Home » ਪ੍ਰਮੁੱਖ ਖ਼ਬਰਾਂ » ਐੱਸ.ਐਨ. ਆਰੀਆ ਹਾਈ ਸਕੂਲ ਤਪਾ ਮੰਡੀ ਦੀ ਵਿਦਿਆਰਥਣ: ਨੇਪਾਲੀ ਮੂਲ ਦੀ ਧੀ ਅਨੂ ਨੇ ਪੰਜਾਬੀ ਭਾਸ਼ਾ ‘ਚ ਗੱਡੇ ਝੰਡੇ; 99 ਫ਼ੀਸਦੀ ਅੰਕ ਲੈ ਕੇ ਬਣੀ ਮਿਸਾਲ

ਐੱਸ.ਐਨ. ਆਰੀਆ ਹਾਈ ਸਕੂਲ ਤਪਾ ਮੰਡੀ ਦੀ ਵਿਦਿਆਰਥਣ: ਨੇਪਾਲੀ ਮੂਲ ਦੀ ਧੀ ਅਨੂ ਨੇ ਪੰਜਾਬੀ ਭਾਸ਼ਾ ‘ਚ ਗੱਡੇ ਝੰਡੇ; 99 ਫ਼ੀਸਦੀ ਅੰਕ ਲੈ ਕੇ ਬਣੀ ਮਿਸਾਲ

ਕਹਿੰਦੇ ਹਨ ਕਿ ਪ੍ਰਤਿਭਾ ਕਿਸੇ ਭਾਸ਼ਾ, ਖੇਤਰ ਜਾਂ ਪਿਛੋਕੜ ਦੀ ਮੁਹਤਾਜ ਨਹੀਂ ਹੁੰਦੀ। ਇਸ ਨੂੰ ਸੱਚ ਕਰ ਵਿਖਾਇਆ ਹੈ ਤਪਾ ਮੰਡੀ ਦੀ ਇਕ ਪ੍ਰਵਾਸੀ ਨੇਪਾਲੀ ਮੂਲ ਦੀ ਨੰਨ੍ਹੀ ਵਿਦਿਆਰਥਣ ਅਨੂ ਨੇ। ਪੰਜਾਬੀ ਜਿਸ ਦੀ ਮਾਂ ਬੋਲੀ ਨਹੀਂ ਹੈ ਤੇ ਜਿਸ ਦੇ ਘਰ ਦਾ ਮਾਹੌਲ ਵੀ ਪੰਜਾਬੀ ਬੋਲਚਾਲ ਵਾਲਾ ਨਹੀਂ ਹੈ। ਉਸ ਬੱਚੀ ਨੇ ਪੰਜਾਬੀ ਵਿਸ਼ੇ ’ਚ 100 ’ਚੋਂ 99 ਅੰਕ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ
ਐੱਸ.ਐਨ. ਆਰੀਆ ਹਾਈ ਸਕੂਲ ਤਪਾ ਮੰਡੀ ਦੀ ਵਿਦਿਆਰਥਣ: ਨੇਪਾਲੀ ਮੂਲ ਦੀ ਧੀ ਅਨੂ ਨੇ ਪੰਜਾਬੀ ਭਾਸ਼ਾ 'ਚ ਗੱਡੇ ਝੰਡੇ; 99 ਫ਼ੀਸਦੀ ਅੰਕ ਲੈ ਕੇ ਬਣੀ ਮਿਸਾਲ
[responsivevoice_button voice="Hindi Male"]

