ਵਿਪਨ ਗੁਪਤਾ ਭਦੌੜ ਨੇ ਸਾਂਝੇ ਕੀਤੇ ਆਪਣੇ ਪਰਿਵਾਰ ਦੇ 7 ਆਈਏਐੱਸ-ਆਈਪੀਐੱਸ ਅਧਿਕਾਰੀ ਬਣਨ ਦੇ ਸੰਘਰਸ਼ਮਈ ਕਿੱਸੇ
ਬਰਨਾਲਾ ਬਿਊਰੋ 31 ਮਾਰਚ
ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ, ਉਨ੍ਹਾਂ ਦੀ ਪ੍ਰਤਿਭਾ ਨੂੰ ਸਹੀ ਦਿਸ਼ਾ ਦੇਣ ਤੇ ਉੱਚ ਅਹੁਦਿਆਂ ਦੇ ਸੁਪਨੇ ਸਾਕਾਰ ਕਰਨ ਦੇ ਮਕਸਦ ਨਾਲ ਪਿੰਡ ਦੀਵਾਨਾ ਵਿਖੇ ਕਰਵਾਇਆ ਗਿਆ ਕਰੀਅਰ ਗਾਈਡੈਂਸ ਤੇ ਕਾਊਂਸਲਿੰਗ‘ ਪ੍ਰੋਗਰਾਮ ਇਕ ਇਤਿਹਾਸਕ ਪੈੜ ਪਾ ਗਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਵਿਖੇ ਗ੍ਰਾਮ ਪੰਚਾਇਤ, ਐਨਆਰਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ’ਚ ਪਿੰਡ ਤੇ ਇਲਾਕੇ ਦੇ ਵੱਡੀ ਗਿਣਤੀ ਵਿਿਦਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਸਮਾਗਮ ਨੇ ਸਾਬਿਤ ਕਰ ਦਿੱਤਾ ਕਿ ਜੇਕਰ ਸਹੀ ਮਾਰਗਦਰਸ਼ਨ ਮਿਲੇ ਤਾਂ ਪਿੰਡਾਂ ਦੇ ਬੱਚੇ ਵੀ ਅਸਮਾਨ ਨੂੰ ਛੂਹ ਸਕਦੇ ਹਨ। ਦੋ ਘੰਟੇ ਚੱਲੇ ਇਸ ਪ੍ਰੋਗਰਾਮ ਦੌਰਾਨ ਵਿਿਦਆਰਥੀਆਂ ਨੇ ਬੜੀ ਇਕਾਗਰਤਾ ਨਾਲ ਵਿਚਾਰ ਸੁਣੇ ਤੇ ਬਾਅਦ ’ਚ ਆਪਣੇ ਭਵਿੱਖ ਨਾਲ ਸਬੰਧਿਤ ਕਈ ਅਹਿਮ ਸਵਾਲ ਵੀ ਪੁੱਛੇ। ਜਿਨ੍ਹਾਂ ਦੇ ਜਵਾਬ ਵਿਪਨ ਭਦੌੜ ਨੇ ਤਸੱਲੀਬਖਸ਼ ਢੰਗ ਨਾਲ ਦਿੱਤੇ। ਸਟੇਜ ਸਕੱਤਰ ਦੀ ਭੂਮਿਕਾ ਵਰਿੰਦਰ ਦੀਵਾਨਾ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਵਿਪਨ ਭਦੌੜ, ਮਾਸਟਰ ਰਜਿੰਦਰ ਭਦੌੜ ਅਤੇ ਗੁਰਪ੍ਰੀਤ ਸ਼ਹਿਣਾ ਸੰਚਾਲਕ ਬਾਲ ਭਲਾਈ ਕਮੇਟੀ ਦਾ ਲਾਇਬ੍ਰੇਰੀ ਦੀ ਰਵਾਇਤ ਅਨੁਸਾਰ ਪੁਸਤਕਾਂ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਸਾਬਕਾ ਸਰਪੰਚ, ਬਲਜੀਤ ਦੀਵਾਨਾ, ਕੁਲਜੀਤ ਆਸ਼ਟ, ਕਾ. ਨਛੱਤਰ ਸਿੰਘ, ਰਮਨਦੀਪ ਸਿੰਘ, ਲਾਡੀ, ਪਰਸ਼ੋਤਮ ਸਿੰਘ, ਸੁਲਤਾਨ ਦੀਵਾਨਾ, ਗੁਰਮੀਤ ਹਠੂਰ, ਡਾ. ਸ਼ਿੰਦਰਪਾਲ ਕੌਰ ਗਹਿਲ, ਪਰਮਜੀਤ ਦੀਵਾਨਾ ਤੇ ਸ਼ਿੰਗਾਰਾ ਸਿੰਘ ਸੋਹੀਵਾਲ ਸਣੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।
