Home » ਪ੍ਰਮੁੱਖ ਖ਼ਬਰਾਂ » ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਬਜਾਜ ਖ਼ਿਲਾਫ਼ ਜੂਨੀਅਰ ਮਹਿਲਾ ਵਕੀਲ ਨਾਲ ਜ਼ਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ

ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਬਜਾਜ ਖ਼ਿਲਾਫ਼ ਜੂਨੀਅਰ ਮਹਿਲਾ ਵਕੀਲ ਨਾਲ ਜ਼ਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ

 ਆਮ ਆਦਮੀ ਪਾਰਟੀ ਦੇ ਆਗੂ ਖ਼ਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਜਾਂਚ ਵਿੱਚ ਜੁਟੀ ਪੁਲਿਸ।
[responsivevoice_button voice="Hindi Male"]

ਫ਼ਾਜ਼ਿਲਕਾ ਬਿਊਰੋ

               ਆਮ ਆਦਮੀ ਪਾਰਟੀ ਲਈ ਫ਼ਾਜ਼ਿਲਕਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਅਬੋਹਰ ਕਲੱਬ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਬਜਾਜ ਖ਼ਿਲਾਫ਼ ਉਨ੍ਹਾਂ ਦੀ ਹੀ ਇੱਕ ਜੂਨੀਅਰ ਮਹਿਲਾ ਵਕੀਲ ਦੀ ਸ਼ਿਕਾਇਤ ‘ਤੇ ਜ਼ਬਰ-ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮਹਿਲਾ ਦਾ ਦੋਸ਼ ਹੈ ਕਿ ਉਸ ਦਾ ਆਪਣੇ ਪਤੀ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ, ਜਿਸ ਬਾਰੇ ਅਰਵਿੰਦ ਬਜਾਜ ਨੂੰ ਪੂਰੀ ਜਾਣਕਾਰੀ ਸੀ। ਉਸ ਨੇ ਆਪਣੀ ਉੱਚ ਪੱਧਰੀ ਪਹੁੰਚ ਦਾ ਹਵਾਲਾ ਦਿੰਦਿਆਂ ਕੇਸ ਉਸ ਦੇ ਹੱਕ ਵਿੱਚ ਕਰਵਾਉਣ ਅਤੇ ਉਸ ਦੀ ਧੀ ਨੂੰ ਬੈਂਕ ਵਿੱਚ ਨੌਕਰੀ ਲਗਵਾਉਣ ਦਾ ਝਾਂਸਾ ਦਿੱਤਾ। ਮਹਿਲਾ ਅਨੁਸਾਰ ਇਸੇ ਭਰੋਸੇ ਦਾ ਫਾਇਦਾ ਚੁੱਕਦਿਆਂ ਬਜਾਜ ਚੈਂਬਰ ਵਿੱਚ ਉਸ ਨਾਲ ਅਣਉਚਿਤ ਹਰਕਤਾਂ ਕਰਦਾ ਸੀ। ਪੀੜਤਾ ਨੇ ਦੋਸ਼ ਲਾਇਆ ਕਿ 29 ਮਈ ਨੂੰ ਕੇਸ ਦੀਆਂ ਫਾਈਲਾਂ ਅਤੇ ਕਾਨੂੰਨੀ ਕਿਤਾਬਾਂ ਦੇਖਣ ਦੇ ਬਹਾਨੇ ਬਜਾਜ ਉਸ ਨੂੰ ਆਪਣੇ ਘਰ ਲੈ ਗਿਆ, ਜਿੱਥੇ ਕੋਈ ਹੋਰ ਮੌਜੂਦ ਨਹੀਂ ਸੀ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਬਲਾਤਕਾਰ ਕੀਤਾ ਗਿਆ। ਘਟਨਾ ਤੋਂ ਬਾਅਦ ਉਸ ਨੂੰ ਕਿਸੇ ਨੂੰ ਕੁਝ ਨਾ ਦੱਸਣ ਲਈ ਧਮਕਾਇਆ ਗਿਆ ਅਤੇ ਉਸ ‘ਤੇ ਗੋਲੀ ਚਲਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਸਿਟੀ-1 ਦੀ ਪੁਲਿਸ ਨੇ ਅਰਵਿੰਦ ਬਜਾਜ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।

ਇੰਦੌਰ ‘ਚ ਮੇਜਰ ਹਮਜ਼ਾ ਆਰਿਫ਼ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 1 9
Users Today : 27
Users Yesterday : 24
Users Last 7 days : 196

ਰਾਸ਼ੀਫਲ