Home » ਪ੍ਰਮੁੱਖ ਖ਼ਬਰਾਂ » ਧੀਆਂ-ਭੈਣਾਂ ਲਈ ਦੁਰਗਾ ਵਾਹਿਨੀ ਦਾ ਆਤਮ-ਰੱਖਿਆ ਸਿਖਲਾਈ ਕੈਂਪ ਵੀਹ ਜੂਨ ਤੋਂ ਹੋਵੇਗਾ ਸ਼ੁਰੂ

ਧੀਆਂ-ਭੈਣਾਂ ਲਈ ਦੁਰਗਾ ਵਾਹਿਨੀ ਦਾ ਆਤਮ-ਰੱਖਿਆ ਸਿਖਲਾਈ ਕੈਂਪ ਵੀਹ ਜੂਨ ਤੋਂ ਹੋਵੇਗਾ ਸ਼ੁਰੂ

ਵਿਸ਼ਵ ਹਿੰਦੂ ਪ੍ਰੀਸ਼ਦ ਬਰਨਾਲਾ ਵੱਲੋਂ ਦੁਰਗਾ ਵਾਹਿਨੀ ਮਾਤਰਸ਼ਕਤੀ ਦਾ ਇੱਕ ਵਿਸ਼ੇਸ਼ ਸ਼ੌਰਿਆ ਸਿਖਲਾਈ ਕੈਂਪ ਵੀਹ ਜੂਨ ਤੋਂ ਅਠਾਈ ਜੂਨ ਤੱਕ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਲਗਾਇਆ ਜਾ ਰਿਹਾ ਹੈ।
ਬਰਨਾਲਾ ਵਿਖੇ ਦੁਰਗਾ ਵਾਹਿਨੀ ਦੇ ਆਤਮ-ਰੱਖਿਆ ਕੈਂਪ ਸਬੰਧੀ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਹੁਦੇਦਾਰ ਅਤੇ ਮੈਂਬਰ।
[responsivevoice_button voice="Hindi Male"]

