Home » ਪ੍ਰਮੁੱਖ ਖ਼ਬਰਾਂ » ਐਮਪੀ ਮੀਤ ਹੇਅਰ ਨੂੰ ਮਿਲਿਆ 16 ਏਕੜ ਐਸੋਸੀਏਸ਼ਨ ਦਾ ਵਫ਼ਦ, ਵਿਕਾਸ ਕਾਰਜਾਂ ‘ਤੇ ਹੋਈ ਚਰਚਾ

ਐਮਪੀ ਮੀਤ ਹੇਅਰ ਨੂੰ ਮਿਲਿਆ 16 ਏਕੜ ਐਸੋਸੀਏਸ਼ਨ ਦਾ ਵਫ਼ਦ, ਵਿਕਾਸ ਕਾਰਜਾਂ ‘ਤੇ ਹੋਈ ਚਰਚਾ

16 ਏਕੜ ਕਾਲੋਨੀ ਬਰਨਾਲਾ ਦੀ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਵਿਸ਼ੇਸ਼ ਵਫ਼ਦ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਹੇਠ ਸੰਗਰੂਰ ਲੋਕ ਸਭਾ ਹਲਕਾ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਿਆ, ਜਿੱਥੇ ਕਾਲੋਨੀ ਨਿਵਾਸੀਆਂ ਦੀਆਂ ਮੁੱਖ ਮੰਗਾਂ ਅਤੇ ਵਿਕਾਸ ਕਾਰਜਾਂ ਸਬੰਧੀ ਬੇਹੱਦ ਸਕਾਰਾਤਮਕ ਮਾਹੌਲ ਵਿੱਚ ਚਰਚਾ ਕੀਤੀ ਗਈ।
ਐਮਪੀ ਮੀਤ ਹੇਅਰ ਨੂੰ ਮਿਲਿਆ 16 ਏਕੜ ਐਸੋਸੀਏਸ਼ਨ ਦਾ ਵਫ਼ਦ, ਵਿਕਾਸ ਕਾਰਜਾਂ 'ਤੇ ਹੋਈ ਚਰਚਾ
[responsivevoice_button voice="Hindi Male"]

