-
-
-
ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ | ਰਾਜਨੀਤੀ
ਕੌਮਾਂਤਰੀ ਔਰਤ ਦਿਵਸ ਵਿਸ਼ੇਸ਼: ਪੰਧੇਰ ਦੀ ਮਨਜੀਤ ਕੌਰ ਨੇ ਸਿਰਜੀ ਮਹਿਲਾ ਸ਼ਕਤੀਕਰਨ ਦੀ ਨਵੀਂ ਇਬਾਰਤ
36 ਸਾਲਾ ਮਨਜੀਤ ਕੌਰ ਨੇ ਦੱਸਿਆ ਕਿ 2005 ਵਿੱਚ ਪਿਤਾ ਦੀ ਮੌਤ ਅਤੇ 2006 ਵਿੱਚ ਵਿਆਹ ਹੋ ਜਾਣ ਕਾਰਨ ਉਸ ਦੀ ਪੜ੍ਹਾਈ ਅਧੂਰੀ ਰਹਿ ਗਈ ਸੀ। ਘਰ ਦੇ ਹਾਲਾਤ ਸੁਧਾਰਨ ਲਈ ਉਸ ਨੇ 2021 ਵਿੱਚ 10 ਔਰਤਾਂ ਨੂੰ ਨਾਲ ਲੈ ਕੇ ਪਿੰਡ ਦਾ ਪਹਿਲਾ “ਗੁਰੂ ਨਾਨਕ ਦੇਵ ਜੀ ਸਵੈ ਸਹਾਇਤਾ ਸਮੂਹ” ਬਣਾਇਆ। ਇਸ ਸਮੂਹ ਨੇ ਪੰਜਾਬ ਦੀ ਵਿਰਾਸਤੀ ਕਲਾ (ਪੱਖੀਆਂ, ਫੁਲਕਾਰੀਆਂ, ਪਰਾਂਦੇ) ਨੂੰ ਮੁੜ ਸੁਰਜੀਤ ਕਰਦਿਆਂ ਮੇਲਿਆਂ ਵਿੱਚ ਸਟਾਲ ਲਗਾਉਣੇ ਸ਼ੁਰੂ ਕੀਤੇ।



