Home » ਬਰਨਾਲਾ » ਮੰਤਰੀ ਦੀ ਆਮਦ ਤੋਂ ਪਹਿਲਾਂ ਪ੍ਰਸ਼ਾਸਨ ਦਾ ਕਾਰਨਾਮਾ, ਬਰਨਾਲਾ ਵਿਖੇ ਖੜ੍ਹੇ ਮੀਂਹ ਦੇ ਪਾਣੀ ‘ਚ ਹੀ ਬਣਾ ਦਿੱਤੀ ਨਵੀਂ ਸੜਕ

ਮੰਤਰੀ ਦੀ ਆਮਦ ਤੋਂ ਪਹਿਲਾਂ ਪ੍ਰਸ਼ਾਸਨ ਦਾ ਕਾਰਨਾਮਾ, ਬਰਨਾਲਾ ਵਿਖੇ ਖੜ੍ਹੇ ਮੀਂਹ ਦੇ ਪਾਣੀ ‘ਚ ਹੀ ਬਣਾ ਦਿੱਤੀ ਨਵੀਂ ਸੜਕ

 ਬਰਨਾਲਾ ਵਿਖੇ 'ਬੂਹੇ ਆਈ ਜੰਝ, ਵਿੰਨੋ ਕੁੜੀ ਦੇ ਕੰਨ' ਵਾਲੀ ਅਖਾਣ ਉਸ ਸਮੇਂ ਬਿਲਕੁਲ ਸੱਚ ਸਾਬਤ ਹੁੰਦੀ ਦਿਖਾਈ ਦਿੱਤੀ, ਜਦੋਂ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚ ਰਹੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਤੋਂ ਟੁੱਟੀਆਂ ਸੜਕਾਂ ਦੇ ਖੱਡੇ ਛੁਪਾਉਣ ਲਈ ਜਲਦਬਾਜ਼ੀ ਵਿੱਚ ਬਾਬਾ ਕਾਲਾ ਮਹਿਰ ਸਟੇਡੀਅਮ ਨੇੜਲੇ ਚੌਂਕ ਦੇ ਆਲੇ-ਦੁਆਲੇ ਮੀਂਹ ਦੇ ਖੜ੍ਹੇ ਪਾਣੀ ਦੇ ਵਿੱਚ ਹੀ ਸੜਕ ਦਾ ਨਿਰਮਾਣ ਕਰ ਦਿੱਤਾ। ਇਹ ਸੜਕ ਪਿਛਲੇ ਲਗਭਗ ਦੋ ਸਾਲਾਂ ਤੋਂ ਬਹੁਤ ਹੀ ਖਰਾਬ ਹਾਲਤ ਵਿੱਚ ਪਈ ਸੀ ਅਤੇ ਇਸ ਦੀ ਮੁਰੰਮਤ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਸੀ, ਪਰ
ਮੰਤਰੀ ਦੀ ਆਮਦ ਤੋਂ ਪਹਿਲਾਂ ਪ੍ਰਸ਼ਾਸਨ ਦਾ ਕਾਰਨਾਮਾ, ਬਰਨਾਲਾ ਵਿਖੇ ਖੜ੍ਹੇ ਮੀਂਹ ਦੇ ਪਾਣੀ 'ਚ ਹੀ ਬਣਾ ਦਿੱਤੀ ਨਵੀਂ ਸੜਕ
[responsivevoice_button voice="Hindi Male"]

