ਚੰਡੀਗੜ੍ਹ ਬਿਊਰੋ
ਆਧੁਨਿਕ ਤਕਨੀਕ ਦੇ ਇਸ ਦੌਰ ਵਿੱਚ ਸਾਈਬਰ ਅਪਰਾਧੀਆਂ ਵੱਲੋਂ ਵੱਡੀਆਂ ਕੰਪਨੀਆਂ ਨੂੰ ਆਪਣਾ ਸ਼ਿਕਾਰ ਬਣਾਉਣ ਦਾ ਇੱਕ ਬਹੁਤ ਹੀ ਸਨਸਨੀਖੇਜ਼ ਅਤੇ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਨਿੱਜੀ ਕੰਪਨੀ ਦਾ ਮੁੱਖ ਕੰਪਿਊਟਰ ਸਰਵਰ ਹੈਕ ਕਰਕੇ ਖਾਤੇ ਵਿੱਚੋਂ ਲਗਭਗ ਉੱਨੀ ਲੱਖ ਰੁਪਏ ਦੀ ਮੋਟੀ ਰਕਮ ਸਾਫ਼ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਇਲਾਕੇ ਵਿੱਚ ਛਾਪੇਮਾਰੀ ਕਰਕੇ ਫੜੇ ਗਏ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ ਤਾਂ ਜੋ ਇਸ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਸਕੇ। ਇਸ ਸਬੰਧੀ ਕੰਪਨੀ ਦੇ ਪ੍ਰਬੰਧਕ ਯਾਨੀ ਮੈਨੇਜਰ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਅਧਿਕਾਰਤ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਕੁਝ ਅਣਪਛਾਤੇ ਸਾਈਬਰ ਅਪਰਾਧੀਆਂ ਨੇ ਉਨ੍ਹਾਂ ਦੀ ਕੰਪਨੀ ਦੇ ਬਹੁਤ ਹੀ ਸੁਰੱਖਿਅਤ ਮੰਨੇ ਜਾਂਦੇ ਸਰਵਰ ਸਿਸਟਮ ਨੂੰ ਸੰਨ੍ਹ ਲਗਾ ਕੇ ਹੈਕ ਕਰ ਲਿਆ ਹੈ। ਇਸ ਡਿਜੀਟਲ ਚੋਰੀ ਅਤੇ ਹੈਕਿੰਗ ਦੇ ਰਾਹੀਂ ਸ਼ਾਤਰ ਮੁਲਜ਼ਮਾਂ ਨੇ ਕੰਪਨੀ ਦੇ ਬਹੁਤ ਹੀ ਕੀਮਤੀ ਖਰੀਦਦਾਰੀ ਵਾਲੇ ਗਿਫਟ ਵਾਊਚਰ ਕੋਡ ਚੋਰੀ ਕਰ ਲਏ ਅਤੇ ਫਿਰ ਉਨ੍ਹਾਂ ਕੋਡਾਂ ਦੀ ਫਰਜ਼ੀ ਅਤੇ ਗ਼ੈਰ-ਕਾਨੂੰਨੀ ਵਰਤੋਂ ਕਰਕੇ ਕੰਪਨੀ ਨੂੰ ਲਗਭਗ ਉੱਨੀ ਲੱਖ ਰੁਪਏ ਦਾ ਵੱਡਾ ਵਿੱਤੀ ਚੂਨਾ ਲਗਾਇਆ। ਕੰਪਨੀ ਪ੍ਰਬੰਧਕ ਦੀ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਈਬਰ ਕ੍ਰਾਈਮ ਥਾਣੇ ਵਿੱਚ ਸਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਤਕਨੀਕੀ ਮਾਹਰਾਂ ਦੀ ਅਗਵਾਈ ਵਿੱਚ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਸਾਈਬਰ ਸੈੱਲ ਦੇ ਮਾਹਰਾਂ ਨੇ ਕੰਪਿਊਟਰ ਦੇ ਡਾਟਾ ਲੌਗਸ, ਇੰਟਰਨੈੱਟ ਪ੍ਰੋਟੋਕੋਲ ਐਡਰੈੱਸ ਯਾਨੀ ਆਈਪੀ ਐਡਰੈੱਸ ਅਤੇ ਮੋਬਾਈਲ ਫੋਨਾਂ ਦੀਆਂ ਲੋਕੇਸ਼ਨਾਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ। ਤਕਨੀਕੀ ਪੈੜਾਂ ਦਾ ਲਗਾਤਾਰ ਪਿੱਛਾ ਕਰਦੇ ਹੋਏ ਪੁਲਿਸ ਦੀ ਤਫ਼ਤੀਸ਼ੀ ਟੀਮ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸ਼ਹਿਰ ਪਹੁੰਚੀ ਜਿੱਥੇ ਗਿਆਰਾਂ ਜੁਲਾਈ ਨੂੰ ਪੁਲਿਸ ਨੇ ਇੱਕ ਗੁਪਤ ਟਿਕਾਣੇ ‘ਤੇ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕਰਕੇ ਸਭ ਤੋਂ ਪਹਿਲਾਂ ਗੌਰਵ ਸਿੰਘ ਨਾਮ ਦੇ ਨੌਜਵਾਨ ਨੂੰ ਦਬੋਚ ਲਿਆ। ਗ੍ਰਿਫਤਾਰੀ ਦੇ ਦੌਰਾਨ ਗੌਰਵ ਦੇ ਕਬਜ਼ੇ ਵਿੱਚੋਂ ਇਸ ਵੱਡੀ ਵਾਰਦਾਤ ਵਿੱਚ ਇਸਤੇਮਾਲ ਕੀਤੇ ਗਏ ਕਈ ਮੋਬਾਈਲ ਫੋਨ ਅਤੇ ਬਹੁਤ ਹੀ ਵੱਡੀ ਗਿਣਤੀ ਵਿੱਚ ਫਰਜ਼ੀ ਦਸਤਾਵੇਜ਼ਾਂ ‘ਤੇ ਲਏ ਗਏ ਸਿਮ ਕਾਰਡ ਬਰਾਮਦ ਕੀਤੇ ਗਏ। ਜਦੋਂ ਪੁਲਿਸ ਨੇ ਫੜੇ ਗਏ ਮੁਲਜ਼ਮ ਗੌਰਵ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਸ ਪੂਰੇ ਅੰਤਰਰਾਜੀ ਸਾਈਬਰ ਠੱਗੀ ਦੇ ਨੈੱਟਵਰਕ ਦਾ ਵੱਡਾ ਪਰਦਾਫਾਸ ਹੋ ਗਿਆ। ਗੌਰਵ ਨੇ ਪੁਲਿਸ ਦੇ ਸਾਹਮਣੇ ਕਬੂਲਿਆ ਕਿ ਇਸ ਪੂਰੀ ਧੋਖਾਧੜੀ ਦਾ ਅਸਲ ਮਾਸਟਰਮਾਈਡ ਯਾਨੀ ਮੁੱਖ ਸਾਜ਼ਿਸ਼ਕਰਤਾ ਸਿੱਧਾਰਥ ਪਾਂਡੇ ਹੈ। ਸਿੱਧਾਰਥ ਬਹੁਤ ਹੀ ਸ਼ਾਤਰ ਤਰੀਕੇ ਨਾਲ ਕੰਪਨੀ ਦੇ ਸੁਰੱਖਿਅਤ ਸਰਵਰ ਨੂੰ ਹੈਕ ਕਰਦਾ ਸੀ ਅਤੇ ਉੱਥੋਂ ਚੋਰੀ ਕੀਤੇ ਹੋਏ ਅਮੇਜਨ ਵਾਊਚਰ ਕੋਡ ਗੌਰਵ ਨੂੰ ਮੁਹੱਈਆ ਕਰਵਾਉਂਦਾ ਸੀ। ਇਸ ਤੋਂ ਬਾਅਦ ਗੌਰਵ ਵੱਖ-ਵੱਖ ਫਰਜੀ ਅਤੇ ਬਦਲੇ ਹੋਏ ਨਾਮਾਂ ‘ਤੇ ਨਕਲੀ ਅਮੇਜ਼ਨ ਅਕਾਊਂਟ ਤਿਆਰ ਕਰਦਾ ਸੀ ਅਤੇ ਉਨ੍ਹਾਂ ਚੋਰੀ ਕੀਤੇ ਹੋਏ ਵਾਊਚਰਾਂ ਨੂੰ ਆਨਲਾਈਨ ਰਿਡੀਮ ਯਾਨੀ ਕੈਸ਼ ਕਰ ਲੈਂਦਾ ਸੀ। ਇਸ ਧੋਖਾਧੜੀ ਦੇ ਰਾਹੀਂ ਕਮਾਏ ਗਏ ਪੈਸੇ ਨੂੰ ਬਹੁਤ ਹੀ ਸੁਰੱਖਿਅਤ ਥਾਂ ਟਿਕਾਏ ਲਗਾਉਣ ਅਤੇ ਪੁਲਿਸ ਦੀ ਨਜ਼ਰ ਤੋਂ ਬਚਣ ਲਈ ਉਹ ਅਮੇਜ਼ਨ ਦੀ ਵੈੱਬਸਾਈਟ ਤੋਂ ਸੋਨੇ ਦੇ ਅਸਲ ਸਿੱਕੇ ਅਤੇ ਹੋਰ ਬਹੁਤ ਹੀ ਮਹਿੰਗੇ ਇਲੈਕਟ੍ਰਾਨਿਕ ਸਾਮਾਨ ਦੀ ਖਰੀਦਦਾਰੀ ਕਰਦੇ ਸਨ। ਬਾਅਦ ਵਿੱਚ ਉਹ ਇਸ ਆਨਲਾਈਨ ਮੰਗਵਾਏ ਗਏ ਕੀਮਤੀ ਸਾਮਾਨ ਨੂੰ ਆਮ ਬਾਜ਼ਾਰ ਵਿੱਚ ਸਸਤੇ ਭਾਅ ਵੇਚ ਕੇ ਮੋਟੀ ਨਕਦ ਰਕਮ ਹਾਸਲ ਕਰ ਲੈਂਦੇ ਸਨ ਅਤੇ ਫਿਰ ਉਸ ਕਾਲੀ ਕਮਾਈ ਨੂੰ ਆਪਸ ਵਿੱਚ ਬਰਾਬਰ ਵੰਡ ਲੈਂਦੇ ਸਨ। ਗੌਰਵ ਵੱਲੋਂ ਦਿੱਤੇ ਗਏ ਇਸ ਇਕਬਾਲੀਆ ਬਿਆਨ ਦੇ ਆਧਾਰ ‘ਤੇ ਚੰਡੀਗੜ੍ਹ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਸਿਧਾਰਥ ਨੂੰ ਵੀ ਸਫਲਤਾਪੂਰਵਕ ਗ੍ਰਿਰਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ਵਿੱਚੋਂ ਵਾਰਦਾਤ ਦੌਰਾਨ ਸਰਵਰ ਹੈਕਿੰਗ ਲਈ ਵਰਤਿਆ ਗਿਆ ਮੁੱਖ ਲੈਪਟਾਪ ਅਤੇ ਹੋਰ ਡਿਜੀਟਲ ਸਮੱਗਰੀ ਵੀ ਬਰਾਮਦ ਕਰ ਲਈ। ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀਆਂ ਅਨੁਸਾਰ ਇਸ ਵੱਡੇ ਸਾਈਬਰ ਗਿਰੋਹ ਦੇ ਤਾਰ ਦੇਸ਼ ਦੇ ਕਈ ਹੋਰ ਸੂਬਿਆ ਨਾਲ ਵੀ ਜੁੜੇ ਹੋਣ ਦਾ ਪੂਰਾ ਖਦਸ਼ਾ ਹੈ। ਫਿਲਹਾਲ ਪੁਲਿਸ ਮਿਲੇ ਤਿੰਨ ਦਿਨਾਂ ਦੇ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਇਹ ਪਤਾ ਲਗਾਉਣ ਦੀ ਨਿਰੰਤਰ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਨੇ ਇਸੇ ਤਰੀਕੇ ਨਾਲ ਹੁਣ ਤੱਕ ਹੋਰ ਕਿਹੜੀਆਂ-ਕਿਹੜੀਆਂ ਨਿੱਜੀ ਜਾਂ ਸਰਕਾਰੀ ਕੰਪਨੀਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ ਅਤੇ ਇਸ ਅੰਤਰਰਾਜੀ ਗਿਰੋਹ ਵਿੱਚ ਇਨ੍ਹਾਂ ਤੋਂ ਇਲਾਵਾ ਹੋਰ ਕੌਣ-ਕੌਣ ਦੇਸ਼ ਵਿਰੋਧੀ ਅਤੇ ਸ਼ਰਾਰਤੀ ਅਨਸਰ ਸ਼ਾਮਲ ਹਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਛੇਵੇਂ ਤਨਖ਼ਾਹ ਕਮਿਸ਼ਨ ਦੇ ਪੈਂਤੀ ਮਹੀਨਿਆਂ ਦੇ ਬਕਾਏ ਤੋਂ ਵਾਂਝੇ ਅਠਾਰਾਂ ਸੌ ਪੈਨਸ਼ਨਰਾਂ ਵੱਲੋਂ ਡਾਇਰੈਕਟਰ ਨਾਲ ਮੁਲਾਕਾਤ, ਰਾਸ਼ੀ ਜਾਰੀ ਨਾ ਹੋਣ ‘ਤੇ ਸਤੰਬਰ ਤੋਂ ਤਿੱਖੇ ਸੰਘਰਸ਼ ਦੀ ਚਿਤਾਵਨੀ









Users Today : 110
Users Yesterday : 96
Users Last 7 days : 655