ਕੋਈ ਸਰਕਾਰ ਦਾ ਨੁਮਾਇੰਦਾ ਜਾਂ ਜਿਲ੍ਹਾ ਸਪੋਰਟਸ ਵਿਭਾਗ ਦਾ ਅਧਿਕਾਰੀ ਨਹੀਂ ਹੋਇਆ ਸਾਮਲ
ਬਰਨਾਲਾ ਬਿਊਰੋ , 3 ਅਪਰੈਲ।
ਲੰਘੇ ਦਿਨੀ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਹੋਈ ਖੇਲੋ ਇੰਡੀਆ ਅਸਮਿਤਾ ਕਿੱਕਬਾਕਸਿੰਗ ਲੀਗ ਵਿੱਚ ਬਰਨਾਲਾ ਦੀਆਂ ਦੋ ਲੜਕੀਆਂ ਨੇ ਭਾਗ ਲਿਆ ਸੀ। ਜਿਸ ਵਿੱਚ ਧਨੌਲਾ ਦੀ ਦੋਹਤੀ ਅਰਸ਼ਪ੍ਰੀਤ ਸ਼ਰਮਾ ਨੇ ਮਾਈਨਸ ਅੜ੍ਹਤਾਲੀ ਕਿਲੋ ਭਾਰ ਵਰਗ ਵਿੱਚੋ ਪੰਜਾਬ ਲਈ ਪਹਿਲਾਂ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ ।
ਇੱਥੇ ਬੱਸ ਸਟੈਂਡ ਪੁਹੰਚਣ ’ਤੇ ਪਰਿਵਾਰ, ਸਮਾਜਸੇਵੀ ਅਤੇ ਪਿੰਡ ਵਾਸੀਆਂ ਵੱਲੋ ਅਰਸ਼ਪ੍ਰੀਤ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅਰਸ਼ਪ੍ਰੀਤ ਨੇ ਦੱਸਿਆ ਕਿ ਜਿਲ੍ਹਾ ਬਰਨਾਲਾ ਤੋਂ ਅਸੀਂ ਦੋ ਲੜਕੀਆਂ ਚੇਨਈ ਪੰਜਾਬ ਲਈ ਭਾਗ ਲੈਣ ਗਈਆਂ ਸੀ, ਜਿਸ ਵਿੱਚ ਮੇਰੀ ਸਾਥੀ ਖਿਡਾਰੀ ਅਨੁਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਨੇ 65 ਕਿਲੋ ਭਾਰ ਵਰਗ ਵਿੱਚ ਹਿੱਸਾ ਲਿਆ। ਉਸ ਨੇ ਆਪਣੀ ਜਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਗੋਲਡ ਮੇਰੀ ਪੰਜ ਸਾਲ ਦੀ ਸਖ਼ਤ ਮਿਹਨਤ ਅਤੇ ਕੋਚ ਅਰਸ਼ਦੀਪ ਸਿੰਘ ਮਰਵਾਹਾ ਤੇ ਮੇਰੇ ਪਰਿਵਾਰ ਦੇ ਸਹਿਯੋਗ ਦਾ ਨਤੀਜਾ ਹੈ। ਉਹਨਾਂ ਦੱਸਿਆ ਕਿ ਮੇਰੇ ਵਰਗ ਵਿੱਚ ਕੁੱਲ ਪੰਦਰਾਂ ਸੈੱਟ ਸਨ ਅਤੇ ਭਾਰਤ ਦੇ ਹਰ ਸੂਬੇ ਤੋਂ ਖਿਡਾਰੀ ਇਸ ਲੀਗ ਵਿੱਚ ਭਾਗ ਲੈਣ ਲਈ ਪੁਹੰਚੇ ਹੋਏ ਸੀ। ਇਸ ਮੌਕੇ ਉਹਨਾਂ ਦੇ ਸਵਾਗਤ ਲਈ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸੇਵਕ ਗੁਰਸੇਵਕ ਸਿੰਘ ਇੰਸਾ, ਮੁਸਲਿਮ ਵੈਲਫੇਅਰ ਦੇ ਪ੍ਰਧਾਨ ਮਿੱਠੂ ਖ਼ਾਨ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਟੀਟੂ ਵਾਲੀਆ, ਜਰਨੈਲ ਸਿੰਘ, ਕੌਂਸਲਰ ਅਜੇ ਕੁਮਾਰ, ਸੁੱਖਾ ਬਰਨ, ਵੀਣਾ ਰਾਣੀ ਅਤੇ ਪਿੰਡ ਵਾਸੀ ਉਚੇਚੇ ਤੌਰ ’ਤੇ ਮੌਜੂਦ ਸਨ। ਜਿਕਰਯੋਗ ਹੈ ਕਿ ਇਸ ਮੌਕੇ ਸਰਕਾਰ ਵੱਲੋਂ ਅਰਸ਼ਪ੍ਰੀਤ ਦੇ ਸਵਾਗਤ ਲਈ ਨਾ ਕੋਈ ਸਰਕਾਰ ਦਾ ਨੁਮਾਇੰਦਾ ਨਾ ਕੋਈ ਜ਼ਿਲ੍ਹਾ ਸਪੋਰਟਸ ਵਿਭਾਗ ਦਾ ਅਧਿਕਾਰੀ ਇੱਥੇ ਹਾਜ਼ਰ ਹੋਇਆ। ਜਦਕਿ ਡੀ.ਐੱਮ ਸਪੋਰਟਸ ਧਨੌਲਾ ਦੇ ਹੀ ਵਸਨੀਕ ਹਨ
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ਦੇ 12 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ








Users Today : 0
Users Yesterday : 26
Users Last 7 days : 265