ਭਦੌੜ ਬਿਊਰੋ
ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਯਤਨਾਂ ਸਦਕਾ ਭਦੌੜ ਨੂੰ ਮਿਲੀਆਂ ਗਰਾਂਟਾਂ ਦੇ ਗੱਫਿਆਂ ਵਿੱਚੋਂ ਤਕਰੀਬਨ 6 ਕਰੋੜ ਰੁਪਇਆ ਭਦੌੜ ਦੀ ਨਗਰ ਕੌਂਸਲ ਖੇਤਰ ਅਧੀਨ ਆਉਂਦੀਆਂ ਸੜਕਾਂ ਉੱਪਰ ਲੱਗੇਗਾ । ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਤ ਬਾਬਾ ਕਾਲ੍ਹਾ ਸਿੰਘ ਜੀ ਦੀ ਯਾਦ ਵਿੱਚ ਬਣਾਈ ਗਈ ਸੁੰਦਰ ਡਿਊੜੀ ਤੋਂ ਲੈ ਕੇ ਸ਼ਿਵ ਮੰਦਿਰ ਪੱਥਰਾਂ ਵਾਲੀ ਰੋਡ ਨੂੰ ਪੂਰਨ ਤੌਰ ਤੇ 20 ਫੁੱਟ ਚੌੜੀ ਕਰਨ ਦਾ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਹ ਰੋਡ ਪਹਿਲਾਂ ਸਿਰਫ ਨੌ ਫੁੱਟ ਚੌੜੀ ਹੀ ਸੀ ਅਤੇ ਲਿੰਕ ਰੋਡ ਹੋਣ ਕਰਕੇ ਆਉਣ ਜਾਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਰੋਡ ਉੱਪਰ ਕਈ ਧਾਰਮਿਕ ਅਸਥਾਨ ਵੀ ਸੁਸ਼ੋਭਿਤ ਹਨ ਜਿਵੇਂ ਕਿ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਕਾਲ੍ਹਾ ਸਿੰਘ ਜੀ ਸੰਤ ਬਾਬਾ ਮਲਕੀਤ ਸਿੰਘ ਜੀ, ਨਾਨਕਸਰ ਠਾਠ ਸੰਤ ਬਾਬਾ ਈਸ਼ਰ ਸਿੰਘ ਜੀ, ਪ੍ਰਾਚੀਨ 11 ਰੁਦਰ ਸ਼ਿਵ ਮੰਦਿਰ ਪੱਥਰਾਂ ਵਾਲੀ, ਜੈਨ ਸਮਾਧੀ, ਡੇਰਾ ਬਾਬਾ ਮੇਹਰ ਦਾਸ ਜੀ ਤੋਂ ਇਲਾਵਾ ਬਾਬਾ ਬਾਲਕ ਰਾਮ ਪ੍ਰਾਇਮਰੀ ਸਕੂਲ ,ਮਾਤਾ ਗੁਜਰੀ ਪਬਲਿਕ ਸਕੂਲ, ਲਾਲਾ ਲਾਜਪਤ ਰਾਏ ਆਰੀਆ ਮਾਡਲ ਸਕੂਲ ਆਦਿ ਵੀ ਇਸ ਰੋਡ ਉੱਪਰ ਬਣੇ ਹੋਣ ਕਰਕੇ ਜਿਆਦਾਤਰ ਆਵਾਜਾਈ ਇਸ ਸੜਕ ਉੱਪਰ ਰਹਿੰਦੀ ਸੀ, ਪਰ ਇਹ ਸੜਕ ਦੇ 20 ਫੁੱਟ ਚੌੜਾ ਹੋਣ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਕਦੇ ਵੀ ਪਰੇਸ਼ਾਨੀ ਨਹੀਂ ਹੋਵੇਗੀ। ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਦੱਸਿਆ ਕਿ ਇਸ ਤੋਂ ਇਲਾਵਾ ਤਿੰਨ ਕੌਣੀ ਚੌਂਕ ਤੋਂ ਲੈ ਕੇ ਬੱਸ ਸਟੈਂਡ ਭਦੌੜ, ਨਗਰ ਕੌਂਸਲ ਚੌਂਕ, ਥਾਣਾ ਭਦੌੜ, ਤਹਿਸੀਲ ਰੋਡ, ਮਹੱਲਾ ਬੁੱਟਰਾਂ ਦਾ ,ਤਲਵੰਡੀ ਰੋਡ , ਮੁਹੱਲਾ ਡਿੱਬੀਪੁਰਾ, ਮੁਹੱਲਾ ਜੰਗੀ ਕਾ, ਮੁਹੱਲਾ ਮਾਨਾਂ ਦਾ ,ਮੁਹੱਲਾ ਵੱਡੇ ਕੌੜੇ ਤੱਕ ਸੜਕ ਵੀ ਦੁਬਾਰਾ ਨਵੀਂ ਬਣਾਈ ਜਾਵੇਗੀ ।

ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਕਿਹਾ ਕਿ ਮਾਨਾ ਵਾਲਾ ਪ੍ਰਾਈਮਰੀ ਸਕੂਲ ਤੋਂ ਲੈ ਕੇ ਬਰਨਾਲਾ-ਬਾਜਾਖਾਨਾ ਮੇਨ ਸੜਕ ਤੱਕ ਵੀ ਰੋਡ ਨੂੰ ਦੁਬਾਰਾ ਬਣਾਇਆ ਜਾਵੇਗਾ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖਹਿਰਾ ਪੈਲੇਸ ਰੋਡ ਦੀ ਹਾਲਤ ਜਿਆਦਾ ਖ਼ਸਤਾ ਹੋਣ ਕਾਰਨ ਇਸ ਰੋਡ ਉੱਪਰ ਲੌਕ ਟਾਇਲ ਲਗਾਉਣ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਕਿ ਭਦੌੜ ਵਿੱਚ ਇੰਟਰ ਹੋਣ ਵੇਲੇ ਕਿਸੇ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਨਾਨਕਸਰ ਰੋਡ ਦੇ ਵਸਨੀਕਾਂ ਗੁਰਚਰਨ ਸਿੰਘ ਪਲਾਹਾ , ਡਾਕਟਰ ਅਮਰ ਸਿੰਘ, ਮੇਵਾ ਸਿੰਘ, ਸ਼ਮਸ਼ਾਨ ਘਾਟ ਕਮੇਟੀ ਅਗਰਵਾਲ ,ਸ਼ਮਸ਼ਾਨਘਾਟ ਕਮੇਟੀ ਜੈਦ ਭੈਣੀ, ਗਿਆਰਾਂ ਰੁਦਰ ਸ਼ਿਵ ਮੰਦਿਰ ਪੱਥਰਾਂ ਵਾਲੀ ਕਮੇਟੀ ਦੇ ਪ੍ਰਧਾਨ ਹੀਰਾ ਲਾਲ ਸਿੰਗਲਾ, ਸ਼ੀਤਲ ਕੁਮਾਰ ,ਸਾਬਕਾ ਕੌਂਸਲਰ ਅਤੇ ਆਰੀਆ ਮਾਡਲ ਸਕੂਲ ਭਦੌੜ ਦੇ ਪ੍ਰਧਾਨ ਭੂਸ਼ਣ ਕੁਮਾਰ ਸਿੰਗਲਾ, ਕਾਕਾ ਸਿੰਘ ਭਲੇਰੀਆ, ਸੇਵਕ ਸਿੰਘ ਭਲੇਰੀਆ, ਮੱਖਣ ਸਿੰਘ ਭਲੇਰੀਆ ਆਦਿ ਨੇ ਕਿਹਾ ਕਿ ਭਦੌੜ ਦਾ ਇਹ ਵਿਕਾਸ ਹੋਣਾ ਅਤਿ ਜਰੂਰੀ ਸੀ ਅਤੇ ਭਦੌੜ ਦੀਆਂ ਇਹ ਸੜਕਾਂ ਦੇ ਬਨਣ ਨਾਲ ਭਦੌੜ ਦੀ ਨੁਹਾਰ ਬਦਲੀ ਜਾਵੇਗੀ ਅਤੇ ਲੋਕਾਂ ਨੂੰ ਵਧੀਆ ਸੁਵਿਧਾਵਾਂ ਮਿਲਣ ਨਾਲ ਆਵਾਜਾਈ ਵਿੱਚ ਕੋਈ ਵਿਘਨ ਵੀ ਨਹੀਂ ਪਵੇਗਾ, ਕਿਉਂਕਿ ਪਹਿਲਾਂ ਜਿਆਦਾਤਰ ਸੜਕਾਂ ਤੇ ਵੱਡੇ ਵੱਡੇ ਟੋਏ ਪੈ ਚੁੱਕੇ ਸਨ ਅਤੇ ਕਿਸੇ ਸਮੇਂ ਕੋਈ ਵੀ ਭਿਆਨਕ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਸੀ। ਉਹਨਾਂ ਕਿਹਾ ਕਿ ਕਿਹਾ ਕਿ ਤਿੰਨ ਕੋਣੀ ਭਦੌੜ ਤੋ ਤਹਿਸੀਲ ਕੰਪਲੈਕਸ ਤੱਕ ਜਿਆਦਾ ਟਰੈਫਿਕ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ,ਕਿਉਂਕਿ ਸੜਕ ਦੇ ਵਿੱਚ ਟੋਏ ਅਤੇ ਸੜਕ ਦੇ ਟੁੱਟਣ ਕਾਰਨ ਆਮ ਲੋਕਾਂ ਨੂੰ ਆਉਣ ਜਾਣ ਵਿੱਚ ਦਿੱਕਤ ਪੇਸ਼ ਆਉਂਦੀ ਸੀ ,ਪਰ ਇਹ ਸੜਕਾਂ ਨਵੀਆਂ ਬਣਨ ਨਾਲ ਇਹ ਮੁਸ਼ਕਲਾਂ ਦਾ ਹੱਲ ਵੀ ਹੋ ਜਾਵੇਗਾ।









Users Today : 6
Users Yesterday : 26
Users Last 7 days : 130