ਸਰਕਾਰੀ ਵਾੜ ਹੀ ਖੇਤ ਨੂੰ ਖਾਣ ਲੱਗੀ: ਸਵਾਰੀਆਂ ਨੇ ਕੰਡਕਟਰ ਤੇ ਪ੍ਰਾਈਵੇਟ ਬੱਸ ਮਾਫੀਆ ਦੀ ਮਿਲੀਭੁਗਤ ਦੇ ਲਗਾਏ ਇਲਜ਼ਾਮ
ਕੰਡਕਟਰ ਦੀ ਬਦਤਮੀਜ਼ੀ: ਜੋ ਕਰਨਾ ਕਰ ਲਵੋ, ਮੈਂ ਸਵਾਰੀ ਨਹੀਂ ਚੜ੍ਹਾਉਣੀ
ਬਰਨਾਲਾ ਬਿਊਰੋ 17 ਅਪ੍ਰੈਲ
ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਰੱਬ ਹੀ ਰਾਖਾ ਹੈ ਵਾਲੀ ਕਹਾਵਤ ਉਸ ਸਮੇਂ ਸੱਚ ਸਾਬਿਤ ਹੋਈ। ਜਦੋਂ ਪੀਆਰਟੀਸੀ ਦੇ ਇਕ ਕੰਡਕਟਰ ਵਲੋਂ ਸਵਾਰੀਆਂ ਨਾਲ ਬੇਰੁਖ਼ੀ ਦਿਖਾਉਂਦਿਆਂ ਉਨ੍ਹਾਂ ਨੂੰ ਬੱਸ ’ਚ ਚੜ੍ਹਨ ਤੋਂ ਰੋਕ ਦਿੱਤਾ ਗਿਆ। ਨੇੜਲੇ ਪਿੰਡ ਰਾਮਗੜ੍ਹ ਦੇ ਬੱਸ ਅੱਡੇ ’ਤੇ ਵਾਪਰੀ ਇਸ ਘਟਨਾ ਕਾਰਨ ਜਿਥੇ ਸਵਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਸਰਕਾਰੀ ਮੁਲਾਜ਼ਮਾਂ ਦੀ ਅਜਿਹੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਕਸਬਾ ਭਦੌੜ ਦੇ ਰਾਜਿੰਦਰ ਸਿੰਘ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਆਪਣੇ ਭਤੀਜੇ ਤੇ ਉਸ ਦੇ ਦੋਸਤ ਨੂੰ ਅੰਮ੍ਰਿਤਸਰ ਜਾਣ ਵਾਲੀ ਬੱਸ ਚੜ੍ਹਾਉਣ ਲਈ ਰਾਮਗੜ੍ਹ ਅੱਡੇ ’ਤੇ ਆਇਆ ਸੀ। ਦੁਪਹਿਰ ਲਗਭਗ 3:18 ਵਜੇ ਪੀਆਰਟੀਸੀ ਦੀ ਬੱਸ ਅੱਡੇ ’ਤੇ ਰੁਕੀ। ਜਦੋਂ 4 ਸਵਾਰੀਆਂ ਬੱਸ ’ਚ ਚੜ੍ਹਨ ਲੱਗੀਆਂ ਤਾਂ ਕੰਡਕਟਰ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਰੋਕ ਦਿੱਤਾ। ਜਦੋਂ ਸਵਾਰੀਆਂ ਨੇ ਵਿਰੋਧ ਕੀਤਾ ਤਾਂ ਕੰਡਕਟਰ ਨੇ ਬੇਹੱਦ ਰੁੱਖਾ ਰਵੱਈਆ ਅਪਣਾਉਂਦਿਆਂ ਕਿਹਾ ਬੱਸ ’ਚ ਭੀੜ ਹੈ। ਮੈਂ ਹੋਰ ਸਵਾਰੀਆਂ ਨਹੀਂ ਚੜ੍ਹਾਉਣੀਆਂ, ਕਰ ਲਵੋ ਜੋ ਕਰਨਾ ਹੈ। ਇੰਨਾ ਕਹਿਣ ਸਾਰ ਹੀ ਡਰਾਈਵਰ ਨੇ ਬੱਸ ਭਜਾ ਲਈ। ਪੀੜਤ ਸਵਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਘਟੀਆਂ ਲੋਕਾਂ ਸਦਕਾ ਹੀ ਪੀਆਰਟੀਸੀ ਮਹਿਕਮਾ ਲਗਾਤਾਰ ਘਾਟੇ ਵੱਲ ਜਾ ਰਿਹਾ ਹੈ। ਉਨ੍ਹਾਂ ਨੇ ਕਥਿਤ ਦੋਸ਼ ਲਗਾਇਆ ਕਿ ਕਈ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਰਲ ਕੇ ਜਾਣਬੁਝ ਕੇ ਸਵਾਰੀਆਂ ਨੂੰ ਖੱਜਲ-ਖ਼ੁਆਰ ਕਰਦੇ ਹਨ ਤਾਂ ਜੋ ਸਵਾਰੀਆਂ ਮਜਬੂਰ ਹੋ ਕੇ ਪ੍ਰਾਈਵੇਟ ਬੱਸਾਂ ’ਚ ਸਫ਼ਰ ਕਰਨ। ਇਸ ਤਰ੍ਹਾਂ ਇਹ ਮੁਲਾਜ਼ਮ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਕੇ ਨਿੱਜੀ ਹਿੱਤਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਸ਼ਿਕਾਇਤਕਰਤਾ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਰੀ ਘਟਨਾ ਸਬੰਧੀ ਵਿਭਾਗ ਨੂੰ ਈਮੇਲ ਰਾਹੀਂ ਲਿਖਤੀ ਸ਼ਿਕਾਇਤ ਭੇਜ ਦਿੱਤੀ ਹੈ।
ਕੰਡਕਟਰ ਨੂੰ ਰੂਟ ਤੋਂ ਹਟਾ ਕੇ ਤਨਖਾਹ ਕੀਤੀ ਬੰਦ: ਜੀਐੱਮ
ਇਸ ਮਾਮਲੇ ਸਬੰਧੀ ਪੀਆਰਟੀਸੀ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਨੇ ਕਿਹਾ ਕਿ ਸ਼ਿਕਾਇਤ ਮਿਲ ਚੁੱਕੀ ਹੈ ਤੇ ਕੰਡਕਟਰ ਨੂੰ ਰੂਟ ਤੋਂ ਹਟਾ ਕੇ ਤਨਖਾਹ ਬੰਦ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਕਰਵਾਈ ਜਾ ਰਹੀ ਹੈ ਤੇ ਪੜਤਾਲ ਉਪਰੰਤ ਜੋ ਰਿਪੋਰਟ ਆਵੇਗੀ, ਉਸ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਜਿਹਾ ਹੋਰ ਵੀ ਕੋਈ ਮਾਮਲਾ ਸਾਹਮਣੇ ਆਉਂਦਾਂ ਹੈ ਤਾਂ ਵਿਭਾਗ ਦੇ ਧਿਆਨ ’ਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਡਿੱਪੂ ਤੇ ਕੇਂਦਰ ਦੇ ਇੰਸਪੈਕਟਰਾਂ ਦੀਆਂ ਟੀਮਾਂ ਵਲੋਂ ਲਗਾਤਾਰ ਚੈਕਿੰਗ ਵੀ ਕੀਤੀ ਜਾਂਦੀ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਨੈਣੇਵਾਲ ਦੇ ਡੇਰਾ ਬਾਬਾ ਰਾਮ ਸਿੰਘ ਦੇ ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, ਤਪਾ ਹਸਪਤਾਲ ਦਾਖਲ








Users Today : 3
Users Yesterday : 26
Users Last 7 days : 127