Home » ਪ੍ਰਮੁੱਖ ਖ਼ਬਰਾਂ » ਐੱਸਐੱਸਡੀ ਕਾਲਜ ਬਰਨਾਲਾ ਵਿਖੇ ਐਕਸ਼ਨ ਰਿਸਰਚ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ

ਐੱਸਐੱਸਡੀ ਕਾਲਜ ਬਰਨਾਲਾ ਵਿਖੇ ਐਕਸ਼ਨ ਰਿਸਰਚ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ

     ਐੱਸਐੱਸਡੀ ਕਾਲਜ ਬਰਨਾਲਾ ਵਿਖੇ ਡਾਇਟ ਚੀਮਾ ਜੋਧਪੁਰ ਦੇ ਸਹਿਯੋਗ ਨਾਲ ਐਕਸ਼ਨ ਰਿਸਰਚ ਵਿਸ਼ੇ ’ਤੇ ਇਕ ਮਹਤਵਪੂਰਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁਖ ਉਦੇਸ਼ ਅਧਿਆਪਕਾਂ ਨੂੰ ਐਕਸ਼ਨ ਰਿਸਰਚ ਦੀ ਪ੍ਰਕਿਰਿਆ, ਮਹੱਤਤਾ ਤੇ ਉਸਦੀ ਵਰਤੋਂ ਬਾਰੇ ਜਾਣਕਾਰੀ ਦੇਣਾ ਸੀ ਤਾਂ ਜੋ ਉਹ ਆਪਣੇ ਅਧਿਆਪਨ ਦੇ ਢੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਣ। ਕਾਰਜਕ੍ਰਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਵਲੋਂ ਸਵਾਗਤੀ ਸੰਬੋਧਨ
ਐੱਸਐੱਸਡੀ ਕਾਲਜ ਬਰਨਾਲਾ ਵਿਖੇ ਐਕਸ਼ਨ ਰਿਸਰਚ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ
[responsivevoice_button voice="Hindi Male"]

