Home » ਬਰਨਾਲਾ » ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵੱਲੋਂ ਮਾਤਾ ਨੈਣਾ ਦੇਵੀ ਧਾਮ ਵਿਖੇ 54ਵਾਂ ਸਲਾਨਾ ਝੰਡਾ ਚੜ੍ਹਾਉਣ ਲਈ ਸ਼ਰਧਾਲੂਆਂ ਦਾ ਵਿਸ਼ਾਲ ਜਥਾ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਹੋਇਆ ਰਵਾਨਾ

ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵੱਲੋਂ ਮਾਤਾ ਨੈਣਾ ਦੇਵੀ ਧਾਮ ਵਿਖੇ 54ਵਾਂ ਸਲਾਨਾ ਝੰਡਾ ਚੜ੍ਹਾਉਣ ਲਈ ਸ਼ਰਧਾਲੂਆਂ ਦਾ ਵਿਸ਼ਾਲ ਜਥਾ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਹੋਇਆ ਰਵਾਨਾ

   ਧਾਰਮਿਕ ਆਸਥਾ ਅਤੇ ਨਗਰ ਦੀ ਖ਼ੁਸ਼ਹਾਲੀ ਨੂੰ ਸਮਰਪਿਤ ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਨਗਰ ਨਿਵਾਸੀਆਂ ਦੇ ਅਪਾਰ ਸਹਿਯੋਗ ਸਦਕਾ ਮੰਡਲੀ ਦੇ ਸੰਚਾਲਕ ਰਾਮ ਗੋਪਾਲ ਰੰਘੂ ਬਾਬਾ ਦੀ ਯੋਗ ਅਗਵਾਈ ਹੇਠ ਮਾਤਾ ਨੈਣਾ ਦੇਵੀ ਧਾਮ ਵਿਖੇ 54ਵਾਂ ਸਲਾਨਾ ਝੰਡਾ ਚੜ੍ਹਾਉਣ ਦੀ ਪਵਿੱਤਰ ਰਸਮ ਅਦਾ ਕਰਨ ਲਈ ਮਾਤਾ ਰਾਣੀ
ਮਾਤਾ ਨੈਣਾ ਦੇਵੀ ਧਾਮ ਵਿਖੇ 54ਵਾਂ ਸਲਾਨਾ ਝੰਡਾ ਚੜ੍ਹਾਉਣ ਲਈ ਰਵਾਨਾ ਹੋਣ ਸਮੇਂ ਭਦੌੜ ਵਿਖੇ ਇਕੱਤਰ ਹੋਏ ਸ੍ਰੀ ਅੰਬਿਕਾ ਭਜਨ ਮੰਡਲੀ ਦੇ ਸੰਚਾਲਕ ਰਾਮ ਗੋਪਾਲ ਰੰਘੂ ਬਾਬਾ, ਹੋਰ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ।
[responsivevoice_button voice="Hindi Male"]

