ਜ਼ਿਲ੍ਹੇ ਵਿੱਚੋਂ ਅਵੱਲ ਰਹਿਣ ‘ਤੇ ਹੰਡਿਆਇਆ ਦੇ 5 ਸੁਪਰਵਾਇਜ਼ਰਾਂ ਦਾ ਸਨਮਾਨ
ਬੇਅੰਤ ਬਰਨਾਲਾ 28 ਮਈ
ਡਿਪਟੀ ਕਮਿਸ਼ਨਰ ਸਹਿਤ ਪ੍ਰਮੁੱਖ ਜਨਗਣਨਾ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਵਲੋਂ ਜਨਗਣਨਾ 2027 ਦੇ ਪਹਿਲੇ ਦੌਰ ਦਾ ਕੰਮ ਪੂਰਾ ਕਰਨ ਵਿਚ ਮੋਹਰੀ ਰਹਿਣ ਵਾਲੇ ਚਾਰਜ ਅਫਸਰ, ਗਿਣਤੀਕਾਰਾਂ ਤੇ ਸੁਪਰਵਾਇਜ਼ਰਾਂ ਦਾ ਜ਼ਿਲ੍ਹਾ ਪੱਧਰੀ ਸਨਮਾਨ ਕੀਤਾ ਗਿਆ। ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਜਨਗਣਨਾ 2027 ਦੇ ਪਹਿਲੇ ਦੌਰ ਹਾਊਸ ਲਿਸਟਿੰਗ ਦਾ ਕੰਮ ਪੂਰਾ ਕਰਨ ਵਾਲੇ ਇੱਕ ਚਾਰਜ ਅਫ਼ਸਰ, 82 ਗਿਣਤੀਕਾਰਾਂ ਅਤੇ 6 ਸੁਪਰਵਾਇਜ਼ਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਹਨਾਂ ਕੰਮ ਪੂਰਾ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਇਜ਼ਰਾਂ ਦੀ ਭਰਵੀਂ ਤਾਰੀਫ਼ ਕਰਦਿਆਂ ਬਾਕੀ ਗਿਣਤੀਕਾਰਾਂ ਅਤੇ ਸੁਪਰਵਾਇਜ਼ਰਾਂ ਨੂੰ ਇਹਨਾਂ ਤੋਂ ਪ੍ਰੇਰਨਾਂ ਲੈ ਕੇ ਆਪਣਾ ਕੰਮ ਜਲਦੀ ਪੂਰਾ ਕਰਨ ਲਈ ਕਿਹਾ। ਉਹਨਾਂ ਨੇ ਦੱਸਿਆ ਕਿ ਐੱਚ.ਐੱਲ.ਬੀ ਹੰਡਿਆਇਆ ਦੇ ਸਾਰੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਇਸ ਕਾਰਜ ਨੂੰ ਸਮੇਂ ਸਿਰ ਇਸ ਕੰਮ ਨੂੰ ਪੂਰਾ ਕਰਨ ਲਈ ਚਾਰਜ ਅਫ਼ਸਰ ਹੰਡਿਆਇਆ ਸਹਿਤ ਕਾਰਜ ਸਾਧਕ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਸੁਪਰਵਾਇਜ਼ਰ ਹਰਪ੍ਰੀਤ ਸਿੰਘ, ਤਲਵਿੰਦਰ ਸਿੰਘ, ਜਯੋਤੀ ਫੁਟੇਲਾ, ਆਰਤੀ ਸ਼ਰਮਾ, ਗੁਰਲਾਲ ਸਿੰਘ (ਸਾਰੇ ਹੰਡਿਆਇਆ ਨਾਲ ਸਬੰਧਤ), ਗਗਨਦੀਪ ਕੌਰ ਦੀ ਭਰਵੀਂ ਤਾਰੀਫ਼ ਕੀਤੀ ਗਈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਆਪਣਾ ਕੰਮ ਪੂਰਾ ਕਰਨ ਵਾਲੇ 82 ਗਿਣਤੀਕਾਰਾਂ ਨੂੰ ਵੀ ਪ੍ਰਸ਼ੰਸਾ ਪੱਤਰ ਸੌਂਪੇ ਗਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਣੇ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਸਾਰੇ 100 ਫੀਸਦੀ ਹਾਊਸ ਲਿਸਟਿੰਗ ਬਲਾਕਾਂ ਵਿੱਚ ਮਕਾਨ ਸੂਚੀਕਰਨ ਸ਼ੁਰੂ ਕਰਨ ਵਿਚ ਮੋਹਰੀ ਰਿਹਾ ਹੈ ਅਤੇ ਨਗਰ ਨਿਗਮ ਬਰਨਾਲਾ ਵਿੱਚ 16 ਹਾਊਸ ਲਿਸਟਿੰਗ ਬਲਾਕਾਂ ਅਤੇ ਜ਼ਿਲ੍ਹਾ ਬਰਨਾਲਾ ਦੇ 63 ਹਾਊਸ ਲਿਸਟਿੰਗ ਬਲਾਕਾਂ ਵਿੱਚ ਪਹਿਲਾ ਪੜਾਅ ਮੁਕੰਮਲ ਕਰ ਲਿਆ ਹੈ। ਓਹਨਾਂ ਦੱਸਿਆ ਕਿ ਹੰਡਿਆਇਆ ਦੇ ਸਾਰੇ 26 ਹਾਊਸ ਲਿਸਟਿੰਗ ਬਲਾਕ ਮੁਕੰਮਲ ਹੋ ਗਏ ਹਨ। ਓਹਨਾਂ ਕਿਹਾ ਕਿ ਓਹਨਾਂ ਨੂੰ ਪੂਰੀ ਉਮੀਦ ਹੈ ਕਿ ਜ਼ਿਲ੍ਹਾ ਬਰਨਾਲਾ ਇਹ ਪੜਾਅ ਮੁਕੰਮਲ ਕਰਨ ਵਿਚ ਵੀ ਸੂਬਾ ਪੱਧਰ ‘ਤੇ ਮੋਹਰੀ ਰਹੇਗਾ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਆਈ ਏ ਐੱਸ, ਖੋਜ ਅਫ਼ਸਰ (ਜ਼ਿਲ੍ਹਾ ਉਪ-ਅਰਥ ਅਤੇ ਅੰਕੜਾ ਦਫ਼ਤਰ ਸ਼੍ਰੀਮਤੀ ਚਰਨਜੀਤ ਕੌਰ, ਸੈਂਸਜ਼ ਸੈੱਲ ਇੰਚਾਰਜ ਹਰਜੀਤ ਸਿੰਘ, ਡਾਇਰੈਕਟੋਰੇਟ ਆਫ਼ ਸੈਂਸਜ਼ ਤੋਂ ਸ੍ਰੀ ਲਵਦੀਪ ਸਿੰਘ, ਜਸਪ੍ਰੀਤ ਕੌਰ, ਗੋਬਿੰਦ ਪਾਲ ਤੇ ਹੋਰ ਅਧਿਕਾਰੀ/ ਕਰਮਚਾਰੀ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਨੇ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਜਿੱਤ ਕੇ ਰਚਿਆ ਇਤਿਹਾਸ, ਬਰਨਾਲਾ ਜ਼ਿਲ੍ਹੇ ਦੇ 15 ਸਕੂਲਾਂ ਨੂੰ ਪਛਾੜ ਕੇ ਚੈਂਪੀਅਨ ਟਰਾਫੀ ’ਤੇ ਕੀਤਾ ਕਬਜ਼ਾ







Users Today : 7
Users Yesterday : 19
Users Last 7 days : 353