ਬਰਨਾਲਾ ਬਿਊਰੋ

               ਬਰਨਾਲਾ ਵਿਖੇ ‘ਬੂਹੇ ਆਈ ਜੰਝ, ਵਿੰਨੋ ਕੁੜੀ ਦੇ ਕੰਨ’ ਵਾਲੀ ਅਖਾਣ ਉਸ ਸਮੇਂ ਬਿਲਕੁਲ ਸੱਚ ਸਾਬਤ ਹੁੰਦੀ ਦਿਖਾਈ ਦਿੱਤੀ, ਜਦੋਂ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚ ਰਹੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਤੋਂ ਟੁੱਟੀਆਂ ਸੜਕਾਂ ਦੇ ਖੱਡੇ ਛੁਪਾਉਣ ਲਈ ਜਲਦਬਾਜ਼ੀ ਵਿੱਚ ਬਾਬਾ ਕਾਲਾ ਮਹਿਰ ਸਟੇਡੀਅਮ ਨੇੜਲੇ ਚੌਂਕ ਦੇ ਆਲੇ-ਦੁਆਲੇ ਮੀਂਹ ਦੇ ਖੜ੍ਹੇ ਪਾਣੀ ਦੇ ਵਿੱਚ ਹੀ ਸੜਕ ਦਾ ਨਿਰਮਾਣ ਕਰ ਦਿੱਤਾ। ਇਹ ਸੜਕ ਪਿਛਲੇ ਲਗਭਗ ਦੋ ਸਾਲਾਂ ਤੋਂ ਬਹੁਤ ਹੀ ਖਰਾਬ ਹਾਲਤ ਵਿੱਚ ਪਈ ਸੀ ਅਤੇ ਇਸ ਦੀ ਮੁਰੰਮਤ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਸੀ, ਪਰ ਸੁਤੰਤਰਤਾ ਦਿਵਸ ਸਮਾਗਮ ਤੋਂ ਐਨ ਪਹਿਲਾਂ ਅਧਿਕਾਰੀਆਂ ਨੇ ਆਪਣੀ ਨਾਕਾਮੀ ਲੁਕਾਉਣ ਲਈ ਬਿਨਾਂ ਕਿਸੇ ਤਕਨੀਕੀ ਮਾਪਦੰਡ ਦੀ ਪਰਵਾਹ ਕੀਤੇ ਪਾਣੀ ਨਾਲ ਭਰੀ ਸੜਕ ਉੱਪਰ ਹੀ ਨਿਰਮਾਣ ਸਮੱਗਰੀ ਪਾ ਕੇ ਕੰਮ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ। ਸੜਕ ਦੀ ਸਤ੍ਹਾ ‘ਤੇ ਮੌਜੂਦ ਪਾਣੀ ਦੇ ਉੱਪਰ ਕੀਤੀ ਗਈ ਇਸ ਲੀਪਾਪੋਚੀ ਨੇ ਨਿਰਮਾਣ ਦੀ ਗੁਣਵੱਤਾ, ਮਜ਼ਬੂਤੀ ਅਤੇ ਸਰਕਾਰੀ ਸਰਮਾਏ ਦੀ ਵਰਤੋਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਮਾਗਮ ਨੂੰ ਦੇਖਦੇ ਹੋਏ ਸੜਕ ਠੀਕ ਕਰਨਾ ਪ੍ਰਸ਼ਾਸਨ ਦਾ ਫਰਜ਼ ਸੀ, ਪਰ ਇਸ ਤਰ੍ਹਾਂ ਗੁਣਵੱਤਾ ਨਾਲ ਸਮਝੌਤਾ ਕਰਕੇ ਜਲਦਬਾਜ਼ੀ ਵਿੱਚ ਕੀਤਾ ਗਿਆ ਕੰਮ ਕੁਝ ਹੀ ਦਿਨਾਂ ਵਿੱਚ ਮੁੜ ਟੁੱਟ ਜਾਵੇਗਾ, ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਹੀ ਭੁਗਤਣਾ ਪਵੇਗਾ। ਖਾਸ ਕਰਕੇ ਕਾਲਾ ਮਹਿਰ ਸਟੇਡੀਅਮ ਦੇ ਬਾਹਰ ਵਾਲੀ ਸੜਕ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਥੇ ਸਰਕਾਰੀ ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿੱਚ ਆਮ ਲੋਕਾਂ, ਉੱਚ ਅਧਿਕਾਰੀਆਂ ਅਤੇ ਵਾਹਨਾਂ ਦੀ ਆਵਾਜਾਈ ਹੁੰਦੀ ਹੈ।

