Home » ਪ੍ਰਮੁੱਖ ਖ਼ਬਰਾਂ » ਬਲਾਕ ਮਹਿਲ ਕਲਾਂ ਦੇ ਵਿਕਾਸ ਲਈ 60 ਲੱਖ ਦੀ ਗ੍ਰਾਂਟ ਪ੍ਰਵਾਨ, 10 ਪਿੰਡਾਂ ਦਾ ਹੋਵੇਗਾ ਕਾਇਆ-ਕਲਪ

ਬਲਾਕ ਮਹਿਲ ਕਲਾਂ ਦੇ ਵਿਕਾਸ ਲਈ 60 ਲੱਖ ਦੀ ਗ੍ਰਾਂਟ ਪ੍ਰਵਾਨ, 10 ਪਿੰਡਾਂ ਦਾ ਹੋਵੇਗਾ ਕਾਇਆ-ਕਲਪ

    ਬਲਾਕ ਸੰਮਤੀ ਮਹਿਲ ਕਲਾਂ ਦੇ ਸਮੂਹ ਬਲਾਕ ਸੰਮਤੀ ਮੈਂਬਰਾਂ ਦੀ ਇੱਕ ਬਹੁਤ ਹੀ ਅਹਿਮ ਅਤੇ ਪਹਿਲੀ ਮੀਟਿੰਗ ਬਲਾਕ ਸੰਮਤੀ ਦੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਦੀ ਪ੍ਰਧਾਨਗੀ ਹੇਠ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਭੂਸ਼ਨ ਕੁਮਾਰ ਬਰਨਾਲਾ ਦੀ ਦੇਖ-ਰੇਖ ਵਿੱਚ ਸਥਾਨਕ ਦਫ਼ਤਰ ਵਿਖੇ ਸਫ਼ਲਤਾਪੂਰਵਕ ਸੰਪੰਨ ਹੋਈ। ਇਸ ਅਹਿਮ ਇਕੱਤਰਤਾ ਵਿੱਚ ਬਲਾਕ ਨਾਲ ਸਬੰਧਿਤ ਕੁੱਲ 25 ਜ਼ੋਨਾਂ ਵਿੱਚੋਂ ਚੁਣੇ ਹੋਏ 21 ਸੰਮਤੀ ਮੈਂਬਰਾਂ ਨੇ ਉਚੇਚੇ ਤੌਰ 'ਤੇ
[responsivevoice_button voice="Hindi Male"]

ਬੇਅੰਤ ਬਰਨਾਲਾ

                  ਬਲਾਕ ਸੰਮਤੀ ਮਹਿਲ ਕਲਾਂ ਦੇ ਸਮੂਹ ਬਲਾਕ ਸੰਮਤੀ ਮੈਂਬਰਾਂ ਦੀ ਇੱਕ ਬਹੁਤ ਹੀ ਅਹਿਮ ਅਤੇ ਪਹਿਲੀ ਮੀਟਿੰਗ ਬਲਾਕ ਸੰਮਤੀ ਦੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਦੀ ਪ੍ਰਧਾਨਗੀ ਹੇਠ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਭੂਸ਼ਨ ਕੁਮਾਰ ਬਰਨਾਲਾ ਦੀ ਦੇਖ-ਰੇਖ ਵਿੱਚ ਸਥਾਨਕ ਦਫ਼ਤਰ ਵਿਖੇ ਸਫ਼ਲਤਾਪੂਰਵਕ ਸੰਪੰਨ ਹੋਈ। ਇਸ ਅਹਿਮ ਇਕੱਤਰਤਾ ਵਿੱਚ ਬਲਾਕ ਨਾਲ ਸਬੰਧਿਤ ਕੁੱਲ 25 ਜ਼ੋਨਾਂ ਵਿੱਚੋਂ ਚੁਣੇ ਹੋਏ 21 ਸੰਮਤੀ ਮੈਂਬਰਾਂ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕਰਕੇ ਹਾਜ਼ਰੀ ਲਗਵਾਈ। ਮੀਟਿੰਗ ਦੌਰਾਨ ਬਲਾਕ ਸੰਮਤੀ ਦੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਅਤੇ ਵਾਈਸ ਚੇਅਰਮੈਨ ਕਿਰਨਜੀਤ ਕੌਰ ਮਠਾੜੂ ਦੀ ਮੌਜੂਦਗੀ ਵਿੱਚ ਸਮੂਹ ਹਾਜ਼ਰ ਮੈਂਬਰਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਨ ਬਾਰੇ ਡੂੰਘੀ ਚਰਚਾ ਕੀਤੀ ਗਈ।

ਬਲਾਕ ਸੰਮਤੀ ਮਹਿਲ ਕਲਾਂ ਵਿਖੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਅਤੇ ਅਧਿਕਾਰੀਆਂ ਦੀ ਅਗਵਾਈ ਹੇਠ ਹੋਈ ਅਹਿਮ ਮੀਟਿੰਗ ਦੀ ਤਸਵੀਰ।
ਬਲਾਕ ਸੰਮਤੀ ਮਹਿਲ ਕਲਾਂ ਵਿਖੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਅਤੇ ਅਧਿਕਾਰੀਆਂ ਦੀ ਅਗਵਾਈ ਹੇਠ ਹੋਈ ਅਹਿਮ ਮੀਟਿੰਗ ਦੀ ਤਸਵੀਰ।

