Home » ਪ੍ਰਮੁੱਖ ਖ਼ਬਰਾਂ » ਫਰਜੀ ਦਸਤਾਵੇਜ ਲਗਾ ਕੇ ਨੌਕਰੀ ਪ੍ਰਾਪਤ ਕਰਨ ਵਾਲੇ ਰੋਡਵੇਜ਼ ਦੇ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ

ਫਰਜੀ ਦਸਤਾਵੇਜ ਲਗਾ ਕੇ ਨੌਕਰੀ ਪ੍ਰਾਪਤ ਕਰਨ ਵਾਲੇ ਰੋਡਵੇਜ਼ ਦੇ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ

ਜਾਬ ਰੋਡਵੇਜ ਦੇ ਇਕ ਇੰਸਪੈਕਟਰ ਰੈਂਕ ਦੇ ਇਕ ਅਧਿਕਾਰੀ ਖਿਲਾਫ਼ ਪੜ੍ਹਾਈ ਦੇ ਜਾਅਲੀ ਦਸਤਾਵੇਜ ਲਗਾ ਕੇ ਨੌਕਰੀ ਪ੍ਰਾਪਤ ਕਰਨ ਦੇ ਦੋਸ਼ਾਂ ਤਹਿਤ ਮੁਖ ਮੰਤਰੀ ਪੰਜਾਬ, ਡਾਇਰੈਕਟਰ ਵਿਜੀਲੈਂਸ, ਗਵਰਨਰ ਪੰਜਾਬ ਸਣੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਰੋਡਵੇਜ ਦੇ ਸੇਵਾਮੁਕਤ ਇੰਸਪੈਕਟਰ ਮਲਕੀਤ ਸਿੰਘ ਬਰਨਾਲਾ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਫਰਜੀ ਦਸਤਾਵੇਜ ਲਗਾ ਕੇ ਨੌਕਰੀ ਪ੍ਰਾਪਤ ਕਰਨ ਵਾਲੇ ਰੋਡਵੇਜ਼ ਦੇ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ
[responsivevoice_button voice="Hindi Male"]

ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖਿਆ ਪੱਤਰ: ਮਲਕੀਤ ਸਿੰਘ

ਬਰਨਾਲਾ, 31 ਮਾਰਚ

               ਪੰਜਾਬ ਰੋਡਵੇਜ ਦੇ ਇਕ ਇੰਸਪੈਕਟਰ ਰੈਂਕ ਦੇ ਇਕ ਅਧਿਕਾਰੀ ਖਿਲਾਫ਼ ਪੜ੍ਹਾਈ ਦੇ ਜਾਅਲੀ ਦਸਤਾਵੇਜ ਲਗਾ ਕੇ ਨੌਕਰੀ ਪ੍ਰਾਪਤ ਕਰਨ ਦੇ ਦੋਸ਼ਾਂ ਤਹਿਤ ਮੁਖ ਮੰਤਰੀ ਪੰਜਾਬ, ਡਾਇਰੈਕਟਰ ਵਿਜੀਲੈਂਸ, ਗਵਰਨਰ ਪੰਜਾਬ ਸਣੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਰੋਡਵੇਜ ਦੇ ਸੇਵਾਮੁਕਤ ਇੰਸਪੈਕਟਰ ਮਲਕੀਤ ਸਿੰਘ ਬਰਨਾਲਾ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਰੋਡਵੇਜ ਦੇ ਸੇਵਾਮੁਕਤ ਇੰਸਪੈਕਟਰ ਮਲਕੀਤ ਸਿੰਘ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਕਰਮਜੀਤ ਸਿੰਘ ਰੋਡਵੇਜ ਚ ਪਹਿਲ ਦੇ ਅਧਾਰ ਤੇ ਸਾਲ 1999 ਚ ਇੰਸਪੈਕਟਰ ਭਰਤੀ ਹੋਇਆ ਸੀ। ਜੋ ਕਿ ਤਰੱਕੀ ਲੈ ਕੇ ਸਟੇਸ਼ਨ ਸੁਪਰਵਾਈਜਰ ਦੀ ਅਸਾਮੀ ਤੇ ਤਾਇਨਾਤ ਰਿਹਾ ਹੈ। ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਵਲੋਂ ਉਕਤ ਸਟੇਸ਼ਨ ਸੁਪਰਵਾਈਜਰ ਕਰਮਜੀਤ ਸਿੰਘ ਦੇ ਗ੍ਰੈਜ਼ੂਏਸ਼ਨ ਸਰਟੀਫਿਕੇਟ ਦੀ ਪੜਤਾਲ ਕਰਨ ਸਬੰਧੀ 25 ਸਤੰਬਰ 2024 ਤੇ 10 ਦਸੰਬਰ 2024 ਰਾਹੀਂ ਵਿਜੀਲੈਂਸ ਬਿਊਰੋ ਪੰਜਾਬ ਨੂੰ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ। ਵਿਜੀਲੈਂਸ ਬਿਊਰੋ ਪੰਜਾਬ ਵਲੋਂ ਦਿੱਤੀ ਗਈ ਰਿਪੋਰਟ ਚ ਲਿਖਿਆ ਗਿਆ ਸੀ ਕਿ ਕਰਮਚਾਰੀ ਦੀ ਗ੍ਰੈਜੂਏਸ਼ਨ ਦੀ ਡਿਗਰੀ ਜਾਅਲੀ ਤੇ ਜਾਲਸਾਜ਼ੀ ਕਰਕੇ ਤਿਆਰ ਕੀਤੀ ਪਾਈ ਗਈ ਸੀ। ਜਿਸ ਕਰਕੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਵਲੋਂ ਆਪਣੇ ਫੈਸਲਾ 2480 25 ਫਰਵਰੀ 2025 ਨੂੰ ਉਕਤ ਇੰਸਪੈਕਟਰ ਨੂੰ ਨੌਕਰੀ ਤੋਂ ਡਿਸਮਿਸ ਕਰਕੇ ਜਨਰਲ ਮੈਨੇਜਰ ਜਗਰਾਓ ਨੂੰ ਪੱਤਰ ਨੰਬਰ 3597 ਮਿਤੀ 18 ਮਾਰਚ 2025 ਨੂੰ ਉਕਤ ਕਰਮਚਾਰੀ ਖਿਲਾਫ਼ ਵਿਭਾਗ ਨਾਲ ਹੇਰਾਫੇਰੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਐਫਆਈਆਰ ਦਰਜ ਕਰਵਾਉਣ ਲਈ ਲਿਖਿਆ ਸੀ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।