  ਬਰਨਾਲਾ ਬਿਊਰੋ 31 ਮਾਰਚ

              ਕਹਿੰਦੇ ਹਨ ਕਿ ਪ੍ਰਤਿਭਾ ਕਿਸੇ ਭਾਸ਼ਾ, ਖੇਤਰ ਜਾਂ ਪਿਛੋਕੜ ਦੀ ਮੁਹਤਾਜ ਨਹੀਂ ਹੁੰਦੀ। ਇਸ ਨੂੰ ਸੱਚ ਕਰ ਵਿਖਾਇਆ ਹੈ ਤਪਾ ਮੰਡੀ ਦੀ ਇਕ ਪ੍ਰਵਾਸੀ ਨੇਪਾਲੀ ਮੂਲ ਦੀ ਨੰਨ੍ਹੀ ਵਿਦਿਆਰਥਣ ਅਨੂ ਨੇ। ਪੰਜਾਬੀ ਜਿਸ ਦੀ ਮਾਂ ਬੋਲੀ ਨਹੀਂ ਹੈ ਤੇ ਜਿਸ ਦੇ ਘਰ ਦਾ ਮਾਹੌਲ ਵੀ ਪੰਜਾਬੀ ਬੋਲਚਾਲ ਵਾਲਾ ਨਹੀਂ ਹੈ। ਉਸ ਬੱਚੀ ਨੇ ਪੰਜਾਬੀ ਵਿਸ਼ੇ ਚ 100ਚੋਂ 99 ਅੰਕ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਨੂ ਨੇ ਐੱਸ.ਐਨ. ਆਰੀਆ ਹਾਈ ਸਕੂਲ ਦੇ ਛੇਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਚ ਕੁਲ 600ਚੋਂ 596 ਅੰਕ ਲੈ ਕੇ ਸਕੂਲ ਭਰ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅਨੂ ਦਾ ਪਰਿਵਾਰਕ ਪਿਛੋਕੜ ਬਹੁਤ ਹੀ ਸਧਾਰਨ ਹੈ। ਉਸ ਦੇ ਪਿਤਾ ਨੀਮ ਬਹਾਦੁਰ, ਜੋ ਕਿ ਨੇਪਾਲ ਤੋਂ ਇਥੇ ਰੋਜ਼ੀ-ਰੋਟੀ ਲਈ ਆਏ ਸਨ। ਸਥਾਨਕ ਸਬ-ਡਿਵੀਜ਼ਨਲ ਹਸਪਤਾਲ ਦੀ ਕੰਟੀਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਬੇਹੱਦ ਸੀਮਤ ਸਾਧਨਾਂ ਤੇ ਆਰਥਿਕ ਤੰਗੀਆਂ ਦੇ ਬਾਵਜੂਦ ਅਨੂ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤੇ ਮਨ ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਉਸ ਦੀ ਇਸ ਕਾਮਯਾਬੀ ਨੇ ਨਾ ਸਿਰਫ਼ ਉਸ ਦੇ ਪਰਿਵਾਰ ਦਾ ਸਿਰ ਉੱਚਾ ਕੀਤਾ ਹੈ। ਸਗੋਂ ਪੂਰੇ ਇਲਾਕੇ ਚ ਖ਼ੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ। ਅਨੂ ਦੀ ਇਸ ਬੇਮਿਸਾਲ ਉਪਲਬਧੀ ਤੇ ਸਕੂਲ ਦੇ ਮੁਖ ਅਧਿਆਪਕ ਤੇ ਸਮੂਹ ਸਟਾਫ਼ ਵਲੋਂ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਉਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅਨੂ ਸ਼ੁਰੂ ਤੋਂ ਹੀ ਬੇਹੱਦ ਅਨੁਸ਼ਾਸਿਤ ਤੇ ਪੜ੍ਹਾਈ ਪ੍ਰਤੀ ਗੰਭੀਰ ਵਿਦਿਆਰਥਣ ਰਹੀ ਹੈ। ਇਸ ਮੌਕੇ ਸ਼ਹਿਰ ਦੇ ਨਾਮਵਰ ਸਟੇਟ ਐਵਾਰਡੀ ਪਵਨ ਕੁਮਾਰ ਬਤਾਰਾ ਨੇ ਵੀ ਅਨੂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਵਲੋਂ ਸਿੱਖਿਆ ਦੇ ਖੇਤਰ ਚ ਅਜਿਹੀਆਂ ਮੱਲਾਂ ਮਾਰਨਾ ਸਮਾਜ ਲਈ ਇਕ ਬਹੁਤ ਹੀ ਸਕਾਰਾਤਮਕ ਸੰਦੇਸ਼ ਹੈ। ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਪੰਜਾਬੀ ਵਿਸ਼ੇ ਚੋਂ ਲਗਭਗ ਪੂਰੇ ਅੰਕ ਲੈਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਅਨੂ ਦੀ ਸਫਲਤਾ ਇਹ ਦਰਸਾਉਂਦੀ ਹੈ ਕਿ ਉਸ ਨੇ ਪੰਜਾਬੀ ਸੱਭਿਆਚਾਰ ਤੇ ਭਾਸ਼ਾ ਨੂੰ ਸਿਰਫ਼ ਪੜ੍ਹਿਆ ਹੀ ਨਹੀਂ। ਸਗੋਂ ਰੂਹ ਤੋਂ ਅਪਣਾਇਆ ਹੈ। ਉਸ ਦੀ ਇਹ ਪ੍ਰਾਪਤੀ ਦੂਜੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਗਈ ਹੈ ਕਿ ਜੇਕਰ ਇਕ ਗੈਰ-ਪੰਜਾਬੀ ਬੱਚੀ ਪੰਜਾਬੀ ਚੋਂ ਰਿਕਾਰਡ ਅੰਕ ਲੈ ਸਕਦੀ ਹੈ ਤਾਂ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ।