ਸਰਬ-ਸੰਮਤੀ ਨਾਲ ਮਤੇ ਪਾਸ ਕਰਦਿਆਂ ਬਲਾਕ ਸੰਮਤੀ ਦਫ਼ਤਰ ਵਿਖੇ ਔਰਤਾਂ ਅਤੇ ਮਰਦਾਂ ਲਈ ਬਾਥਰੂਮਾਂ ਦੀ ਉਸਾਰੀ ਕਰਨ, ਪੰਚਾਇਤ ਸੰਮਤੀ ਕੋਲ ਮੌਜੂਦ 15ਵੇਂ ਵਿੱਤ ਕਮਿਸ਼ਨ ਦੀ ਰਾਸ਼ੀ ਦੀ ਯੋਗ ਵੰਡ ਕਰਨ ਅਤੇ ਚੇਅਰਮੈਨ ਦੇ ਦਫ਼ਤਰ ਦਾ ਨਵੀਨੀਕਰਨ ਕਰਨ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਪ੍ਰਵਾਨਗੀ ਦਿੱਤੀ ਗਈ, ਜਿਸ ਤਹਿਤ ਪਿੰਡ ਵਿਧਾਤੇ ਵਿਖੇ ਰਵੀਦਾਸੀਆਂ ਧਰਮਸ਼ਾਲਾ ਲਈ 4 ਲੱਖ, ਪਿੰਡ ਸਹਿਜੜਾ ਦੀ ਮਜ਼੍ਹਬੀ ਸਿੱਖ ਧਰਮਸ਼ਾਲਾ ਲਈ ਢਾਈ ਲੱਖ, ਮਹਿਲ ਕਲਾਂ ਸੋਢੇ ਰਵੀਦਾਸੀਆਂ ਧਰਮਸ਼ਾਲਾ ਅਤੇ ਮਸੀਤ ਵਾਲੇ ਸ਼ੈੱਡ ਦੇ ਨਿਰਮਾਣ, ਪਿੰਡ ਚੰਨਣਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਲਈ 4 ਲੱਖ, ਪਿੰਡ ਹਮੀਦੀ ਦੀ ਪਾਲ ਰਵੀਦਾਸੀਆਂ ਧਰਮਸ਼ਾਲਾ ਲਈ 4 ਲੱਖ, ਪਿੰਡ ਕੁਤਬਾ ਦੇ ਸ਼ਹੀਦ ਸਿਪਾਹੀ ਜਸਵੰਤ ਸਿੰਘ ਦੀ ਯਾਦਗਾਰ ਬਣਾਉਣ ਲਈ ਸਾਢੇ ਚਾਰ ਲੱਖ, ਪਿੰਡ ਠੁੱਲੀਵਾਲ ਦੇ ਛੱਪੜ ਦੇ ਨਵੀਨੀਕਰਨ ਲਈ ਸਾਢੇ 9 ਲੱਖ, ਮਹਿਲ ਕਲਾਂ ਵਿੱਚ ਪਾਈਪ ਲਾਈਨ ਅਤੇ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧ ਲਈ ਸਾਢੇ 9 ਲੱਖ, ਪਿੰਡ ਹਰਦਾਸਪੁਰਾ ਦੇ ਵਾਟਰ ਵਰਕਸ ਦੀਆਂ ਪਾਈਪਾਂ ਦੀ ਮੁਰੰਮਤ ਲਈ 8 ਲੱਖ ਅਤੇ ਪਿੰਡ ਮਹਿਲ ਖੁਰਦ ਦੀਆਂ ਤਿੰਨ ਮੋਟਰਾਂ ਲਈ 5 ਲੱਖ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਬਲਾਕ ਵਿਕਾਸ ਅਫ਼ਸਰ ਅਤੇ ਚੇਅਰਮੈਨ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਫੰਡਾਂ ਨਾਲ 10 ਪਿੰਡਾਂ ਵਿੱਚ 60 ਲੱਖ ਦੇ ਕਰੀਬ ਰਾਸ਼ੀ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ਦਵਿੰਦਰ ਸਿੰਘ ਧਨੋਆ, ਗੁਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਹਮੀਦੀ, ਗੋਰਖਾ ਸਿੰਘ ਨਰੈਣਗੜ੍ਹ ਸੋਹੀਆ, ਨਿਰਮਲਜੀਤ ਕੌਰ ਪੱਖੋਂ, ਨਿਰੰਜਨ ਸਿੰਘ ਚੀਮਾ, ਸੰਦੀਪ ਸਿੰਘ ਠੀਕਰੀਵਾਲ, ਕੁਲਵੰਤ ਕੌਰ ਮੂੰਮ, ਜਸਵਿੰਦਰ ਕੌਰ ਰਾਏਸਰ, ਸੁਖਵਿੰਦਰ ਕੌਰ ਟੱਲੇਵਾਲ, ਹਰਦੀਪ ਕੌਰ ਭੋਤਨਾ, ਕੁਲਵੰਤ ਸਿੰਘ ਧਨੇਰ, ਲਖਵਿੰਦਰ ਸਿੰਘ ਛੀਨੀਵਾਲ ਖੁਰਦ, ਜਸਵਿੰਦਰ ਕੌਰ ਕੁਰੜ, ਜਸਵਿੰਦਰ ਕੌਰ ਵਿਧਾਤੇ ਅਤੇ ਜਸਪ੍ਰੀਤ ਸਿੰਘ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ।  ਖੁੱਲ੍ਹੀਆਂ ਅੱਖਾਂ   ਤਪਾ ਮੰਡੀ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ, ਚਾਲਕ ਗੰਭੀਰ ਜ਼ਖ਼ਮੀ

0 0 votes
Article Rating
Subscribe
Notify of
guest
0 Comments
Oldest
Newest Most Voted