Home » ਸਿਹਤ » ਰਸੋਈ ਵਿੱਚ ਸੁਧਾਰ ਕਰਕੇ ਹੀ ਮਿਲ ਸਕਦੀ ਹੈ ਬਿਮਾਰੀਆਂ ਤੋਂ ਮੁਕਤੀ: ਡਾ. ਗੁਰਮੇਲ ਸਿੰਘ ਵਿਰਕ

ਰਸੋਈ ਵਿੱਚ ਸੁਧਾਰ ਕਰਕੇ ਹੀ ਮਿਲ ਸਕਦੀ ਹੈ ਬਿਮਾਰੀਆਂ ਤੋਂ ਮੁਕਤੀ: ਡਾ. ਗੁਰਮੇਲ ਸਿੰਘ ਵਿਰਕ

ਭਦੌੜ ਬਿਊਰੋ
[responsivevoice_button voice="Hindi Male"]



ਡਾਕਟਰ ਗੁਰਮੇਲ ਸਿੰਘ ਵਿਰਕ (ਸੰਚਾਲਕ) ਪੰਜਾਬ ਨੈਚਰੋਪੈਥੀ ਅਤੇ ਯੋਗਾ ਹਸਪਤਾਲ ਨੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਅਸੀਂ ਸਰੀਰਕ ਪੀੜਾ ਹੋਣ ‘ਤੇ ਤੁਰੰਤ ਰਾਹਤ ਪਾਉਣ ਲਈ ਅਸ਼ੀ ਅੰਗਰੇਜ਼ੀ ਦਵਾਈਆਂ (ਐਲੋਪੈਥੀ) ਵੱਲ ਦੌੜਦੇ ਹਾਂ। ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਇਹ ਗੋਲੀਆਂ ਸਿਰਫ਼ ਲੱਛਣਾਂ ਨੂੰ ਦਬਾਉਂਦੀਆਂ ਹਨ, ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਨਹੀਂ ਕਰਦੀਆਂ ?
ਉਲਟਾ, ਲੰਬੇ ਸਮੇਂ ਤੱਕ ਇਹਨਾਂ ਦਾ ਸੇਵਨ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ‘ਤੇ ਬੁਰਾ ਅਸਰ ਪਾਉਂਦਾ ਹੈ।
ਪੰਜਾਬ ਨੈਚਰੋਪੈਥੀ ਅਤੇ ਯੋਗਾ ਹਸਪਤਾਲ (ਨੈਣੇਵਾਲਾ ਰੋਡ, ਭਦੌੜ) ਵਿਖੇ ਸਾਡਾ ਮਕਸਦ ਸਿਰਫ਼ ਮਰੀਜ਼ ਦਾ ਇਲਾਜ ਕਰਨਾ ਨਹੀਂ, ਸਗੋਂ ਉਸ ਨੂੰ ਕੁਦਰਤ ਨਾਲ ਜੋੜ ਕੇ ਬਿਮਾਰੀ ਦੇ ਅਸਲ ਕਾਰਨ ਨੂੰ ਖ਼ਤਮ ਕਰਨਾ ਹੈ।

ਤੰਦਰੁਸਤੀ ਦਾ ਰਾਹ ਰਸੋਈ ਵਿੱਚੋਂ ਨਿਕਲਦਾ ਹੈ
ਹਸਪਤਾਲ ਦੇ ਸੰਚਾਲਕ ਡਾਕਟਰ ਗੁਰਮੇਲ ਸਿੰਘ ਵਿਰਕ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੀ ਰਸੋਈ ਹੀ ਸਾਡਾ ਸਭ ਤੋਂ ਵੱਡਾ ਹਸਪਤਾਲ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਰਸੋਈ ਵਿੱਚ ਸੁਧਾਰ ਕਰ ਲਈਏ, ਤਾਂ ਅਸੀਂ ਆਪਣੇ ਸਰੀਰ ਨੂੰ ਹਮੇਸ਼ਾ ਤੰਦਰੁਸਤ ਰੱਖ ਸਕਦੇ ਹਾਂ ਅਤੇ ਗੰਭੀਰ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਗਲਤ ਖਾਣ-ਪੀਣ ਅਤੇ ਬਾਜ਼ਾਰੀ ਮਸਾਲਿਆਂ ਦੀ ਥਾਂ ਜੇਕਰ ਅਸੀਂ ਕੁਦਰਤੀ ਖੁਰਾਕ ਨੂੰ ਅਹਿਮੀਅਤ ਦੇਈਏ, ਤਾਂ ਕਿਸੇ ਵੀ ਪ੍ਰਕਾਰ ਦੀਆਂ ਦਵਾਈਆਂ ਦੀ ਜ਼ਰੂਰਤ ਹੀ ਨਹੀਂ ਪਵੇਗੀ।