ਮਾ. ਰਜਿੰਦਰ ਭਦੌੜ ਨੇ ਨੈਤਿਕਤਾ ਤੇ ਮਿਹਨਤ ਦੀ ਮਹੱਤਤਾ ‘ਤੇ ਦਿੱਤਾ ਜ਼ੋਰ
ਸਮਾਗਮ ਦੀ ਸ਼ੁਰੂਆਤ ਕਰਦਿਆਂ ਪ੍ਰਸਿੱਧ ਸਮਾਜਿਕ ਚਿੰਤਕ ਮਾਸਟਰ ਰਜਿੰਦਰ ਭਦੌੜ ਨੇ ਵਿਿਦਆਰਥੀਆਂ ਨਾਲ ਬਹੁਤ ਹੀ ਰੌਚਿਕ ਤੇ ਸਰਲ ਢੰਗ ਨਾਲ ਸੰਵਾਦ ਰਚਾਇਆ। ਉਨ੍ਹਾਂ ਨੇ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਫਲਤਾ ਲਈ ਸਿਰਫ਼ ਡਿਗਰੀਆਂ ਹੀ ਕਾਫ਼ੀ ਨਹੀਂ। ਸਗੋਂ ਕਿਰਦਾਰ ਦਾ ਉੱਚਾ ਹੋਣਾ ਵੀ ਲਾਜ਼ਮੀ ਹੈ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਈਰਖਾ, ਨਫ਼ਰਤ ਤੇ ਆਲਸ ਵਰਗੀਆਂ ਬੁਰਾਈਆਂ ਨੂੰ ਤਿਆਗ ਕੇ ਆਪਸੀ ਭਾਈਚਾਰਾ, ਏਕਤਾ ਤੇ ਸਖ਼ਤ ਮਿਹਨਤ ਨੂੰ ਆਪਣੇ ਜੀਵਨ ਦਾ ਅਧਾਰ ਬਣਾਉਣ।
ਸੰਘਰਸ਼ ਤੋਂ ਸਫਲਤਾ ਤਕ: ਵਿਪਨ ਭਦੌੜ ਨੇ ਸਾਂਝੇ ਕੀਤੇ ਆਪਣੇ ਤਜ਼ਰਬੇ
ਸਮਾਗਮ ਦੇ ਮੁਖ ਬੁਲਾਰੇ ਵਿਪਨ ਗੁਪਤਾ ਭਦੌੜ ਜਿਨ੍ਹਾਂ ਦੇ ਪਰਿਵਾਰ ’ਚੋਂ ਜੱਜ, 7 ਆਈਏਐੱਸ, ਆਈਪੀਐੱਸ ਤੇ ਆਈਡੀਈਐੱਸ ਅਫ਼ਸਰ ਤੇ ਡਾਕਟਰ ਮਿਹਨਤ ਸਦਕਾ ਉੱਚੇ ਅਹੁਦਿਆਂ ‘ਤੇ ਪਹੁੰਚੇ ਹਨ ਨੇ ਆਪਣੇ ਪਰਿਵਾਰਕ ਸੰਘਰਸ਼ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਕ ਸਧਾਰਨ ਪੇਂਡੂ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਵਿਪਨ ਭਦੌੜ ਨੇ ਬੜੀ ਬੇਬਾਕੀ ਨਾਲ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਵੀ ਉਹ ਸਾਰੀਆਂ ਆਰਥਿਕ ਤੇ ਸਮਾਜਿਕ ਸਮੱਸਿਆਵਾਂ ਹੰਢਾਈਆਂ ਹਨ। ਜੋ ਅਕਸਰ ਪੇਂਡੂ ਪਰਿਵਾਰਾਂ ’ਚ ਹੁੰਦੀਆਂ ਹਨ। ਉਨ੍ਹਾਂ ਕਿਹਾ ਜੇਕਰ ਅਸੀਂ ਇਨ੍ਹਾਂ ਮੁਸ਼ਕਿਲਾਂ ਨੂੰ ਪਾਰ ਕਰਕੇ ਆਈਏਐੱਸ-ਆਈਪੀਐੱਸ ਬਣ ਸਕਦੇ ਹਾਂ ਤਾਂ ਤੁਸੀਂ ਸਭ ਵੀ ਕਰ ਸਕਦੇ ਹੋ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਕਰੀਅਰ ਦੀ ਚੋਣ 10ਵੀਂ ਤੋਂ ਬਾਅਦ ਨਹੀਂ। ਸਗੋਂ ਉਸ ਤੋਂ ਪਹਿਲਾਂ ਹੀ ਹੋਣੀ ਚਾਹੀਦੀ ਹੈ ਤੇ ਇਸ ’ਚ ਮਾਪਿਆਂ ਤੇ ਬੱਚਿਆਂ ਦੀ ਸਾਂਝੀ ਸਹਿਮਤੀ ਜ਼ਰੂਰੀ ਹੈ। ਉਨ੍ਹਾਂ ਮਾਨਸਿਕ ਤੇ ਸਰੀਰਕ ਸਿਹਤ ਨੂੰ ਸਭ ਤੋਂ ਪਹਿਲੀ ਤਰਜੀਹ ਦੱਸਦਿਆਂ ਕਿਹਾ ਕਿ ਹਰ ਵਿਸ਼ਾ ਚੰਗਾ ਹੈ। ਪਰ ਮੈਡੀਕਲ, ਨਾਨ-ਮੈਡੀਕਲ ਤੇ ਕਾਮਰਸ ਵਰਗੇ ਵਿਸ਼ੇ ਪੜ੍ਹਨ ਵਾਲੇ ਬੱਚਿਆਂ ’ਚ ਲੰਬਾ ਸਮਾਂ ਬੈਠ ਕੇ ਪੜ੍ਹਨ ਦੀ ਸ਼ਕਤੀ ਜ਼ਿਆਦਾ ਬਣ ਜਾਂਦੀ ਹੈ। ਉਨ੍ਹਾਂ ਵਿਿਦਆਰਥੀਆਂ ਦੀ ਅਗਵਾਈ ਲਈ ਹਮੇਸ਼ਾ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ।
ਪਿੰਡ ਦੀ ਲਾਇਬ੍ਰੇਰੀ ਵਿਦਿਆਰਥੀਆਂ ਲਈ ਹੈ ਤਿਆਰ: ਸਰਪੰਚ
ਸਰਪੰਚ ਰਣਧੀਰ ਸਿੰਘ ਨੇ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੀ ਲਾਇਬ੍ਰੇਰੀ ਦਾ ਸ਼ਾਨਦਾਰ ਰੀਡਿੰਗ ਹਾਲ ਇਲਾਕੇ ਦੇ ਬੱਚਿਆਂ ਲਈ ਖੁੱਲ੍ਹਾ ਹੈ। ਜਿੱਥੇ ਬੈਠ ਕੇ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਇਥੇ ਹਰ ਉਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜੋ ਵੱਡੇ ਟੈਸਟਾਂ ਦੀ ਤਿਆਰੀ ਲਈ ਲੋੜੀਂਦੀ ਹੈ। ਇਸ ਦੌਰਾਨ ਗੁਰਪ੍ਰੀਤ ਸ਼ਹਿਣਾ ਬਾਲ ਭਲਾਈ ਕਮੇਟੀ ਦੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਗਈ। ਜੋ ਲੋੜਵੰਦ ਬੱਚਿਆਂ ਲਈ ਲਗਾਤਾਰ ਕੰਮ ਕਰ ਰਹੇ ਹਨ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਬਰਨਾਲਾ ਜ਼ਿਲ੍ਹੇ ’ਚ ਪੈਟਰੋਲ, ਡੀਜ਼ਲ ਤੇ ਐੱਲਪੀਜੀ ਦੀ ਸਪਲਾਈ ਨਿਰਵਿਘਨ: ਡੀਸੀ








Users Today : 1
Users Yesterday : 26
Users Last 7 days : 266