ਭੱਠਾ ਬਸਤੀ ਦੇ ਵਸਨੀਕਾਂ ਨੇ ਉਮੀਦਵਾਰ ਨੇਬਲਜੀਤ ਸਿੰਘ ਘਾਰੂ-ਹਨੀ ਨੂੰ ਲੱਡੂਆਂ ਨਾਲ ਤੋਲਿਆ
ਨਗਰ ਕੌਂਸਲ ਚੋਣਾਂ ਭਦੌੜ ਦੇ ਵਾਰਡ ਨੰਬਰ 10 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇਬਲਜੀਤ ਸਿੰਘ ਘਾਰੂ-ਹਨੀ ਨੂੰ ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਵਾਰਡ ਨੰਬਰ 10 ਦੇ ਵਸਨੀਕਾਂ ਵੱਲੋਂ ਉਮੀਦਵਾਰ ਨੇਬਲਜੀਤ ਸਿੰਘ ਘਾਰੂ-ਹਨੀ ਦੀ ਸਾਦਗੀ, ਸਿੱਖਿਆ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਵੇਖਦਿਆਂ ਉਨਾਂ ਦੇ ਹੱਕ ਵਿੱਚ ਖੁੱਲ ਕੇ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਵਾਰਡ ਵਾਸੀਆਂ ਨੇ ਕਿਹਾ ਕਿ ਉਮੀਦਵਾਰ ਨੇਬਲਜੀਤ ਸਿੰਘ ਘਾਰੂ-ਹਨੀ ਇੱਕ ਪੜੇ-ਲਿਖੇ ਅਤੇ ਇਮਾਨਦਾਰ ਉਮੀਦਵਾਰ ਹਨ, ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਸਮਝਦੇ ਹਨ। ਉਮੀਦਵਾਰ ਨੇਬਲਜੀਤ ਸਿੰਘ ਘਾਰੂ-ਹਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਗਏ ਹਨ, ਉਨਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਵਾਰਡ ਵਿੱਚ ਸਫਾਈ, ਪੀਣ ਵਾਲੇ ਪਾਣੀ, ਗਲੀਆਂ-ਨਾਲੀਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਸੁਧਾਰਨਾ ਉਨਾਂ ਦੀ ਪਹਿਲੀ ਤਰਜੀਹ ਹੋਵੇਗੀ।

ਉਨਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਉਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਉਣ ਤਾਂ ਜੋ ਵਾਰਡ ’ਚ ਵਿਕਾਸ ਕਾਰਜ ਤੇਜੀ ਨਾਲ ਕਰਵਾਏ ਜਾ ਸਕਣ। ਇਸ ਸਮੇ ਭੱਠਾ ਬਸਤੀ ਦੇ ਵਸਨੀਕਾਂ ਨੇ ਉਮੀਦਵਾਰ ਨੇਬਲਜੀਤ ਸਿੰਘ ਘਾਰੂ-ਹਨੀ ਨੂੰ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਲੱਡੂਆਂ ਨਾਲ ਤੋਲਿਆ ਅਤੇ ਉਮੀਦਵਾਰ ਅਤੇ ਭਾਜਪਾ ਪਾਰਟੀ ਦੇ ਹੱਕ ’ਚ ਨਾਅਰੇ ਲਗਾਏ। ਇਸ ਸਮੇ ਉਮੀਦਵਾਰ ਨੇਬਲਜੀਤ ਸਿੰਘ ਘਾਰੂ-ਹਨੀ ਦੇ ਪਿਤਾ ਹਲਕਾ ਭਦੌੜ ਦੇ ਇੰਚਾਰਜ ਬਲਵਿੰਦਰਪਾਲ ਸਿੰਘ ਹੈਪੀ ਨੇ ਉਨਾਂ ਦੇ ਪੁੱਤਰ ਨੂੰ ਏਨਾ-ਪਿਆਰ ਸਤਿਕਾਰ ਦੇਣ ਲਈ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੈਪੀ ਬਾਂਸਲ, ਦੀਪਕ ਕੁਮਾਰ, ਵਿਸਵ ਕੁਮਾਰ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਗੁਰਚਰਨ ਸਿੰਘ, ਮੰਗਤ ਸਿੰਘ, ਕੁਲਦੀਪ ਸਿੰਘ, ਮਿਸਤਰੀ ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਟੈਂਟ ਵਾਲੇ, ਗਿੱਲ ਸਾਹਿਬ ਆਦਿ ਤੋਂ ਇਲਾਵਾ ਕੁਲਦੀਪ ਕੌਰ, ਗੁਰਪ੍ਰੀਤ ਕੌਰ, ਜੱਸੀ ਕੌਰ, ਕੁਲਵੰਤ ਕੌਰ, ਭਿੰਦਰ ਕੌਰ, ਮਲਕੀਤ ਕੌਰ, ਰਜੀਆ ਬੇਗਮ, ਚਰਨਜੀਤ, ਮੁਖਤਿਆਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਔਰਤਾ ਹਾਜਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਅਤੇ ਮਿੱਟੀ ਪਰਖ ਸਬੰਧੀ ਬੀਹਲਾ ਵਿਖੇ ਜਾਗਰੂਕਤਾ ਕੈਂਪ |









Users Today : 9
Users Yesterday : 10
Users Last 7 days : 313