ਪੰਜਾਬੀ ਭਾਸ਼ਾ ਪ੍ਰੇਮੀਆਂ ਵਲੋਂ ਵੀ ਕੀਤੀ ਗਈ ਸ਼ਲਾਘਾ

ਅਨੂ ਦੀ ਇਸ ਬੇਮਿਸਾਲ ਸਫਲਤਾ ਦੀ ਖ਼ਬਰ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਥੇ ਲੋਕ ਇਸ ਨੰਨ੍ਹੀ ਬੱਚੀ ਦੀ ਮਿਹਨਤ ਦੀ ਰੱਜ ਕੇ ਸ਼ਲਾਘਾ ਕਰ ਰਹੇ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਕਸਰ ਇਹ ਧਾਰਨਾ ਬਣੀ ਹੋਈ ਸੀ ਕਿ ਪ੍ਰਵਾਸੀ ਪਰਿਵਾਰਾਂ ਦੇ ਬੱਚੇ ਸਿਰਫ਼ ਮਿਹਨਤ-ਮਜ਼ਦੂਰੀ ਤਕ ਹੀ ਸੀਮਤ ਰਹਿ ਜਾਂਦੇ ਹਨ। ਪਰ ਅਨੂ ਨੇ ਇਸ ਧਾਰਨਾ ਨੂੰ ਗਲਤ ਸਾਬਿਤ ਕਰਦਿਆਂ ਇਹ ਦਿਖਾ ਦਿੱਤਾ ਹੈ ਕਿ ਜੇਕਰ ਮਾਪੇ ਸਹਿਯੋਗ ਦੇਣ ਤੇ ਬੱਚਾ ਲਗਨ ਨਾਲ ਪੜ੍ਹੇ ਤਾਂ ਉਹ ਵੱਡੇ ਤੋਂ ਵੱਡੇ ਮੁਕਾਮ ਹਾਸਲ ਕਰ ਸਕਦਾ ਹੈ। ਅਨੂ ਦੀ ਇਸ ਪ੍ਰਾਪਤੀ ਤੇ ਪੰਜਾਬੀ ਭਾਸ਼ਾ ਪ੍ਰੇਮੀਆਂ ਵਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਉਸ ਨੇ ਮਾਂ-ਬੋਲੀ ਪੰਜਾਬੀ ਨੂੰ ਇੰਨੇ ਸਤਿਕਾਰ ਤੇ ਸ਼ੁੱਧਤਾ ਨਾਲ ਅਪਣਾਇਆ ਹੈ।

ਇਨਸਾਨ ਦੇ ਹੌਸਲੇ ਤੇ ਵਿੱਦਿਆ ਦੇ ਗਿਆਨ ਚ ਹੁੰਦੀ ਹੈ ਅਮੀਰੀ

ਆਪਣੀ ਸਫਲਤਾ ਤੋਂ ਬਾਅਦ ਬੇਹੱਦ ਖ਼ੁਸ਼ ਨਜ਼ਰ ਆ ਰਹੀ ਅਨੂ ਨੇ ਦੱਸਿਆ ਕਿ ਉਸ ਦਾ ਸੁਪਨਾ ਪੜ੍ਹ-ਲਿਖ ਕੇ ਇਕ ਉੱਚ ਅਧਿਕਾਰੀ ਬਣਨਾ ਹੈ ਤਾਂ ਜੋ ਉਹ ਆਪਣੇ ਮਾਪਿਆਂ ਦੀ ਗਰੀਬੀ ਦੂਰ ਕਰ ਸਕੇ ਤੇ ਸਮਾਜ ਦੀ ਸੇਵਾ ਕਰ ਸਕੇ। ਅਨੂ ਦੀ ਇਹ ਪ੍ਰਾਪਤੀ ਸਿਰਫ਼ ਇਕ ਨਤੀਜਾ ਨਹੀਂ। ਸਗੋਂ ਉਨ੍ਹਾਂ ਹਜ਼ਾਰਾਂ ਬੱਚਿਆਂ ਲਈ ਇਕ ਸਬਕ ਹੈ। ਜੋ ਵਸੀਲਿਆਂ ਦੀ ਘਾਟ ਦਾ ਬਹਾਨਾ ਬਣਾ ਕੇ ਪੜ੍ਹਾਈ ਤੋਂ ਜੀਅ ਚੁਰਾਉਂਦੇ ਹਨ। ਅਨੂ ਨੇ ਸਾਬਿਤ ਕਰ ਦਿੱਤਾ ਹੈ ਕਿ ਅਸਲ ਅਮੀਰੀ ਪੈਸਿਆਂ ਚ ਨਹੀਂ। ਸਗੋਂ ਇਨਸਾਨ ਦੇ ਹੌਸਲੇ ਤੇ ਵਿੱਦਿਆ ਦੇ ਗਿਆਨ ਚ ਹੁੰਦੀ ਹੈ। ਪੂਰਾ ਤਪਾ ਇਲਾਕਾ ਅੱਜ ਇਸ ਨੇਪਾਲੀ ਧੀਦੀ ਕਾਮਯਾਬੀ ਤੇ ਮਾਣ ਮਹਿਸੂਸ ਕਰ ਰਿਹਾ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ     ਪਿੰਡ ਭੋਤਨਾ ਦੇ ਖੇਡ ਮੈਦਾਨ ਤੋਂ ਰਾਂਚੀ ਤਕ ਦਾ ਸਫ਼ਰ: ਮਜ਼ਦੂਰ ਦੀ ਧੀ ਦਿਲਪ੍ਰੀਤ ਕੌਰ ਦੀ ਕੌਮੀ ਹਾਕੀ ਟੀਮ ’ਚ ਚੋਣ

0 0 votes
Article Rating
Subscribe
Notify of
guest
0 Comments
Oldest
Newest Most Voted