ਬਰਨਾਲਾ ਬਿਊਰੋ 21 ਅਪ੍ਰੈਲ

                                 ਐੱਸਐੱਸਡੀ ਕਾਲਜ ਬਰਨਾਲਾ ਵਿਖੇ ਡਾਇਟ ਚੀਮਾ ਜੋਧਪੁਰ ਦੇ ਸਹਿਯੋਗ ਨਾਲ ਐਕਸ਼ਨ ਰਿਸਰਚ ਵਿਸ਼ੇ ਤੇ ਇਕ ਮਹਤਵਪੂਰਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁਖ ਉਦੇਸ਼ ਅਧਿਆਪਕਾਂ ਨੂੰ ਐਕਸ਼ਨ ਰਿਸਰਚ ਦੀ ਪ੍ਰਕਿਰਿਆ, ਮਹੱਤਤਾ ਤੇ ਉਸਦੀ ਵਰਤੋਂ ਬਾਰੇ ਜਾਣਕਾਰੀ ਦੇਣਾ ਸੀ ਤਾਂ ਜੋ ਉਹ ਆਪਣੇ ਅਧਿਆਪਨ ਦੇ ਢੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਣ। ਕਾਰਜਕ੍ਰਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਵਲੋਂ ਸਵਾਗਤੀ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਤੇ ਭਾਗੀਦਾਰਾਂ ਦਾ ਦਿਲੋਂ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਚ ਅਧਿਆਪਨ ਦੇ ਖੇਤਰ ਚ ਨਵੀਨਤਮ ਤਰੀਕਿਆਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ ਤੇ ਐਕਸ਼ਨ ਰਿਸਰਚ ਇਸ ਵੱਲ ਇਕ ਮਹੱਤਵਪੂਰਨ ਕਦਮ ਹੈ। ਵਰਕਸ਼ਾਪ ਦੇ ਮੁਖ ਵਕਤਾ ਡਾ. ਤੀਰਥ ਸਿੰਘ ਨੇ ਐਕਸ਼ਨ ਰਿਸਰਚ ਦੇ ਸੰਕਲਪ ਨੂੰ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਨੇ ਦੱਸਿਆ ਕਿ ਐਕਸ਼ਨ ਰਿਸਰਚ ਇਕ ਐਸੀ ਪ੍ਰਕਿਰਿਆ ਹੈ। ਜਿਸ ਰਾਹੀਂ ਅਧਿਆਪਕ ਆਪਣੇ ਕਲਾਸਰੂਮ ਚ ਆਉਣ ਵਾਲੀਆਂ ਸਮੱਸਿਆਵਾਂ ਦਾ ਵਿਗਿਆਨਕ ਢੰਗ ਨਾਲ ਹੱਲ ਲੱਭ ਸਕਦੇ ਹਨ। ਉਨ੍ਹਾਂ ਨੇ ਇਸ ਦੀਆਂ ਵੱਖ-ਵੱਖ ਪੜਾਵਾਂ, ਜਿਵੇਂ ਕਿ ਸਮੱਸਿਆ ਦੀ ਪਛਾਣ, ਡਾਟਾ ਇਕੱਠਾ ਕਰਨਾ, ਵਿਸ਼ਲੇਸ਼ਣ ਤੇ ਨਤੀਜੇ ਤਕ ਪਹੁੰਚਣ ਦੀ ਪ੍ਰਕਿਰਿਆ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਡਾ. ਸੰਜੀਵ ਮੋਦੀ ਨੇ ਵੀ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਐਕਸ਼ਨ ਰਿਸਰਚ ਸਿਰਫ਼ ਸਿਧਾਂਤਕ ਨਹੀਂ। ਸਗੋਂ ਪ੍ਰਯੋਗਾਤਮਕ ਪੱਖ ਤੋਂ ਵੀ ਬਹੁਤ ਲਾਭਕਾਰੀ ਹੈ ਤੇ ਇਹ ਅਧਿਆਪਨ ਦੀ ਗੁਣਵੱਤਾ ਨੂੰ ਨਿਖਾਰਨ ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਡਾਇਟ ਚੀਮਾ ਜੋਧਪੁਰ ਦੇ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ ਨੇ ਆਪਣੇ ਸੰਬੋਧਨ ਚ ਇਸ ਪ੍ਰੋਗਰਾਮ ਦੇ ਆਯੋਜਨ ਦਾ ਮਕਸਦ ਸਪਸ਼ਟ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਅਧਿਆਪਕਾਂ ਚ ਖੋਜੀ ਸੋਚ ਨੂੰ ਵਿਕਸਿਤ ਕਰਨ ਚ ਮਦਦਗਾਰ ਸਾਬਤ ਹੁੰਦੀਆਂ ਹਨ ਤੇ ਇਹ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵੱਲ ਇਕ ਮਹਤਵਪੂਰਨ ਯਤਨ ਹੈ। ਇਸ ਵਰਕਸ਼ਾਪ ਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਤੋਂ ਆਏ ਅਧਿਆਪਕਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ ਤੇ ਐਕਸ਼ਨ ਰਿਸਰਚ ਨਾਲ ਸੰਬੰਧਿਤ ਆਪਣੇ ਅਨੁਭਵਾਂ ਤੇ ਸਵਾਲਾਂ ਨੂੰ ਸਾਂਝਾ ਕੀਤਾ। ਭਾਗੀਦਾਰਾਂ ਨੇ ਇਸ ਵਰਕਸ਼ਾਪ ਨੂੰ ਬਹੁਤ ਹੀ ਜਾਣਕਾਰੀ ਭਰਪੂਰ ਤੇ ਲਾਭਕਾਰੀ ਕਰਾਰ ਦਿੱਤਾ। ਅਖੀਰ ਚ ਕਾਲਜ ਪ੍ਰਬੰਧਕਾਂ ਵਲੋਂ ਸਾਰੇ ਮਹਿਮਾਨਾਂ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ ਤੇ ਭਵਿੱਖ ਚ ਵੀ ਇਸ ਤਰ੍ਹਾਂ ਦੇ ਗਿਆਨਵਰਧਕ ਪ੍ਰੋਗਰਾਮ ਆਯੋਜਿਤ ਕਰਨ ਦੀ ਆਸ ਜਤਾਈ ਗਈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਆਰੀਆਭੱਟ ਕਾਲਜ ਬਰਨਾਲਾ ਵਿਖੇ ‘ਕਾਰੋਬਾਰ ‘ਤੇ AI ਦਾ ਪ੍ਰਭਾਵ’ ਵਿਸ਼ੇ ‘ਤੇ ਗਰੁੱਪ ਚਰਚਾ ਕਰਵਾਈ ਗਈ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 8 5
Users Today : 5
Users Yesterday : 12
Users Last 7 days : 124

ਰਾਸ਼ੀਫਲ