ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2027 ਜਿੱਤਣ ਲਈ ਮੁਲਾਜਮਾਂ ਨਾਲ ਕੀਤਾ ਵਾਅਦਾ
ਚੰੰਡੀਗੜ੍ਹ ਬਿਊਰੋ 5 ਮਾਰਚ ।
ਜਿਉਂ ਜਿਉਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਵੱਖ- ਵੱਖ ਰਾਜਨੀਤਿਕ ਪਾਰਟੀਆਂ ਨੇ ਵੀ ਕਮਰ ਕਸ ਲਈ ਹੈ ਤੇ ਵੋਟਰਾਂ ਨੂੰ ਭਰਮਾਉਣ ਲਈ ਰਵਾਇਤੀ ਤਰੀਕੇ ਨਾਲ ਕੋਸ਼ਿਸਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਹੈ ਕਿ ਉਹ 2027 ਵਿੱਚ ਆਪਣੀ ਸਰਕਾਰ ਬਣਨ ’ਤੇ ਮੁਲਾਜਮਾਂ ਦੇ ਡੀਏ ਦੇ ਸਾਰੇ ਬਕਾਏ ਜਾਰੀ ਕਰਨਗੇ। ਕਿਉਂਕਿ ਪਾਰਟੀ ਨੇ ਮੁੱਢ ਤੋਂ ਹੀ ਮੁਲਾਜਮਾਂ ਦੇ ਭਲੇ ਲਈ ਕੰਮ ਕੀਤਾ ਹੈ ਤੇ ਅੱਗੇ ਵੀ ਕਰੇਗੀ।
ਹੋਰ ਖਬਰਾਂ ਪੜ੍ਹਮ ਲਈ ਵੀ ਕਲਿੱਕ ਕਰੋ. http://ਐੱਸਐੱਸਡੀ ਕਾਲਜ ਬਰਨਾਲਾ ਵਿਖੇ ਭਾਰਤੀ ਸੰਵਿਧਾਨ ਵਿਸ਼ੇ `ਤੇ ਕੁਇਜ਼ ਮੁਕਾਬਲਾ ਕਰਵਾਇਆ: ਵਿਦਿਆਰਥੀਆਂ ਨੂੰ ਮੂਲ ਅਧਿਕਾਰਾਂ ਤੇ ਕਰਤੱਵਾਂ ਪ੍ਰਤੀ ਕੀਤਾ ਜਾਗਰੂਕ
ਉਨ੍ਹਾਂ ਆਮ ਆਦਮੀ ਪਾਰਟੀ ਨੂੰ ਕਰੜ੍ਹੇ ਹੱਥੀਂ ਲੈਂਦਿਆਂ ਕਿਹਾ ਕਿ ‘ਆਪ’ ਜੋ ਬਦਲਾਅ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਸੀ, ਨੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਸਾਰੇ ਪੇਅ ਕਮਿਸ਼ਨ (ਤਨਖ਼ਾਹ ਕਮਿਸ਼ਨ) ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਵਿੱਚ ਹੀ ਸਥਾਪਿਤ ਅਤੇ ਲਾਗੂ ਕੀਤੇ ਗਏ ਸਨ ਜੋ ਕਿ ਮੁਲਾਜਮਾਂ ਦੀ ਅਹਿਮ ਮੰਗ ਹੈ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂhttps://theopeneyes24.com/wp-admin/post-new.php








Users Today : 10
Users Yesterday : 7
Users Last 7 days : 50