ਕੇਂਦਰੀ ਬਿਊਰੋ
ਕੈਨੇਡਾ ਵਿੱਚ ਬਲਿਊ ਵਾਟਰ ਬ੍ਰਿਜ ਰਾਹੀਂ ਕਰੋੜਾਂ ਰੁਪਏ ਦੀ 333 ਕਿੱਲੋਗਰਾਮ ਕੋਕੀਨ ਦੀ ਤਸਕਰੀ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰੈਂਪਟਨ ਦੇ ਭਾਰਤੀ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਨੂੰ ਓਂਟਾਰੀਓ ਸੁਪੀਰੀਅਰ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਦੇ ਜਸਟਿਸ ਮਾਰਕ ਪੋਲੈਂਡ ਨੇ ਆਪਣੇ ਫ਼ੈਸਲੇ ਵਿੱਚ ਸਾਫ਼ ਕੀਤਾ ਕਿ ਸਰਕਾਰੀ ਪੱਖ ਇਹ ਸਾਬਤ ਕਰਨ ਵਿੱਚ ਨਾਕਾਮ ਰਿਹਾ ਕਿ ਮੁਲਜ਼ਮ ਨੂੰ ਟਰੱਕ ਵਿੱਚ ਲੁਕਾਏ ਗਏ ਨਸ਼ੀਲੇ ਪਦਾਰਥਾਂ ਬਾਰੇ ਕੋਈ ਜਾਣਕਾਰੀ ਸੀ। ਸਾਲ 2022 ਵਿੱਚ ਵਿਦਿਆਰਥੀ ਵੀਜ਼ੇ ਉੱਤੇ ਭਾਰਤ ਤੋਂ ਕੈਨੇਡਾ ਗਿਆ ਰਾਵਿੰਦਰ ਬੀਰ ਸਿੰਘ ਇਕ ਟਰੱਕਿੰਗ ਕੰਪਨੀ ਲਈ ਡਰਾਈਵਿੰਗ ਕਰਦਾ ਸੀ। ਮਾਰਚ 2025 ਵਿੱਚ ਉਸ ਨੇ ਓਹਾਇਓ ਤੋਂ ਪਲਾਸਟਿਕ ਦੇ ਸਮਾਨ ਨਾਲ ਲੱਦਿਆ ਟਰਾਲਾ ਚੁੱਕਿਆ ਸੀ, ਜਿਸ ਨੂੰ ਸਰਹੱਦ ਉੱਤੇ ਜਾਂਚ ਅਧਿਕਾਰੀਆਂ ਨੇ ਰੋਕ ਕੇ ਤਲਾਸ਼ੀ ਲਈ। ਜਾਂਚ ਦੌਰਾਨ ਟਰਾਲੇ ਵਿੱਚ ਰੱਖੀਆਂ ਬੋਰੀਆਂ ਵਿੱਚੋਂ 281 ਪੈਕੇਟਾਂ ਵਿੱਚ ਲੁਕਾਈ 333 ਕਿੱਲੋਗਰਾਮ ਕੋਕੀਨ ਬਰਾਮਦ ਹੋਈ ਸੀ, ਜਿਸ ਦੀ ਕੀਮਤ ਕਰੋੜਾਂ ਡਾਲਰ ਦੱਸੀ ਗਈ ਸੀ। ਇਸ ਤੋਂ ਬਾਅਦ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਹ ਬਾਅਦ ਵਿੱਚ ਜ਼ਮਾਨਤ ਉੱਤੇ ਰਿਹਾਅ ਹੋਇਆ। ਸਰਕਾਰੀ ਪੱਖ ਨੇ ਦਲੀਲ ਦਿੱਤੀ ਸੀ ਕਿ ਇੰਨੀ ਵੱਡੀ ਖੇਪ ਕਿਸੇ ਅਣਜਾਣ ਵਿਅਕਤੀ ਨੂੰ ਨਹੀਂ ਸੌਂਪੀ ਜਾ ਸਕਦੀ, ਜਦਕਿ ਬਚਾਅ ਪੱਖ ਦੇ ਵਕੀਲ ਗੁਰੂਵੀਰ ਸੰਘਾ ਨੇ ਅਦਾਲਤ ਵਿੱਚ ਦੱਸਿਆ ਕਿ ਟਰਾਲਾ ਲੱਦਣ ਤੋਂ ਬਾਅਦ ਕਈ ਘੰਟੇ ਕਿਸੇ ਹੋਰ ਦੇ ਕਬਜ਼ੇ ਵਿੱਚ ਰਿਹਾ ਸੀ। ਸਿੰਘ ਉੱਥੇ ਮਹਿਜ਼ ਕੁਝ ਮਿੰਟ ਹੀ ਰੁਕਿਆ ਸੀ ਅਤੇ ਉਸ ਦੇ ਮੋਬਾਈਲ ਜਾਂ ਫਿੰਗਰ ਪ੍ਰਿੰਟਸ ਤੋਂ ਕੋਈ ਸ਼ੱਕੀ ਸਬੂਤ ਨਹੀਂ ਮਿਲੇ। ਅਦਾਲਤ ਨੇ ਮੰਨਿਆ ਕਿ ਤਸਕਰ ਅਕਸਰ ਅਜਿਹੇ ਡਰਾਈਵਰਾਂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਨੂੰ ਮਾਲ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਸ਼ੱਕ ਤੋਂ ਪਰੇ ਦੋਸ਼ ਸਾਬਤ ਨਾ ਹੋਣ ਕਾਰਨ ਅਦਾਲਤ ਨੇ ਉਸ ਨੂੰ ਬੇਕਸੂਰ ਕਰਾਰ ਦਿੰਦਿਆਂ ਰਿਹਾਅ ਕਰਨ ਦਾ ਹੁਕਮ ਦਿੱਤਾ।
ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।
| ਬਠਿੰਡਾ ‘ਚ ਪੱਤਰਕਾਰਾਂ ਨਾਲ ਉਲਝੇ ਰਾਜਾ ਵੜਿੰਗ, ਤੈਸ਼ ‘ਚ ਆ ਕੇ ਬੋਲੇ- ਨਹੀਂ ਦੇਵਾਂਗਾ ਅਸਤੀਫ਼ਾ |









Users Today : 0
Users Yesterday : 14
Users Last 7 days : 171