ਬਰਨਾਲਾ ਬਿਊਰੋ 23 ਅਪ੍ਰੈਲ
ਬਲਾਕ ਧਨੌਲਾ ਦੇ ਪਿੰਡ ਅਸਪਾਲ ਕਲਾਂ ਦੇ ਇਕ ਡੇਰਾ ਸਰਧਾਲੂ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ਼ ਕਾਰਜਾਂ ਲੇਖੇ ਲਾ ਕੇ ਨਾ ਸਿਰਫ਼ ਮਾਨਵਤਾ ਪ੍ਰਤੀ ਆਪਣੇ ਫ਼ਰਜਾਂ ਨੂੰ ਨਿਭਾਇਆ ਹੈ। ਸਗੋਂ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦਾ ਵੀ ਪ੍ਰਮਾਣ ਪੇਸ਼ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿੱਕਰ ਸਿੰਘ ਇੰਸਾਂ (70) ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕਰਨ ਦਾ ਫੈਸਲਾ ਲਿਆ ਸੀ। ਜਿਸ ਦੇ ਤਹਿਤ ਬਿੱਕਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਜਾਗਰੂਕਤਾ ਮਾਰਚ ਦੇ ਤਹਿਤ ਡੇਰਾ ਸੱਚਾ ਸੌਦਾ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ ਤੇ ਬਿੱਕਰ ਸਿੰਘ ਇੰਸਾਂ, ਅਮਰ ਰਹੇ ਦੇ ਨਾਅਰਿਆਂ ਲਾਉਂਦੇ ਹੋਏ ਘਰ ਤੋਂ ਪਿੰਡ ਦੇ ਅੱਡੇ ਤਕ ਲਿਜਾਇਆ ਗਿਆ। ਜਿਥੋਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ ਤੇ ਸਾਧ ਸੰਗਤ ਦੇ ਨਾਲ ਸੱਚੇ ਨਿਮਰ ਸੇਵਾਦਾਰ ਰਾਮ ਸਿੰਘ ਇੰਸਾ ਨੇ ਹਰੀ ਝੰਡੀ ਦਿਖਾ ਕੇ ਖੋਜ਼ ਕਾਰਜਾਂ ਲਈ ਰਵਾਨਾ ਕੀਤਾ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰਾਜਨ ਇੰਸਾ, ਸਰਪੰਚ ਸੁਖਵਿੰਦਰ ਕੌਰ ਦੇ ਪੁੱਤਰ ਮਨਜੀਤ ਸਿੰਘ ਕਲੇਰ, ਲਾਭ ਸਿੰਘ ਇੰਸਾਂ, ਰਾਕੇਸ਼ ਕੁਮਾਰ ਬਬਲੀ ਇੰਸਾਂ, ਮੰਗਤ ਰਾਏ ਇੰਸਾਂ, ਸੁਖਦੀਪ ਸਿੰਘ ਇੰਸਾਂ, ਅਸ਼ੋਕ ਇੰਸਾਂ, ਬਲਦੇਵ ਸਿੰਘ ਇੰਸਾਂ, ਹੈਪੀ ਇੰਸਾਂ, ਪ੍ਰੇਮੀ ਸੇਵਕ ਬਿਕਰ ਇੰਸਾਂ, ਰਜਿੰਦਰ ਇੰਸਾਂ, ਮੇਲਾ ਇੰਸਾਂ ਤੇ ਬਲਬੀਰ ਸਿੰਘ ਇੰਸਾਂ (ਸੇਵਾਦਾਰ ਪੱਕੀ ਸਮਿਤੀ ਡੇਰਾ ਸਲਾਬਤਪੁਰਾ) ਤੋਂ ਇਲਾਵਾ ਰਿਸ਼ਤੇਦਾਰ ਤੇ ਵੱਖ-ਵੱਖ ਪਿੰਡਾਂ ਦੀ ਸਾਧ ਸੰਗਤ ਵੱਡੀ ਗਿਣਤੀ ’ਚ ਹਾਜ਼ਰ ਸੀ।
ਭਲਾਈ ਕਾਰਜਾਂ ’ਚ ਹਮੇਸਾ ਮੋਹਰੀ
ਇਸ ਮੌਕੇ ਰਾਮ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵਲੋਂ ਦਰਸਾਏ ਗਏ ਰਸਤੇ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਹਰ ਖੇਤਰ ’ਚ ਮਾਨਵਤਾ ਭਲਾਈ ਦੇ ਕਾਰਜਾਂ ਲਈ ਸਦਾ ਯਤਨਸ਼ੀਲ ਰਹਿੰਦਾ ਹੈ। ਚਾਹੇ ਕਿਸੇ ਲੋੜਵੰਦ ਦਾ ਘਰ ਬਣਾਉਣਾ ਹੋਵੇ, ਖੂਨ ਦਾਨ, ਗੁਰਦਾ ਦਾਨ ਜਾਂ ਕਿਸੇ ਵੀ ਕਿਸਮ ਦੀ ਕੁਦਰਤੀ ਕਰੋਪੀ ਦੇ ਪੀੜਤਾਂ ਦੀ ਮਦਦ ਕਰਨੀ ਹੋਵੇ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਹਨ।
ਪਿੰਡ ਦਾ ਇਹ 14ਵਾਂ ਸਰੀਰਦਾਨੀ
ਸੇਵਾਦਾਰ ਮੁਨੀਸ਼ ਕੁਮਾਰ ਇੰਸਾ ਨੇ ਦੱਸਿਆ ਕਿ ਬਿੱਕਰ ਸਿੰਘ ਇੰਸਾਂ ਨੇ ਬਲਾਕ ਦੇ ਪਹਿਲੇ ਤੇ ਪਿੰਡ ਅਸਪਾਲ ਕਲਾਂ ਦੇ 14ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਜਿਸ ਨਾਲ ਇਹ ਪਿੰਡ ਸਰੀਰਦਾਨ ਕਰਨ ਦੇ ਮਾਮਲੇ ’ਚ ਬਲਾਕ ਦੇ ਸਾਰੇ ਪਿੰਡਾਂ ਤੋਂ ਅੱਗੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਿੱਕਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਬਾਪੂ ਆਯੂਰਵੈਦਿਕ ਮੈਡੀਕਲ ਤੇ ਹਸਪਤਾਲ ਲਾਡਨਪੁਰ, ਗੋਪਾਲਗੰਜ (ਯੂਪੀ) ਨੂੰ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕੀਤਾ ਗਿਆ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਬੱਸ ਸਟੈਂਡ ਨੇੜਲੀ ਮਾਰਕੀਟ ਵਿੱਚ ਟੁੱਟੇ ਮੇਨ ਹੋਲ ਦੇ ਢੱਕਣ ਬਣੇ ਜਾਨਲੇਵਾ, ਹਰ ਵੇਲੇ ਹਾਦਸਿਆਂ ਦਾ ਡਰ









Users Today : 17
Users Yesterday : 18
Users Last 7 days : 127