Home » ਪ੍ਰਮੁੱਖ ਖ਼ਬਰਾਂ » ਸੱਤ ਸਾਲਾਂ ਬਾਅਦ ਬਰਨਾਲਾ ’ਚ ਕਾਂਗਰਸ ਦਾ ‘ਸੂਪੜਾ ਸਾਫ਼’, ਅਕਾਲੀ ਦਲ ਨੇ ਫੜੀ ਰਫ਼ਤਾਰ

ਸੱਤ ਸਾਲਾਂ ਬਾਅਦ ਬਰਨਾਲਾ ’ਚ ਕਾਂਗਰਸ ਦਾ ‘ਸੂਪੜਾ ਸਾਫ਼’, ਅਕਾਲੀ ਦਲ ਨੇ ਫੜੀ ਰਫ਼ਤਾਰ

[responsivevoice_button voice="Hindi Male"]

ਸੱਤ ਵਰ੍ਹੇ ਪਹਿਲਾਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਦੇ ਗ੍ਰਾਫ਼ ਬੁਰੀ ਤਰ੍ਹਾਂ ਹੇਠਾਂ ਡਿੱਗਿਆ

 

ਨੈਸ਼ਨਲ ਬਿਊਰੋ।

ਸੂਬੇ ਅੰਦਰ ਸੱਤ ਵਰ੍ਹੇ ਪਹਿਲਾਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੁਕਾਬਲੇ ਕਾਂਗਰਸ ਦੇ ਗ੍ਰਾਫ਼ ਵਿੱਚ ਵੱਡੀ ਗਿਰਾਵਟ ਆਈ ਹੈ। ਜਿਸ ਦਾ ਪ੍ਰਮਾਣ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਤਾਜ਼ਾ ਨਤੀਜਿਆਂ ਵਿੱਚੋਂ ਸਾਫ਼- ਸਪੱਸ਼ਟ ਝਲਕ ਰਿਹਾ ਹੈ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਬ) ਦਾ ਪੱਲੜਾ ਪਹਿਲਾਂ ਨਾਲੋਂ ਭਾਰੀ ਦਿਖਾਈ ਦੇ ਰਿਹਾ ਹੈ।

                 ਪਿਛੋਕੜ ’ਚ ਝਾਤ ਮਾਰੀ ਜਾਵੇ ਤਾਂ ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਹਨੇਰੀ ਅੱਗੇ ਖੱਖਰ- ਭੱਖਰ ਹੋਣ ਪਿੱਛੋਂ 2024 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਉਮੀਦ ਦੇ ਉਲਟ ਕਾਬਿਲ- ਏ- ਤਾਰੀਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਨਵੰਬਰ 2024 ਵਿੱਚ ਵੱਖ- ਵੱਖ ਥਾਈਂ ਹੋਈਆਂ ਉੱਪ ਚੋਣਾਂ ਵਿੱਚ ਵੀ ਕਾਂਗਰਸੀਆਂ ਦੀ ਚੰਗੀ ਕਾਰਗੁਜ਼ਾਰੀ ਦਾ ਸਬੂਤ ਮਿਲਿਆ। ਇਸ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਚਾਰ ਹਲਕਿਆਂ ਵਿੱਚ ਵੋਟਰਾਂ ਦਾ ਸਮੱਰਥਨ ਹਾਸਲ ਕਰਨ ਵਿੱਚ ਕਾਮਯਾਬ ਰਹੇ ਸਨ ਪਰ ਇਸ ਤੋਂ ਬਾਅਦ ਕਾਂਗਰਸ ਦਾ ਗ੍ਰਾਫ਼ ਹੇਠਾਂ ਵੱਲ ਨੂੰ ਹੋ ਤੁਰਿਆ। ਜਿਸ ਦਾ ਪ੍ਰਮਾਣ ਤਰਨਤਾਰਨ ਵਿਖੇ ਹੋਈ ਉੱਪ ਚੋਣ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਸ਼੍ਰੋਮਣੀ ਅਕਾਲੀ ਦਲ (ਬ) ਦੂਜੇ ਨੰਬਰ ’ਤੇ ਅੱਪੜ ਗਈ ਤੇ ਕਾਂਗਰਸ ਤੀਜੇ ਨੰਬਰ ’ਤੇ ਖਿਸਕ ਗਈ। ਇੱਕ ਵਾਰ ਫ਼ਿਰ ਹਾਲ ਹੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਆਏ ਤਾਜ਼ਾ ਨਤੀਜ਼ਿਆਂ ਨੇ ਵੀ ਕਾਂਗਰਸ ਪਾਰਟੀ ਦੀ ਸਾਖ਼ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਜਿਸ ਵਿੱਚ 2018 ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੁਕਾਬਲੇ ਕਾਂਗਰਸ ਬੁਰੀ ਤਰ੍ਹਾਂ ਪੱਛੜੀ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ (ਬ) ਦਾ ਪ੍ਰਦਰਸ਼ਨ ਉਤਸ਼ਾਹ ਜਨਕ ਰਿਹਾ ਹੈ।

                   ਜ਼ਿਲ੍ਹਾ ਬਰਨਾਲਾ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ 2022 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਜਿੱਤਦੇ ਆਏ ਹਨ ਪਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਖਾਸਮ- ਖਾਸ ਹਰਿੰਦਰ ਸਿੰਘ ਧਾਲੀਵਾਲ ਨੂੰ ਹਰਾ ਕੇ ਬਰਨਾਲਾ ਵਿਧਾਨ ਸਭਾ ਦੀ ਸੀਟ ਕਾਂਗਰਸ ਦੀ ਝੋਲੀ ਪਾਈ ਸੀ। ਬਾਵਜੂਦ ਇਸਦੇ ਕਾਂਗਰਸ ਨੂੰ ਤਾਜ਼ਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਬੁਰੀ ਤਰ੍ਹਾਂ ਨਾਲ ਹਾਰ ਮਿਲੀ ਹੈ। ਹੁਣ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਘੱਟ ਸਮਾਂ ਬਾਕੀ ਹੈ ਤਾਂ ਅਜਿਹੇ ਵਿੱਚ ਵੀ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਪਾਰਟੀ ਨੂੰ ਵੱਡੇ ਨੁਕਸਾਨ ਵੱਲ ਧੱਕ ਸਕਦੀ ਹੈ।

 

ਸੱਤ ਸਾਲ ਪਹਿਲਾਂ 2018 ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਹੂੰਝਾ- ਫੇਰ ਜਿੱਤ ਪ੍ਰਾਪਤ ਕਰਦੇ ਹੋਏ ਸਾਰੀਆਂ 10 ਸੀਟਾਂ ’ਤੇ ਜਿੱਤ ਹਾਸਲ਼ ਕੀਤੀ ਸੀ। ਇਸ ਦੇ ਉਲਟ ਤਾਜ਼ਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਇੱਕ ਵੀ ਸੀਟ ਨਹੀਂ ਜਿੱਤ ਸਕੀ। ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਬ) 2 ਅਤੇ ਆਮ ਆਦਮੀ ਪਾਰਟੀ 8 ਸੀਟਾਂ ’ਤੇ ਜਿੱਤਣ ਵਿੱਚ ਸਫ਼ਲ ਰਹੀ ਹੈ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 1
Users Today : 6
Users Yesterday : 3
Users Last 7 days : 44

ਰਾਸ਼ੀਫਲ