Home » ਪੰਜਾਬ » ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਆਸਥਾ ਵੱਲੋਂ ਭਗਤਾਂਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣ ਦੀ ਵਿਸ਼ੇਸ਼ ਮੁਹਿੰਮ ਦਾ ਆਯੋਜਨ

ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਆਸਥਾ ਵੱਲੋਂ ਭਗਤਾਂਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣ ਦੀ ਵਿਸ਼ੇਸ਼ ਮੁਹਿੰਮ ਦਾ ਆਯੋਜਨ

 ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਆਸਥਾ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਨੂੰ ਬੜ੍ਹਾਵਾ ਦੇਣ ਦੇ ਮਨੋਰਥ ਨਾਲ ਭਗਤਾਂਵਾਲਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਵਿਸ਼ੇਸ਼ ਰੁੱਖ ਲਗਾਉਣ ਦੀ ਮੁਹਿੰਮ ਦਾ ਬਹੁਤ ਹੀ ਉਤਸ਼ਾਹਪੂਰਵਕ ਆਯੋਜਨ ਕੀਤਾ ਗਿਆ। ਇਸ ਸ਼ਲਾਘਾਯੋਗ ਕਾਰਜ ਲਈ ਪ੍ਰੋਜੈਕਟ ਚੇਅਰਮੈਨ ਮਨਮੋਹਨ ਸਿੰਘ, ਸਕੱਤਰ ਸਰਬਜੀਤ ਸਿੰਘ, ਸਾਬਕਾ ਜ਼ੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ ਅ
ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਆਸਥਾ ਵੱਲੋਂ ਭਗਤਾਂਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣ ਦੀ ਵਿਸ਼ੇਸ਼ ਮੁਹਿੰਮ ਦਾ ਆਯੋਜਨ
[responsivevoice_button voice="Hindi Male"]

