-
-
ਪੰਚਾਇਤ ਦੀ ਕਾਰਵਾਈ ਖਿਲਾਫ਼ ਮਹਿਲਾਵਾਂ ਦਾ ਤਿੱਖਾ ਸੰਘਰਸ਼, ਪਿੰਡ ਰਾਏਸਰ ਵਿਖੇ ਤਣਾਅਪੂਰਨ ਮਾਹੌਲ
ਜ਼ਿਲ੍ਹੇ ਦੇ ਪਿੰਡ ਰਾਏਸਰ ਵਿਖੇ ਉਸ ਵੇਲੇ ਸਥਿਤੀ ਬੇਹੱਦ ਚਿੰਤਾਜਨਕ ਅਤੇ ਤਣਾਅਪੂਰਨ ਬਣ ਗਈ ਜਦੋਂ ਸਥਾਨਕ ਪੰਚਾਇਤ ਦੀ ਕਾਰਵਾਈ ਤੋਂ ਨਰਾਜ਼ ਹੋ ਕੇ ਅੱਧੀ ਦਰਜਨ ਦੇ ਕਰੀਬ ਦਲਿੱਤ ਭਾਈਚਾਰੇ ਦੀਆਂ ਮਹਿਲਾਵਾਂ ਪਿੰਡ ਦੀ ਪਾਣੀ ਵਾਲੀ ਉੱਚੀ ਟੈਂਕੀ ਉੱਪਰ ਚੜ੍ਹ ਗਈਆਂ। ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਟੈਂਕੀ ਦੇ ਹੇਠਾਂ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪੰਚਾਇਤ ਦੇ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਅਤੇ ਧਰਨਾ ਸ਼ੁਰੂ ਕਰ ਦਿੱਤਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਡ ਵਿੱਚ