ਬਰਨਾਲਾ ਬਿਊਰੋ

ਧਾਰਮਿਕ ਆਸਥਾ ਅਤੇ ਨਗਰ ਦੀ ਖ਼ੁਸ਼ਹਾਲੀ ਨੂੰ ਸਮਰਪਿਤ ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਨਗਰ ਨਿਵਾਸੀਆਂ ਦੇ ਅਪਾਰ ਸਹਿਯੋਗ ਸਦਕਾ ਮੰਡਲੀ ਦੇ ਸੰਚਾਲਕ ਰਾਮ ਗੋਪਾਲ ਰੰਘੂ ਬਾਬਾ ਦੀ ਯੋਗ ਅਗਵਾਈ ਹੇਠ ਮਾਤਾ ਨੈਣਾ ਦੇਵੀ ਧਾਮ ਵਿਖੇ 54ਵਾਂ ਸਲਾਨਾ ਝੰਡਾ ਚੜ੍ਹਾਉਣ ਦੀ ਪਵਿੱਤਰ ਰਸਮ ਅਦਾ ਕਰਨ ਲਈ ਮਾਤਾ ਰਾਣੀ ਦੇ ਭਗਤਾਂ ਦਾ ਇੱਕ ਵਿਸ਼ਾਲ ਜਥਾ ਪੂਰਨ ਸ਼ਰਧਾ, ਉਤਸ਼ਾਹ ਅਤੇ ਭਗਤੀ ਭਾਵ ਨਾਲ ਰਵਾਨਾ ਹੋਇਆ। ਇਸ ਸ਼ੁਭ ਅਵਸਰ ‘ਤੇ ਮੰਡਲੀ ਦੇ ਸੰਚਾਲਕ ਰਾਮ ਗੋਪਾਲ ਰੰਘੂ ਬਾਬਾ, ਸਕੱਤਰ ਸਤੀਸ਼ ਕੁਮਾਰ ਤੀਸ਼ਾ, ਮੋਹਿਤ ਜੈਨ ਅਤੇ ਪ੍ਰਦੀਪ ਕੁਮਾਰ ਰਿੰਕਾ ਨੇ ਪੱਤਰਕਾਰਾਂ ਨਾਲ ਖ਼ਾਸ ਗੱਲਬਾਤ ਕਰਦਿਆਂ ਦੱਸਿਆ ਕਿ ਸਮੁੱਚੇ ਨਗਰ ਦੀ ਸੁੱਖ-ਸ਼ਾਂਤੀ, ਸਮਰਿੱਧੀ ਅਤੇ ਚੜ੍ਹਦੀਕਲਾ ਲਈ ਮਹਾਮਾਈ ਦੀ ਅਪਾਰ ਕਿਰਪਾ ਸਦਕਾ ਪਿਛਲੇ 53 ਸਾਲਾਂ ਤੋਂ ਲਗਾਤਾਰ ਮਾਤਾ ਭਗਵਤੀ ਜੀ ਦਾ ਸਲਾਨਾ ਵਿਸ਼ਾਲ ਜਾਗਰਣ ਅਤੇ ਮਾਤਾ ਨੈਣਾ ਦੇਵੀ ਧਾਮ ਵਿਖੇ ਝੰਡਾ ਚੜ੍ਹਾਉਣ ਦੀ ਪਰੰਪਰਾਗਤ ਰਸਮ ਬਹੁਤ ਹੀ ਸ਼ਰਧਾ ਨਾਲ ਅਦਾ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ਦੇ ਤਹਿਤ ਇਸ ਵਾਰ ਵੀ ਮਹਾਮਾਈ ਦਾ ਸਲਾਨਾ ਵਿਸ਼ਾਲ ਜਾਗਰਣ 6 ਅਗਸਤ ਦੀ ਰਾਤ ਨੂੰ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ ਸੀ, ਜਿਸ ਵਿੱਚ ਸਮੂਹ ਸੰਗਤਾਂ ਨੇ ਵੱਧ-ਚੜ੍ਹ ਕੇ ਹਾਜ਼ਰੀ ਭਰੀ ਸੀ ਅਤੇ ਹੁਣ ਮਾਤਾ ਨੈਣਾ ਦੇਵੀ ਧਾਮ ਵਿਖੇ 54ਵਾਂ ਪਵਿੱਤਰ ਝੰਡਾ ਚੜ੍ਹਾਉਣ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ ਹੋ ਰਿਹਾ ਹੈ। ਆਗੂਆਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਨੈਣਾ ਦੇਵੀ ਧਾਮ ਵਿਖੇ 12 ਅਗਸਤ ਨੂੰ ਪੂਰੀ ਸ਼ਰਧਾ ਭਾਵਨਾ, ਵਿਧੀ-ਵਿਧਾਨ ਅਤੇ ਮੰਤਰੋਚਾਰਨ ਨਾਲ ਪਵਿੱਤਰ ਝੰਡਾ ਚੜ੍ਹਾਇਆ ਜਾਵੇਗਾ ਅਤੇ ਮਾਤਾ ਜੀ ਦੇ ਮੁਕੱਦਸ ਚਰਨਾਂ ਵਿੱਚ ਸਮੁੱਚੇ ਇਲਾਕੇ ਅਤੇ ਨਗਰ ਦੀ ਸੁੱਖ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਝੰਡਾ ਚੜ੍ਹਾਉਣ ਦੀ ਰਸਮ ਤੋਂ ਬਾਅਦ ਜਥੇ ਵਿੱਚ ਸ਼ਾਮਲ ਸ਼ਰਧਾਲੂ ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਅਤੇ ਮਾਤਾ ਚਾਮੁੰਡਾ ਦੇਵੀ ਦੇ ਪ੍ਰਸਿੱਧ ਮੰਦਰਾਂ ਵਿਖੇ ਨਤਮਸਤਕ ਹੋ ਕੇ ਮਾਤਾ ਜੀ ਦੇ ਪਵਿੱਤਰ ਦਰਸ਼ਨ ਦੀਦਾਰ ਕਰਨਗੇ ਅਤੇ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਮੌਕੇ ਰਵਾਨਗੀ ਸਮੇਂ ਸ੍ਰੀ ਅੰਬਿਕਾ ਭਜਨ ਮੰਡਲੀ ਦੇ ਸੰਚਾਲਕ ਰਾਮ ਗੋਪਾਲ ਰੰਘੂ, ਸਕੱਤਰ ਸਤੀਸ਼ ਕੁਮਾਰ ਤੀਸ਼ਾ, ਹੀਰਾ ਜੈਨ, ਅਵਤਾਰ ਦਾਰੀ, ਮੋਹਿਤ ਜੈਨ, ਪ੍ਰਦੀਪ ਰਿੰਕਾ, ਸੰਜੀਵ ਕੁਮਾਰ ਸੋਨੂ ਕਪੜੇ ਵਾਲੇ, ਅਜੈ ਬੱਤਾ, ਗੋਰਾ ਲਾਲ, ਰਜਿੰਦਰ ਬੱਬੀ, ਸੋਨਾ ਬਸਾਤੀ ਵਾਲਾ, ਕਾਂਗਰਸੀ ਆਗੂ ਸਾਧੂ ਰਾਮ ਜਰਗਰ, ਪੁਜਾਰੀ ਰਮੇਸ਼ ਸ਼ਰਮਾ, ਵਿਵੇਕ ਕੁਮਾਰ ਵਿੱਕੀ, ਜੈ ਪਾਲ, ਜਗਸੀਰ ਕੁਮਾਰ ਗੱਗੀ, ਰਾਜੂ ਜੈਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਤਾ ਜੀ ਦੇ ਪਰਮ ਭਗਤ ਅਤੇ ਨਗਰ ਨਿਵਾਸੀ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਵਿੱਚ 265 ਕੈਸ਼ਲੈੱਸ ਬਰਨ ਇਲਾਜ, ਇੱਕ ਕਰੋੜ ਉਨਤਾਲੀ ਲੱਖ ਰੁਪਏ ਹੋਏ ਖ਼ਰਚ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 1 9
Users Today : 27
Users Yesterday : 24
Users Last 7 days : 196

ਰਾਸ਼ੀਫਲ