ਬੇਅੰਤ ਬਰਨਾਲਾ

                16 ਏਕੜ ਕਾਲੋਨੀ ਬਰਨਾਲਾ ਦੀ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਵਿਸ਼ੇਸ਼ ਵਫ਼ਦ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਹੇਠ ਸੰਗਰੂਰ ਲੋਕ ਸਭਾ ਹਲਕਾ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਿਆ, ਜਿੱਥੇ ਕਾਲੋਨੀ ਨਿਵਾਸੀਆਂ ਦੀਆਂ ਮੁੱਖ ਮੰਗਾਂ ਅਤੇ ਵਿਕਾਸ ਕਾਰਜਾਂ ਸਬੰਧੀ ਬੇਹੱਦ ਸਕਾਰਾਤਮਕ ਮਾਹੌਲ ਵਿੱਚ ਚਰਚਾ ਕੀਤੀ ਗਈ। ਮੁਲਾਕਾਤ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਨੇ ਸੰਸਦ ਮੈਂਬਰ ਨੂੰ ਕਾਲੋਨੀ ਵਿੱਚ ਬਣਨ ਵਾਲੇ ਆਧੁਨਿਕ ਕਮਿਊਨਿਟੀ ਸੈਂਟਰ ਅਤੇ ਪੂਰੀ ਕਾਲੋਨੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਏ ਜਾਣ ਵਾਲੇ ਨਿਗਰਾਨ ਕੈਮਰਿਆਂ ਸਬੰਧੀ ਉਨ੍ਹਾਂ ਵੱਲੋਂ ਪਹਿਲਾਂ ਕੀਤਾ ਹੋਇਆ ਵਾਅਦਾ ਯਾਦ ਕਰਵਾਇਆ। ਪ੍ਰਧਾਨ ਮਦਨ ਲਾਲ ਬਾਂਸਲ ਨੇ ਕਿਹਾ ਕਿ ਕਾਲੋਨੀ ਵਿੱਚ ਸਮਾਜਿਕ ਸਮਾਗਮਾਂ ਲਈ ਇੱਕ ਸਾਂਝੀ ਜਗ੍ਹਾ ਯਾਨੀ ਕਮਿਊਨਿਟੀ ਸੈਂਟਰ ਦੀ ਸਖ਼ਤ ਲੋੜ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕੈਮਰਿਆਂ ਦਾ ਹੋਣਾ ਬੇਹੱਦ ਲਾਜ਼ਮੀ ਹੈ। ਵਫ਼ਦ ਦੀਆਂ ਸਾਰੀਆਂ ਗੱਲਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਸੁਣਦਿਆਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਭਰੋਸਾ ਦਿੱਤਾ ਕਿ ਉਹ ਕਾਲੋਨੀ ਨਿਵਾਸੀਆਂ ਨਾਲ ਕੀਤੇ ਆਪਣੇ ਹਰ ਇੱਕ ਵਾਅਦੇ ‘ਤੇ ਪੂਰੀ ਤਰ੍ਹਾਂ ਕਾਇਮ ਹਨ ਅਤੇ ਉਨ੍ਹਾਂ ਨੇ ਮੌਕੇ ‘ਤੇ ਹੀ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਮਿਊਨਿਟੀ ਸੈਂਟਰ ਦੀ ਰੂਪ-ਰੇਖਾ ਅਤੇ ਕੈਮਰੇ ਲਗਾਉਣ ਦੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਅਮਲ ਵਿੱਚ ਲਿਆਂਦਾ ਜਾਵੇ। ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਦੇ ਹਰ ਵਰਗ ਅਤੇ ਹਰ ਕਲੋਨੀ ਦਾ ਸਰਵਪੱਖੀ ਵਿਕਾਸ ਕਰਨਾ ਉਨ੍ਹਾਂ ਦੀ ਮੁੱਖ ਪ੍ਰਾਥਮਿਕਤਾ ਹੈ ਅਤੇ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਮਦਨ ਲਾਲ ਬਾਂਸਲ ਨੇ ਵਾਰਡ ਦੇ ਕੌਂਸਲਰ ਅਮਨ ਕਾਲਾ ਦਾ ਵਿਸ਼ੇਸ਼ ਧੰਨਵਾਦ ਸਣੇ ਵੱਡੀ ਗਿਣਤੀ ਵਿੱਚ ਨਾਲ ਆਏ ਕਾਲੋਨੀ ਨਿਵਾਸੀਆਂ ਅਤੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਐਮਪੀ ਮੀਤ ਹੇਅਰ ਦੇ ਯਤਨਾਂ ਸਦਕਾ 16 ਏਕੜ ਕਲੋਨੀ ਜਲਦ ਹੀ ਸ਼ਹਿਰ ਦੀ ਸਭ ਤੋਂ ਸੁਰੱਖਿਅਤ ਅਤੇ ਆਧੁਨਿਕ ਸਹੂਲਤਾਂ ਵਾਲੀ ਕਾਲੋਨੀ ਬਣ ਕੇ ਉੱਭਰੇਗੀ। ਇਸ ਮੌਕੇ ਵਫ਼ਦ ਵਿੱਚ ਕੌਂਸਲਰ ਅਮਨ ਕਾਲਾ, ਸਰਪ੍ਰਸਤ ਕਮਲੇਸ਼ ਕੁਮਾਰ, ਜਨਰਲ ਸਕੱਤਰ ਨਰਿੰਦਰ ਗੋਇਲ, ਡਾਕਟਰ ਰਕੇਸ਼ ਪੁੰਜ, ਮੀਡੀਆ ਸਲਾਹਕਾਰ ਸੁਰਿੰਦਰ ਗੋਇਲ ਪੱਤਰਕਾਰ, ਰਜਿੰਦਰ ਕਾਂਸਲ, ਰਜੇਸ਼ ਬੀਹਲਾ, ਗਿਆਨ ਚੰਦ ਭੋਤਨਾ, ਦਰਸ਼ਨ ਚੀਮਾ, ਰਕੇਸ਼ ਬੀਹਲਾ, ਹਾਕਮ ਸਿੰਘ, ਪ੍ਰਵੀਨ ਬਡਬਰ ਵਾਲਾ, ਮੁਕੇਸ਼ ਕੁਮਾਰ, ਵਿਜੇ ਸ਼ਰਮਾ, ਡਾਕਟਰ ਰਜਿੰਦਰ ਕਾਂਸਲ ਅਤੇ ਪ੍ਰੋਫੈਸਰ ਆਰਕੇ ਬਾਂਸਲ ਆਦਿ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ਦੇ ਪੁਲਿਸ ਅਧਿਕਾਰੀਆਂ ‘ਤੇ ਲਟਕ ਰਹੀ ਤਲਵਾਰ, ਗੁਰੂਗ੍ਰਾਮ ਪੁਲਿਸ ਕਰੇਗੀ ਪੁੱਛਗਿੱਛ 

0 0 votes
Article Rating
Subscribe
Notify of
guest
0 Comments
Oldest
Newest Most Voted