Home » ਪ੍ਰਮੁੱਖ ਖ਼ਬਰਾਂ » ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਵਿੰਗ ਦਾ ਵਿਸਥਾਰ, ਵੀਹ ਜ਼ਿਲ੍ਹਾ ਪ੍ਰਧਾਨਾਂ ਅਤੇ ਕੋਰ ਕਮੇਟੀ ਦੇ ਨਵੇਂ ਮੈਂਬਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਵਿੰਗ ਦਾ ਵਿਸਥਾਰ, ਵੀਹ ਜ਼ਿਲ੍ਹਾ ਪ੍ਰਧਾਨਾਂ ਅਤੇ ਕੋਰ ਕਮੇਟੀ ਦੇ ਨਵੇਂ ਮੈਂਬਰਾਂ ਦਾ ਐਲਾਨ

ਚੰਡੀਗੜ੍ਹ ਬਿਉਰੋ
ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਵਿੰਗ ਦਾ ਵਿਸਥਾਰ, ਵੀਹ ਜ਼ਿਲ੍ਹਾ ਪ੍ਰਧਾਨਾਂ ਅਤੇ ਕੋਰ ਕਮੇਟੀ ਦੇ ਨਵੇਂ ਮੈਂਬਰਾਂ ਦਾ ਐਲਾਨ
[responsivevoice_button voice="Hindi Male"]

          ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਵਿਸ਼ੇਸ਼ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਯੂਥ ਵਿੰਗ ਦੇ ਸੰਗਠਨਾਤਮਕ ਢਾਂਚੇ ਵਿੱਚ ਵੱਡਾ ਫੇਰਬਦਲ ਕਰਦਿਆਂ ਕੋਰ ਕਮੇਟੀ ਦਾ ਵਿਸਥਾਰ ਕੀਤਾ ਹੈ ਅਤੇ ਵੱਖ-ਵੱਖ ਵੀਹ ਜ਼ਿਲ੍ਹਿਆਂ ਦੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਇਸ ਅਹਿਮ ਨਿਯੁਕਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਪ੍ਰਮੁੱਖ ਨੌਜਵਾਨ ਆਗੂਆਂ ਵਿੱਚ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਹਰਮਨ ਸਿੰਘ ਖੋਟੇ, ਵਿਪਨਦੀਪ ਸਿੰਘ ਸਨੀ, ਦਵਿੰਦਰਪਾਲ ਸਿੰਘ ਸਿੱਧੂ, ਅਮਨਦੀਪ ਸਿੰਘ ਘੱਗਾ, ਹਰਵਿੰਦਰ ਸਿੰਘ ਜੋਗੀਪੁਰ, ਪ੍ਰਿੰਸ ਤੁੰਗ ਨਾਭਾ, ਅਕਾਸ਼ਦੀਪ ਸਿੰਘ ਭੱਠਲ, ਮਲਕੀਤ ਸਿੰਘ ਚੀਮਾ, ਸੁਖਬੀਰ ਸਿੰਘ ਸੋਖੀ ਅਤੇ ਸਹਿਜ ਸਿੰਘ ਮੱਕੜ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਸੰਗਠਨ ਨੂੰ ਹੇਠਲੇ ਪੱਧਰ ‘ਤੇ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਦੀ ਕਮਾਨ ਵੀ ਮਿਹਨਤੀ ਆਗੂਆਂ ਦੇ ਹੱਥਾਂ ਵਿੱਚ ਸੌਂਪੀ ਗਈ ਹੈ। ਨਵੇਂ ਬਣਾਏ ਗਏ ਜ਼ਿਲ੍ਹਾ ਪ੍ਰਧਾਨਾਂ ਵਿੱਚ ਕਮਲਦੀਪ ਸਿੰਘ ਨੂੰ ਬਠਿੰਡਾ ਦਿਹਾਤੀ, ਰਣਦੀਪ ਸਿੰਘ ਢਿੱਲਵਾਂ ਨੂੰ ਬਰਨਾਲਾ ਦਿਹਾਤੀ, ਰਵਿੰਦਰ ਸਿੰਘ ਬੱਬਲ ਨੂੰ ਫਰੀਦਕੋਟ, ਐਡਵੋਕੇਟ ਚਿੱਤਵੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦਿਹਾਤੀ, ਅੰਮ੍ਰਿਤਵੀਰ ਸਿੰਘ ਨੂੰ ਜਲੰਧਰ ਸ਼ਹਿਰੀ ਇੱਕ, ਗਗਨਦੀਪ ਸਿੰਘ ਗੱਗੀ ਨੂੰ ਜਲੰਧਰ ਸ਼ਹਿਰੀ ਦੋ, ਅਵਤਾਰ ਸਿੰਘ ਨਿੱਝਰ ਨੂੰ ਜਲੰਧਰ ਦਿਹਾਤੀ ਇੱਕ, ਕੁਲਦੀਪ ਸਿੰਘ ਟਾਂਡੀ ਨੂੰ ਕਪੂਰਥਲਾ ਦਿਹਾਤੀ, ਤਨਵੀਰ ਸਿੰਘ ਰੰਧਾਵਾ ਨੂੰ ਕਪੂਰਥਲਾ ਸ਼ਹਿਰੀ, ਬਲਕਰਨ ਸਿੰਘ ਬਾਜਵਾ ਨੂੰ ਲੁਧਿਆਣਾ ਦਿਹਾਤੀ, ਹਰਮਨਦੀਪ ਸਿੰਘ ਰਿੱਕੀ ਅਜਨੌਦ ਨੂੰ ਪੁਲਿਸ ਜ਼ਿਲ੍ਹਾ ਖੰਨਾ, ਨਵਜਿੰਦਰ ਸਿੰਘ ਮਾਨ ਨੂੰ ਸ਼੍ਰੀ ਮੁਕਤਸਰ ਸਾਹਿਬ, ਦੇਵ ਅਸ਼ੀਸ਼ ਮਲਿਕ ਨੂੰ ਮੋਗਾ ਸ਼ਹਿਰੀ, ਹਰਜੋਤ ਸਿੰਘ ਡੇਮਰੂ ਨੂੰ ਮੋਗਾ ਦਿਹਾਤੀ, ਤਨਵੀਰ ਸਿੰਘ ਪੂਨੀਆ ਨੂੰ ਮੋਹਾਲੀ ਦਿਹਾਤੀ ਇੱਕ, ਜਸਪਾਲ ਸਿੰਘ ਲੱਕੀ ਮਾਵੀ ਨੂੰ ਮੋਹਾਲੀ ਦਿਹਾਤੀ ਦੋ, ਐਡਵੋਕੇਟ ਸੁਖਬੀਰ ਸਿੰਘ ਗਿੱਲ ਨੂੰ ਮੋਹਾਲੀ ਸ਼ਹਿਰੀ ਕਾਰਪੋਰੇਸ਼ਨ, ਕਰਨਵੀਰ ਸਿੰਘ ਸਾਹਨੀ ਨੂੰ ਪਟਿਆਲਾ ਸ਼ਹਿਰੀ, ਅਮ੍ਰਿਤਪਾਲ ਸਿੰਘ ਲੰਗ ਨੂੰ ਪਟਿਆਲਾ ਦਿਹਾਤੀ ਅਤੇ ਚਰਨਜੀਤ ਸਿੰਘ ਭੜੌਲੀ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ ਹੈ। ਪਾਰਟੀ ਹਾਈਕਮਾਂਡ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਸਾਰੇ ਨਵੇਂ ਨਿਯੁਕਤ ਕੀਤੇ ਗਏ ਆਗੂ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨਗੇ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਕੁਰੜ ਵਿਖੇ ਦੂਸਰਾ ਕਬੱਡੀ ਖੇਡ ਮੇਲਾ ਧੂਮ-ਧਾਮ ਨਾਲ ਸੰਪੰਨ, 55 ਕਿਲੋ ਵਰਗ ‘ਚ ਹਰਿਆਣਾ ਅਤੇ 35 ਕਿਲੋ ਵਰਗ ‘ਚ ਗਿਰਜੇਵਾਲ ਦੀ ਟੀਮ ਨੇ ਮਾਰੀ ਬਾਜ਼ੀ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 3 5
Users Today : 14
Users Yesterday : 29
Users Last 7 days : 171

ਰਾਸ਼ੀਫਲ