Home » ਪੰਜਾਬ » ਇਨਸਾਨੀ ਮੌਤ ਤੋਂ ਬਾਅਦ ਵੀ ਜੀਵੰਤ ਰਹਿੰਦੇ ਹਨ ਸਰੀਰ ਦੇ ਕਈ ਅੰਗ, ਜਾਣੋ ਕਿਹੜਾ ਅੰਗ ਕਿੰਨਾ ਸਮਾਂ ਕੰਮ ਕਰਨ ਦੇ ਰਹਿੰਦਾ ਹੈ ਯੋਗ

ਇਨਸਾਨੀ ਮੌਤ ਤੋਂ ਬਾਅਦ ਵੀ ਜੀਵੰਤ ਰਹਿੰਦੇ ਹਨ ਸਰੀਰ ਦੇ ਕਈ ਅੰਗ, ਜਾਣੋ ਕਿਹੜਾ ਅੰਗ ਕਿੰਨਾ ਸਮਾਂ ਕੰਮ ਕਰਨ ਦੇ ਰਹਿੰਦਾ ਹੈ ਯੋਗ

ਇਨਸਾਨੀ ਸਰੀਰ ਦੀ ਬਣਤਰ ਅਤੇ ਇਸ ਦੀਆਂ ਜੈਵਿਕ ਕਿਰਿਆਵਾਂ ਮੈਡੀਕਲ ਵਿਗਿਆਨ ਲਈ ਹਮੇਸ਼ਾ ਹੀ ਹੈਰਾਨੀਜਨਕ ਰਹੀਆਂ ਹਨ। ਆਮ ਤੌਰ 'ਤੇ ਜਦੋਂ ਵੀ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ, ਤਾਂ ਉਸ ਦੇ ਸਰੀਰ ਨੂੰ ਅੰਤਿਮ ਸੰਸਕਾਰ ਲਈ ਜਾਂ ਤਾਂ
ਇਨਸਾਨੀ ਮੌਤ ਤੋਂ ਬਾਅਦ ਵੀ ਜੀਵੰਤ ਰਹਿੰਦੇ ਹਨ ਸਰੀਰ ਦੇ ਕਈ ਅੰਗ, ਜਾਣੋ ਕਿਹੜਾ ਅੰਗ ਕਿੰਨਾ ਸਮਾਂ ਕੰਮ ਕਰਨ ਦੇ ਰਹਿੰਦਾ ਹੈ ਯੋਗ
[responsivevoice_button voice="Hindi Male"]

ਬਰਨਾਲਾ ਬਿਊਰੋ

      ਇਨਸਾਨੀ ਸਰੀਰ ਦੀ ਬਣਤਰ ਅਤੇ ਇਸ ਦੀਆਂ ਜੈਵਿਕ ਕਿਰਿਆਵਾਂ ਮੈਡੀਕਲ ਵਿਗਿਆਨ ਲਈ ਹਮੇਸ਼ਾ ਹੀ ਹੈਰਾਨੀਜਨਕ ਰਹੀਆਂ ਹਨ। ਆਮ ਤੌਰ ‘ਤੇ ਜਦੋਂ ਵੀ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ, ਤਾਂ ਉਸ ਦੇ ਸਰੀਰ ਨੂੰ ਅੰਤਿਮ ਸੰਸਕਾਰ ਲਈ ਜਾਂ ਤਾਂ ਅਗਨ ਭੇਟ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਦਫ਼ਨਾ ਦਿੱਤਾ ਜਾਂਦਾ ਹੈ। ਪ੍ਰੰਤੂ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇਨਸਾਨੀ ਮੌਤ ਤੋਂ ਬਾਅਦ ਵੀ ਸਰੀਰ ਦੇ ਕਈ ਮਹੱਤਵਪੂਰਨ ਅੰਗ ਅਜਿਹੇ ਹੁੰਦੇ ਹਨ ਜੋ ਤੁਰੰਤ ਨਸ਼ਟ ਨਹੀਂ ਹੁੰਦੇ, ਸਗੋਂ ਕਈ ਘੰਟਿਆਂ ਅਤੇ ਕੁਝ ਅੰਗ ਤਾਂ ਸਾਲਾਂ ਤੱਕ ਵੀ ਜੀਵੰਤ ਸਥਿਤੀ ਵਿੱਚ ਰਹਿ ਸਕਦੇ ਹਨ। ਮੈਡੀਕਲ ਮਾਹਿਰਾਂ ਅਨੁਸਾਰ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਸਭ ਤੋਂ ਪਹਿਲਾਂ ਉਸ ਦੇ ਦਿਲ ਦੀ ਧੜਕਣ ਬੰਦ ਹੁੰਦੀ ਹੈ ਅਤੇ ਦਿਮਾਗ ਤੱਕ ਪ੍ਰਾਣਵਾਯੂ ਦੀ ਖੁਰਾਕ ਪਹੁੰਚਣੀ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਂਦੀ ਹੈ। ਇਸ ਦੇ ਬਾਵਜੂਦ ਵੀ ਸਰੀਰ ਦੇ ਵੱਖ-ਵੱਖ ਅੰਗਾਂ ਦੇ ਸੈੱਲ ਇੱਕਦਮ ਖ਼ਤਮ ਨਹੀਂ ਹੁੰਦੇ ਅਤੇ ਆਪਣੀ ਜੀਵਨ ਸ਼ਕਤੀ ਬਣਾਏ ਰੱਖਦੇ ਹਨ। ਇਹਨਾਂ ਅੰਗਾਂ ਵਿੱਚ ਸਭ ਤੋਂ ਪ੍ਰਮੁੱਖ ਇਨਸਾਨੀ ਅੱਖਾਂ ਹਨ। ਮੌਤ ਤੋਂ ਬਾਅਦ ਅੱਖਾਂ ਲਗਭਗ ਛੇ ਤੋਂ ਅੱਠ ਘੰਟਿਆਂ ਤੱਕ ਜੀਵੰਤ ਰਹਿੰਦੀਆਂ ਹਨ, ਹਾਲਾਂਕਿ ਜੇਕਰ ਕਿਸੇ ਵਿਅਕਤੀ ਨੇ ਅੱਖਾਂ ਦਾਨ ਕਰਨ ਦਾ ਫੈਸਲਾ ਲਿਆ ਹੋਵੇ, ਤਾਂ ਉਸ ਦੇ ਮਰਨ ਦੇ ਛੇ ਘੰਟਿਆਂ ਦੇ ਅੰਦਰ-ਅੰਦਰ ਅੱਖਾਂ ਦਾ ਅੰਗ ਦਾਨ ਪ੍ਰਕਿਰਿਆ ਰਾਹੀਂ ਬਰਾਮਦ ਕੀਤਾ ਜਾਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਅੱਖਾਂ ਤੋਂ ਇਲਾਵਾ ਮਾਨਵ ਸਰੀਰ ਦੇ ਹੋਰ ਮੁੱਖ ਅੰਗ ਜਿਵੇਂ ਕਿ ਗੁਰਦਾ, ਦਿਲ ਅਤੇ ਜਿਗਰ ਵੀ ਮੌਤ ਤੋਂ ਬਾਅਦ ਕੁਝ ਨਿਸ਼ਚਿਤ ਸਮੇਂ ਤੱਕ ਦੂਜੇ ਮਰੀਜ਼ਾਂ ਵਿੱਚ ਪ੍ਰਤੀਰੋਪਣ ਕਰਨ ਦੇ ਯੋਗ ਰਹਿੰਦੇ ਹਨ। ਮੌਤ ਤੋਂ ਬਾਅਦ ਵੀ ਇਹਨਾਂ ਅੰਗਾਂ ਦੇ ਸੈੱਲ ਨਿਰੰਤਰ ਕੰਮ ਕਰਦੇ ਰਹਿੰਦੇ ਹਨ। ਉਦਾਹਰਨ ਵਜੋਂ ਇਨਸਾਨੀ ਦਿਲ ਮੌਤ ਦੇ ਚਾਰ ਤੋਂ ਛੇ ਘੰਟਿਆਂ ਦੇ ਅੰਦਰ-ਅੰਦਰ ਕਿਸੇ ਹੋਰ ਲੋੜਵੰਦ ਮਰੀਜ਼ ਦੇ ਸਰੀਰ ਵਿੱਚ ਸਫ਼ਲਤਾਪੂਰਵਕ ਲਗਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਜਿਗਰ ਅੱਠ ਤੋਂ ਬਾਰ੍ਹਾਂ ਘੰਟਿਆਂ ਤੱਕ ਅਤੇ ਗੁਰਦਾ ਬਿਹਤਰ ਘੰਟਿਆਂ ਤੱਕ ਸੁਰੱਖਿਅਤ ਅਤੇ ਜੀਵੰਤ ਰਹਿ ਸਕਦਾ ਹੈ। ਇਹ ਜਾਣਕਾਰੀ ਹੋਰ ਵੀ ਹੈਰਾਨ ਕਰਨ ਵਾਲੀ ਹੈ ਕਿ ਸਰੀਰ ਦੇ ਕੁਝ ਅੰਗਾਂ ਦੀ ਉਮਰ ਮੌਤ ਤੋਂ ਬਾਅਦ ਕਈ ਸਾਲਾਂ ਤੱਕ ਹੁੰਦੀ ਹੈ। ਸਰੀਰ ਦੀ ਚਮੜੀ ਅਤੇ ਹੱਡੀਆਂ ਨੂੰ ਵਿਸ਼ੇਸ਼ ਪ੍ਰਕਿਰਿਆ ਰਾਹੀਂ ਲਗਭਗ ਪੰਜ ਸਾਲਾਂ ਤੱਕ ਜੀਵੰਤ ਅਤੇ ਵਰਤੋਂ ਯੋਗ ਰੱਖਿਆ ਜਾ ਸਕਦਾ ਹੈ। ਇਸ ਤੋਂ ਵੀ ਅੱਗੇ ਵੱਧ ਕੇ, ਅੰਗ ਦਾਨ ਸਬੰਧੀ ਕੰਮ ਕਰਨ ਵਾਲੀਆਂ ਵਿਸ਼ੇਸ਼ ਸੰਸਥਾਵਾਂ ਦੀਆਂ ਰਿਪੋਰਟਾਂ ਮੁਤਾਬਿਕ ਮਨੁੱਖੀ ਦਿਲ ਦੇ ਵਾਲਵ ਮੌਤ ਤੋਂ ਬਾਅਦ ਦਸ ਸਾਲਾਂ ਦੇ ਲੰਬੇ ਸਮੇਂ ਤੱਕ ਜੀਵੰਤ ਸਥਿਤੀ ਵਿੱਚ ਰੱਖੇ ਜਾ ਸਕਦੇ ਹਨ। ਇਹ ਸਾਰੇ ਤੱਥ ਇਹ ਸਿੱਧ ਕਰਦੇ ਹਨ ਕਿ ਮੌਤ ਤੋਂ ਬਾਅਦ ਵੀ ਇਨਸਾਨੀ ਸਰੀਰ ਦੇ ਅੰਗ ਕਿਸੇ ਹੋਰ ਵਿਅਕਤੀ ਦੀ ਜ਼ਿੰਦਗੀ ਬਚਾਉਣ ਲਈ ਅਤਿਅੰਤ ਵਰਦਾਨ ਸਾਬਤ ਹੋ ਸਕਦੇ ਹਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਕੁਰੜ ਵਿਖੇ ਦੂਸਰਾ ਕਬੱਡੀ ਖੇਡ ਮੇਲਾ ਧੂਮ-ਧਾਮ ਨਾਲ ਸੰਪੰਨ, 55 ਕਿਲੋ ਵਰਗ ‘ਚ ਹਰਿਆਣਾ ਅਤੇ 35 ਕਿਲੋ ਵਰਗ ‘ਚ ਗਿਰਜੇਵਾਲ ਦੀ ਟੀਮ ਨੇ ਮਾਰੀ ਬਾਜ਼ੀ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 1 5
Users Today : 23
Users Yesterday : 24
Users Last 7 days : 192

ਰਾਸ਼ੀਫਲ