ਉਕਤ ਕਰਮਚਾਰੀ ਨੇ ਵਿਭਾਗ ਨੂੰ ਧੋਖੇ ਚ ਰੱਖ ਕੇ 25 ਸਾਲ ਨੌਕਰੀ ਕਰਕੇ ਸਰਕਾਰੀ ਰੁਪਇਆ ਇਕੱਤਰ ਕੀਤਾ ਸੀ ਤੇ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਿਆ ਸੀ ਤੇ ਤਰੱਕੀ ਲੈ ਕੇ ਇੰਸਪੈਕਟਰ ਤੋਂ ਪਦਉੱਨਤ ਹੋ ਕੇ ਸਟੇਸ਼ਨ ਸੁਪਰਵਾਈਜਰ ਬਣ ਗਿਆ ਸੀ। ਹੁਣ 12 ਫਰਵਰੀ 2026 ਨੂੰ ਪ੍ਰਬੰਧਕੀ ਸਕੱਤਰ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਦੇ ਡਿਸਮਿਸ ਦੇ ਹੁਕਮਾਂ ਚ ਸੋਧ ਕਰਦਿਆਂ ਜਬਰੀ ਰਿਟਾਰਡ ਕਰਕੇ ਘਰ ਭੇਜ ਦਿੱਤਾ ਹੈ। ਵਿਭਾਗ ਨਾਲ ਧੋਖਾਦੇਹੀ ਕਰਨ ਵਾਲੇ ਉਕਤ ਇੰਸਪੈਕਟਰ ਨੂੰ ਸਰਕਾਰੀ ਰਿਟਾਰਮੈਂਟ ਦੇ ਲਾਭ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਕਿ ਕੁਦਰਤੀ ਨਿਆਂ ਦੇ ਸਿਧਾਂਤਾਂ ਦੇ ਉਲਟ ਹੈ। ਵਿਭਾਗ ਦੇ ਦੋਸ਼ੀ ਵਿਅਕਤੀ ਦੀ ਮਦਦ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸੇਵਾ ਮੁਕਤ ਇੰਸਪੈਕਟਰ ਮਲਕੀਤ ਸਿੰਘ ਬਰਨਾਲਾ ਨੇ ਡਾਇਰੈਕਟਰ ਦੇ ਹੁਕਮਾਂ ਅਨੁਸਾਰ ਉਕਤ ਵਿਭਾਗ ਦੇ ਕਰਮਚਾਰੀ ਖਿਲਾਫ਼ ਐਫਆਈਆਰ ਦਰਜ ਕਰਨ ਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਜਦੋ ਇਸ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਭਾਗ ਦੇ ਸੇਵਾਮੁਕਤ ਸਟੇਸਨ ਸੁਪਰਵਾਈਜ਼ ਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਜੋ ਸਰਕਾਰ ਨੇ ਕੀਤਾ ਹੈ ਉਹ ਠੀਕ ਹੈ। ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਾਂ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ     ਬਰਨਾਲਾ ਜ਼ਿਲ੍ਹੇ ’ਚ ਪੈਟਰੋਲ, ਡੀਜ਼ਲ ਤੇ ਐੱਲਪੀਜੀ ਦੀ ਸਪਲਾਈ ਨਿਰਵਿਘਨ: ਡੀਸੀ 

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 1
Users Today : 1
Users Yesterday : 26
Users Last 7 days : 266

ਰਾਸ਼ੀਫਲ