਜੰਟ ਸਿੰਘ–ਜੰਟਾ, ਰਿੰਕੂ, ਕੁਲਵੰਤ ਸਿੰਘ ਆਦਿ ਆਗੂਆ ਵੱਲੋਂ ਵੀ ਨਵ-ਨਿਯੁਕਤ ਸੂਬਾ ਪ੍ਰਧਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ, ਇਸੇ ਦੌਰਾਨ ਦੂਜੇ ਪਾਸੇ ਇਲਾਕੇ ਵਿੱਚ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਗੀਰਾਂ ਨੂੰ ਕੁਝ ਰਾਹਤ ਦਿਵਾਉਣ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਤਿੰਨ ਕੋਣੀ ਭਦੌੜ ਦੇ ਦੁਕਾਨਦਾਰਾਂ ਵੱਲੋਂ ਇੱਕ ਸਲਾਹੁਣਯੋਗ ਉਪਰਾਲਾ ਕਰਦੇ ਹੋਏ ਮਿਲਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਜਿੱਥੇ ਆਉਦੇ ਜਾਂਦੇ ਰਾਹਗੀਰਾਂ ਨੂੰ ਰੋਕ-ਰੋਕ ਕੇ ਸਵੇਰੇ ਤੋਂ ਲੈਕੇ ਸ਼ਾਮ ਤੱਕ ਬੜੇ ਪਿਆਰ ਨਾਲ ਠੰਡਾ ਮਿੱਠਾ ਜਲ ਛਕਾਇਆ ਗਿਆ ਅਤੇ ਇਸ ਸੇਵਾ ਦੌਰਾਨ ਹਾਜਰ ਦੁਕਾਨਦਾਰਾਂ ਸੁਲਤਾਨ ਖਾਨ, ਹਰਮਨ ਸਿੰਘ, ਸੀਰਾ ਸਿੰਘ, ਬਲਦੇਵ ਸਿੰਘ ਕਾਲਾ ਹੋਟਲ ਵਾਲਾ, ਬਿੰਦਰ ਸਿੰਘ, ਹਰਪ੍ਰੀਤ ਸਿੰਘ ਮਿੰਟਾ-ਸੇਖੋ, ਆਸੂ ਸੇਖੋ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਰੱਖਿਆ ਹੈ, ਇਸ ਲਈ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਸਮੂਹ ਦੁਕਨਾਦਾਰਾਂ ਨੇ ਆਪਸੀ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਹੈ ਤਾਂ ਜੋ ਰਾਹਗੀਰਾਂ ਦੀ ਪਿਆਸ ਬੁਝਾਈ ਜਾ ਸਕੇ ਅਤੇ ਇਸ ਮੌਕੇ ਮਿੱਠੀ-ਮਿੱਠੀ ਅਵਾਜ ਵਿੱਚ ਚੱਲ ਰਹੇ ਧਾਰਮਿਕ ਸ਼ਬਦ ਹਵਾ ਵਿੱਚ ਹੋਰ ਮਿਠਾਸ ਘੋਲ ਰਹੇ ਸਨ, ਜਦਕਿ ਤਿੰਨ ਕੋਣੀ ਭਦੌੜ ਦੇ ਦੁਕਾਨਦਾਰ ਪੂਰੇ ਉਤਸ਼ਾਹ ਅਤੇ ਪਿਆਰ ਨਾਲ ਲੋਕਾਂ ਨੂੰ ਜਲ ਛਕਾ ਕੇ ਪੁੰਨ ਦੇ ਭਾਗੀ ਬਣਦੇ ਨਜ਼ਰ ਆਏ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਤਪਾ ਮੰਡੀ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ, ਚਾਲਕ ਗੰਭੀਰ ਜ਼ਖ਼ਮੀ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 0 3
Users Today : 11
Users Yesterday : 24
Users Last 7 days : 180

ਰਾਸ਼ੀਫਲ