ਬਰਨਾਲਾ ਬਿਊਰੋ

              ਵਿਸ਼ਵ ਹਿੰਦੂ ਪ੍ਰੀਸ਼ਦ ਬਰਨਾਲਾ ਵੱਲੋਂ ਦੁਰਗਾ ਵਾਹਿਨੀ ਮਾਤਰਸ਼ਕਤੀ ਦਾ ਇੱਕ ਵਿਸ਼ੇਸ਼ ਸ਼ੌਰਿਆ ਸਿਖਲਾਈ ਕੈਂਪ ਵੀਹ ਜੂਨ ਤੋਂ ਅਠਾਈ ਜੂਨ ਤੱਕ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਮੰਤਰੀ ਨਿਲਮਣੀ ਸਮਾਧਿਆ ਨੇ ਦੁਰਗਾ ਵਾਹਿਨੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਹਿਮ ਮੀਟਿੰਗ ਦੌਰਾਨ ਦੱਸਿਆ ਕਿ ਇਸ ਅੱਠ ਰੋਜ਼ਾ ਕੈਂਪ ਵਿੱਚ ਪੰਦਰਾਂ ਸਾਲ ਤੋਂ ਲੈ ਕੇ ਪੈਂਤੀ ਸਾਲ ਤੱਕ ਦੀ ਉਮਰ ਦੀਆਂ ਲੜਕੀਆਂ ਨੂੰ ਆਤਮ-ਰੱਖਿਆ, ਆਤਮ-ਸੰਮਾਨ ਅਤੇ ਆਤਮ-ਵਿਸ਼ਵਾਸ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਸਾਡੀਆਂ ਧੀਆਂ-ਭੈਣਾਂ ਹਰ ਪੱਖੋਂ ਸਮਰੱਥ ਅਤੇ ਆਤਮ-ਨਿਰਭਰ ਬਣ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਦੌਰਾਨ ਲੜਕੀਆਂ ਨੂੰ ਤਲਵਾਰਬਾਜ਼ੀ, ਲਾਠੀ ਚਲਾਉਣ, ਬੰਦੂਕ ਚਲਾਉਣ ਅਤੇ ਕਮਾਂਡੋ ਸਿਖਲਾਈ ਸਮੇਤ ਆਤਮ-ਰੱਖਿਆ ਦੇ ਵੱਖ-ਵੱਖ ਗੁਰ ਸਿਖਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਧਰਮ, ਰਾਸ਼ਟਰ ਅਤੇ ਸੱਭਿਆਚਾਰ ਬਾਰੇ ਬੌਧਿਕ ਜਾਣਕਾਰੀ ਦੇ ਕੇ ਸ਼ਸਤਰ ਅਤੇ ਸ਼ਾਸਤਰ ਦਾ ਪੂਰਨ ਗਿਆਨ ਦਿੱਤਾ ਜਾਵੇਗਾ ਅਤੇ ਲਵ ਜਿਹਾਦ ਤੇ ਧਰਮ ਪਰਿਵਰਤਨ ਵਰਗੀਆਂ ਚੁਣੌਤੀਆਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਇਹ ਵਿਸ਼ੇਸ਼ ਸਿਖਲਾਈ ਦੇਣ ਲਈ ਬਾਹਰੋਂ ਮਾਹਿਰ ਮਹਿਲਾ ਸਿੱਖਿਅਕ ਪਹੁੰਚ ਰਹੀਆਂ ਹਨ। ਇਸ ਕੈਂਪ ਵਿੱਚ ਬਰਨਾਲਾ ਸ਼ਹਿਰ ਤੋਂ ਲਗਭਗ ਇੱਕ ਸੌ ਅਤੇ ਬਾਹਰਲੇ ਇਲਾਕਿਆਂ ਤੋਂ ਦੋ ਸੌ ਦੇ ਕਰੀਬ ਲੜਕੀਆਂ ਹਿੱਸਾ ਲੈ ਰਹੀਆਂ ਹਨ। ਸਤਾਈ ਜੂਨ ਨੂੰ ਇਨ੍ਹਾਂ ਸਿਖਲਾਈ ਪ੍ਰਾਪਤ ਲੜਕੀਆਂ ਵੱਲੋਂ ਹੱਥਾਂ ਵਿੱਚ ਤਲਵਾਰਾਂ, ਲਾਠੀਆਂ ਅਤੇ ਭਗਵੇਂ ਝੰਡੇ ਲੈ ਕੇ ਪੂਰੇ ਬਰਨਾਲਾ ਸ਼ਹਿਰ ਵਿੱਚ ਇੱਕ ਵਿਸ਼ਾਲ ਸ਼ੌਰਿਆ ਯਾਤਰਾ ਕੱਢੀ ਜਾਵੇਗੀ ਅਤੇ ਉਸੇ ਦਿਨ ਸ਼ਾਮ ਨੂੰ ਦੇਸ਼ ਭਗਤੀ ਦੇ ਗੀਤਾਂ ‘ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ‘ਇੱਕ ਸ਼ਾਮ ਭਾਰਤ ਮਾਤਾ ਦੇ ਨਾਮ’ ਕਰਵਾਇਆ ਜਾਵੇਗਾ, ਜਦਕਿ ਅਠਾਈ ਜੂਨ ਨੂੰ ਸਵੇਰੇ ਦਸ ਵਜੇ ਇਸ ਕੈਂਪ ਦਾ ਰਸਮੀ ਸਮਾਪਨ ਹੋਵੇਗਾ। ਇਸ ਮੀਟਿੰਗ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਸ਼ਰਮਾ, ਜ਼ਿਲ੍ਹਾ ਮੰਤਰੀ ਪ੍ਰੇਮਪਾਲ, ਸਹਿ-ਮੰਤਰੀ ਤੇਜਿੰਦਰ ਪਿੰਟਾ, ਉਪ-ਪ੍ਰਧਾਨ ਰਾਜੇਸ਼ ਚੀਮਾ, ਦੁਰਗਾ ਵਾਹਿਨੀ ਦੀ ਵਿਭਾਗ ਸੰਯੋਜਿਕਾ ਤਮੰਨਾ, ਜ਼ਿਲ੍ਹਾ ਸੰਯੋਜਿਕਾ ਆਰਤੀ, ਸਹਿ-ਸੰਯੋਜਿਕਾ ਰਿਤਿਕਾ ਸਮੇਤ ਵੱਡੀ ਗਿਣਤੀ ਵਿੱਚ ਮਾਤਰਸ਼ਕਤੀ ਦੀਆਂ ਮੈਂਬਰ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਦੇ ਸਤਿਕਾਰਯੋਗ ਪਿਤਾ ਸ਼ੇਰ ਸਿੰਘ ਫੌਜੀ ਦਾ ਦੇਹਾਂਤ, ਇਲਾਕੇ ਵਿੱਚ ਸੋਗ ਦੀ ਲਹਿਰ

 

0 0 votes
Article Rating
Subscribe
Notify of
guest
0 Comments
Oldest
Newest Most Voted