ਮੰਤਰੀ ਦੀ ਆਮਦ ਤੋਂ ਪਹਿਲਾਂ ਪ੍ਰਸ਼ਾਸਨ ਦਾ ਕਾਰਨਾਮਾ, ਬਰਨਾਲਾ ਵਿਖੇ ਖੜ੍ਹੇ ਮੀਂਹ ਦੇ ਪਾਣੀ 'ਚ ਹੀ ਬਣਾ ਦਿੱਤੀ ਨਵੀਂ ਸੜਕ
ਮੰਤਰੀ ਦੀ ਆਮਦ ਤੋਂ ਪਹਿਲਾਂ ਪ੍ਰਸ਼ਾਸਨ ਦਾ ਕਾਰਨਾਮਾ, ਬਰਨਾਲਾ ਵਿਖੇ ਖੜ੍ਹੇ ਮੀਂਹ ਦੇ ਪਾਣੀ ‘ਚ ਹੀ ਬਣਾ ਦਿੱਤੀ ਨਵੀਂ ਸੜਕ

ਲੋਕਾਂ ਨੇ ਇਹ ਸਵਾਲ ਵੀ ਉਠਾਇਆ ਕਿ ਜਦੋਂ ਸੁਤੰਤਰਤਾ ਦਿਵਸ ਦਾ ਸਮਾਗਮ ਪਹਿਲਾਂ ਤੋਂ ਤੈਅ ਸੀ ਤਾਂ ਇਸ ਸੜਕ ਦੀ ਮੁਰੰਮਤ ਦਾ ਕੰਮ ਕਈ ਦਿਨ ਪਹਿਲਾਂ ਕਿਉਂ ਸ਼ੁਰੂ ਨਹੀਂ ਕੀਤਾ ਗਿਆ, ਤਾਂ ਜੋ ਸੜਕ ਨੂੰ ਪੱਕੀ ਤਰ੍ਹਾਂ ਸੈੱਟ ਹੋਣ ਲਈ ਪੂਰਾ ਸਮਾਂ ਮਿਲ ਸਕਦਾ। ਮੌਕੇ ‘ਤੇ ਜਦੋਂ ਠੇਕੇਦਾਰ ਤੋਂ ਖੜ੍ਹੇ ਪਾਣੀ ਵਿੱਚ ਸੜਕ ਬਣਾਉਣ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਇਹ ਬੇਤੁਕਾ ਬਹਾਨਾ ਬਣਾਇਆ ਕਿ ਸੜਕ ਬਣਾਉਂਦੇ ਸਮੇਂ ਮੀਂਹ ਆ ਗਿਆ ਸੀ, ਜਿਸ ਕਾਰਨ ਪਾਣੀ ਇਕੱਠਾ ਹੋ ਗਿਆ। ਠੇਕੇਦਾਰ ਦਾ ਇਹ ਜਵਾਬ ਹੁਣ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜੇਕਰ ਮੀਂਹ ਪੈ ਗਿਆ ਸੀ ਤਾਂ ਪਾਣੀ ਦੀ ਨਿਕਾਸੀ ਕਰਵਾ ਕੇ ਅਤੇ ਜਗ੍ਹਾ ਸੁਕਾ ਕੇ ਕੰਮ ਕਰਨ ਦੀ ਬਜਾਏ ਖੜ੍ਹੇ ਪਾਣੀ ਦੇ ਅੰਦਰ ਹੀ ਲੁੱਕ-ਬਜਰੀ ਪਾਉਣ ਦੀ ਕੀ ਮਜਬੂਰੀ ਸੀ। ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਸਰਕਾਰੀ ਪੈਸੇ ਦੀ ਹੁੰਦੀ ਇਸ ਦੁਰਵਰਤੋਂ ਨੂੰ ਰੋਕਣ ਲਈ ਨਿਰਮਾਣ ਕਾਰਜਾਂ ਦੀ ਗੁਣਵੱਤਾ ਦੀ ਜਾਂਚ ਕਰਵਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰ ਅਤੇ ਲਾਪਰਵਾਹ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਫੁੱਟਬਾਲ ਖੇਡਾਂ ਵਿੱਚ ਗੱਡੇ ਸਫ਼ਲਤਾ ਦੇ ਝੰਡੇ, ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤੇ ਕਈ ਪ੍ਰਮੁੱਖ ਖਿਤਾਬ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 0 3
Users Today : 11
Users Yesterday : 24
Users Last 7 days : 180

ਰਾਸ਼ੀਫਲ