ਨੈਚਰੋਪੈਥੀ ਕਿਉਂ ਹੈ ਬਿਹਤਰ ?
ਅੰਗਰੇਜ਼ੀ ਦਵਾਈਆਂ ਕੈਮੀਕਲ ‘ਤੇ ਅਧਾਰਤ ਹੁੰਦੀਆਂ ਹਨ, ਜਦਕਿ ਨੈਚਰੋਪੈਥੀ ‘ਪੰਚਤੱਤਾਂ’ (ਮਿੱਟੀ, ਪਾਣੀ, ਧੁੱਪ, ਹਵਾ ਅਤੇ ਅਕਾਸ਼) ਰਾਹੀਂ ਸਰੀਰ ਦੀ ਅੰਦਰੂਨੀ ਸਫਾਈ ਕਰਦੀ ਹੈ। ਸਾਡੇ ਹਸਪਤਾਲ ਵਿੱਚ ਅਸੀਂ ਦੇਖਿਆ ਹੈ ਕਿ ਜਿਹੜੇ ਮਰੀਜ਼ ਸਾਲਾਂ ਤੋਂ ਗੋਡਿਆਂ ਦੇ ਦਰਦ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਮੋਟਾਪੇ ਸਮੇਤ ਗੰਭੀਰ ਬਿਮਾਰੀਆਂ ਲਈ ਭਾਰੀ ਦਵਾਈਆਂ ਖਾ ਰਹੇ ਸਨ, ਉਨ੍ਹਾਂ ਨੇ ਨੈਚਰੋਪੈਥੀ ਅਤੇ ਸਹੀ ਖੁਰਾਕ ਰਾਹੀਂ ਬਿਨਾਂ ਕਿਸੇ ‘ਸਾਈਡ ਇਫੈਕਟ’ ਦੇ ਨਵੀਂ ਜ਼ਿੰਦਗੀ ਪਾਈ ਹੈ।

ਸਾਡੀਆਂ ਮੁੱਖ ਸੇਵਾਵਾਂ:
ਮਿੱਟੀ ਤੇ ਜਲ ਚਿਕਿਤਸਾ: ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ।
ਯੋਗਾ ਅਤੇ ਪ੍ਰਾਣਾਯਾਮ: ਮਾਨਸਿਕ ਤਣਾਅ ਅਤੇ ਪੁਰਾਣੇ ਦਰਦਾਂ ਦਾ ਪੱਕਾ ਹੱਲ।
ਡਾਈਟ ਥੈਰੇਪੀ: ਰਸੋਈ ਦੇ ਸਾਮਾਨ ਅਤੇ ਕੁਦਰਤੀ ਖੁਰਾਕ ਰਾਹੀਂ ਇਲਾਜ।

ਡਾ. ਵਿਰਕ ਦਾ ਸੁਨੇਹਾ:
“ਸਰੀਰ ਨੂੰ ਕੈਮੀਕਲ ਦੀ ਫੈਕਟਰੀ ਨਾ ਬਣਾਓ। ਅੰਗਰੇਜ਼ੀ ਦਵਾਈਆਂ ਐਮਰਜੈਂਸੀ ਲਈ ਠੀਕ ਹੋ ਸਕਦੀਆਂ ਹਨ, ਪਰ ਸਥਾਈ ਤੰਦਰੁਸਤੀ ਲਈ ਸਾਨੂੰ ਆਪਣੀ ਰਸੋਈ ਅਤੇ ਜੀਵਨ ਸ਼ੈਲੀ ਬਦਲਣੀ ਪਵੇਗੀ। ਉਹਨਾਂ ਅੱਗੇ ਕਿਹਾ ਕਿ ਜੋ ਗੰਭੀਰ ਤੋਂ ਗੰਭੀਰ ਬਿਮਾਰੀਆਂ ਦਾ ਇਲਾਜ ਐਲੋਪੈਥੀ ਜਾਂ ਹੋਰ ਵਿਧੀਆਂ ਵਿੱਚ ਨਹੀਂ ਹੈ ਉਹਨਾਂ ਦਾ ਇਲਾਜ 100% ਨੈਚਰੋਪੈਥੀ ਵਿਧੀ ਰਾਹੀਂ ਸੰਭਵ ਹੈ। ਆਓ, ਨੈਚਰੋਪੈਥੀ ਅਪਣਾਓ ਅਤੇ ਦਵਾਈ ਮੁਕਤ ਜੀਵਨ ਵੱਲ ਕਦਮ ਵਧਾਓ।”

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 1
Users Today : 1
Users Yesterday : 26
Users Last 7 days : 266

ਰਾਸ਼ੀਫਲ