ਅੰਮ੍ਰਿਤਸਰ ਬਿਊਰੋ

             ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਆਸਥਾ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਨੂੰ ਬੜ੍ਹਾਵਾ ਦੇਣ ਦੇ ਮਨੋਰਥ ਨਾਲ ਭਗਤਾਂਵਾਲਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਵਿਸ਼ੇਸ਼ ਰੁੱਖ ਲਗਾਉਣ ਦੀ ਮੁਹਿੰਮ ਦਾ ਬਹੁਤ ਹੀ ਉਤਸ਼ਾਹਪੂਰਵਕ ਆਯੋਜਨ ਕੀਤਾ ਗਿਆ। ਇਸ ਸ਼ਲਾਘਾਯੋਗ ਕਾਰਜ ਲਈ ਪ੍ਰੋਜੈਕਟ ਚੇਅਰਮੈਨ ਮਨਮੋਹਨ ਸਿੰਘ, ਸਕੱਤਰ ਸਰਬਜੀਤ ਸਿੰਘ, ਸਾਬਕਾ ਜ਼ੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ ਅਤੇ ਜ਼ਿਲ੍ਹਾ ਸਾਖਰਤਾ ਕੋਆਰਡੀਨੇਟਰ ਅਸ਼ਵਨੀ ਅਵਸਥੀ ਦੀ ਅਗਵਾਈ ਵਾਲੀ ਟੀਮ ਸਵੇਰੇ ਦਸ ਵਜੇ ਦੇ ਕਰੀਬ ਸਕੂਲ ਕੈਂਪਸ ਵਿੱਚ ਪਹੁੰਚੀ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਅਸ਼ਵਨੀ ਅਵਸਥੀ ਅਤੇ ਸਾਬਕਾ ਕਲੱਬ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲੀ ਬੱਚਿਆਂ ਵਿੱਚ ਸਾਫ਼-ਸੁਥਰਾ ਅਤੇ ਨਰੋਆ ਵਾਤਾਵਰਣ ਬਣਾਈ ਰੱਖਣ ਲਈ ਵਿਸ਼ੇਸ਼ ਜਾਗਰੂਕਤਾ ਪੈਦਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਪੌਦੇ ਲਗਾਉਣ ਦੀ ਇਸ ਪਵਿੱਤਰ ਮੁਹਿੰਮ ਦੀ ਸ਼ੁਰੂਆਤ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦੁਆਰਾ ਆਪ ਆਪਣੇ ਹੱਥਾਂ ਨਾਲ ਕੀਤੀ ਗਈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਕੂਲ ਕੈਂਪਸ ਵਿੱਚ ਅਮਰੂਦ, ਨਿੰਮ, ਜਾਮੁਨ, ਅੰਬ, ਅਰਜੁਨ ਅਤੇ ਹੋਰ ਵੀ ਕਈ ਲਾਹੇਵੰਦ ਕਿਸਮਾਂ ਸਮੇਤ ਸੌ ਤੋਂ ਵੱਧ ਰੁੱਖ ਲਗਾਏ ਗਏ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਕੈਂਪਸ ਵਿੱਚ ਲਗਾਏ ਗਏ ਇਨ੍ਹਾਂ ਰੁੱਖਾਂ ਦੀ ਪੂਰੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਤਾਂ ਜੋ ਉਹ ਵਾਤਾਵਰਣ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਪ੍ਰੇਰਿਤ ਕਰ ਸਕਣ। ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਡਾਕਟਰ ਗਗਨਦੀਪ ਸਿੰਘ, ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਲੋਹਾਰਕਾ ਅਤੇ ਅਮਨ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਲਗਾਤਾਰ ਬਣਾਈ ਰੱਖਣ ਲਈ ਆਮ ਲੋਕਾਂ ਨੂੰ ਆਪਣੇ ਘਰਾਂ ਦੇ ਆਸ-ਪਾਸ ਕਿਸੇ ਵੀ ਖਾਲੀ ਪਈ ਥਾਂ ਉੱਤੇ ਰੁੱਖ ਲਗਾਉਣ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਤੀ ਉੱਤੇ ਰੁੱਖਾਂ ਦੇ ਹੋਣ ਦਾ ਅਰਥ ਸੁੰਦਰ ਵਾਤਾਵਰਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਰੁੱਖ ਸਾਡੀ ਜ਼ਿੰਦਗੀ ਲਈ ਇੰਨੇ ਜ਼ਰੂਰੀ ਹਨ ਕਿ ਇਨ੍ਹਾਂ ਦੇ ਕਾਰਨ ਹੀ ਬਾਰਿਸ਼ ਅਤੇ ਮੌਸਮ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸ ਵਿਸ਼ੇਸ਼ ਮੌਕੇ ਉੱਤੇ ਸਕੱਤਰ ਸਰਬਜੀਤ ਸਿੰਘ, ਪ੍ਰਿੰਸੀਪਲ ਦਵਿੰਦਰ ਸਿੰਘ, ਰਾਜ ਕੁਮਾਰ, ਅਮਰਜੀਤ ਸਿੰਘ, ਜਸਪ੍ਰੀਤ ਕੌਰ, ਅਮਨਦੀਪ ਕੌਰ, ਡਾਕਟਰ ਜਗਨਪ ਕੌਰ, ਰਜਿੰਦਰ ਸਿੰਘ, ਸਰਬਜੀਤ ਕੌਰ, ਕੁਸੁਮ ਚੋਪੜਾ, ਨੀਲੂ ਬਾਲਾ, ਦਵਿੰਦਰ ਕੌਰ, ਪਰਮਜੀਤ ਕੌਰ, ਪਰਮਜੀਤ ਸ਼ਰਮਾ ਅਤੇ ਬਲਜੀਤ ਕੌਰ ਵੀ ਉਚੇਚੇ ਤੌਰ ਉੱਤੇ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ, ਐੱਸ.ਡੀ.ਐੱਮ ਸਾਰੰਗਪ੍ਰੀਤ ਸਿੰਘ ਨੇ ਲਹਿਰਾਇਆ ਕੌਮੀ ਝੰਡਾ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 5 3 2
Users Today : 11
Users Yesterday : 29
Users Last 7 days : 168

ਰਾਸ਼ੀਫਲ