ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਬਰਨਾਲਾ » ਗੁਰਜੰਟ ਸਿੰਘ ਸੋਨਾ ਦੀ ਅਗਵਾਈ ਹੇਠ 50 ਸੰਗਤਾਂ ਦਾ ਜਥਾ ਧਾਰਮਿਕ ਯਾਤਰਾ ਕਰਕੇ ਪਰਤਿਆ

ਗੁਰਜੰਟ ਸਿੰਘ ਸੋਨਾ ਦੀ ਅਗਵਾਈ ਹੇਠ 50 ਸੰਗਤਾਂ ਦਾ ਜਥਾ ਧਾਰਮਿਕ ਯਾਤਰਾ ਕਰਕੇ ਪਰਤਿਆ

ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਬਰਨਾਲਾ ਤੋਂ ਹਰ ਸਾਲ ਬੱਸਾਂ ਰਾਹੀਂ ਸੰਗਤਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਵਾਲੇ ਮੁੱਖ ਪ੍ਰਬੰਧਕ ਗੁਰਜੰਟ ਸਿੰਘ ਸੋਨਾ ਵੱਲੋਂ ਇਸ ਵਾਰ ਵੀ 50 ਸੰਗਤਾਂ ਦਾ ਜਥਾ ਰਵਾਨਾ ਕੀਤਾ
ਗੁਰਜੰਟ ਸਿੰਘ ਸੋਨਾ ਦੀ ਅਗਵਾਈ ਹੇਠ 50 ਸੰਗਤਾਂ ਦਾ ਜਥਾ ਧਾਰਮਿਕ ਯਾਤਰਾ ਕਰਕੇ ਪਰਤਿਆ

ਬਰਨਾਲਾ ਬਿਊਰੋ

ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਬਰਨਾਲਾ ਤੋਂ ਹਰ ਸਾਲ ਬੱਸਾਂ ਰਾਹੀਂ ਸੰਗਤਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਵਾਲੇ ਮੁੱਖ ਪ੍ਰਬੰਧਕ ਗੁਰਜੰਟ ਸਿੰਘ ਸੋਨਾ ਵੱਲੋਂ ਇਸ ਵਾਰ ਵੀ 50 ਸੰਗਤਾਂ ਦਾ ਜਥਾ ਰਵਾਨਾ ਕੀਤਾ ਗਿਆ, ਜੋ ਸਫਲ ਯਾਤਰਾ ਉਪਰੰਤ ਬਰਨਾਲਾ ਵਿਖੇ ਵਾਪਸ ਪਰਤ ਆਇਆ ਹੈ। ਗੁਰਜੰਟ ਸਿੰਘ ਸੋਨਾ ਪਿਛਲੇ ਲਗਭਗ 23 ਸਾਲਾਂ ਤੋਂ ਬਿਨਾਂ ਕਿਸੇ ਨਾਗੇ ਦੇ ਇਹ ਯਾਤਰਾ ਸੰਗਤਾਂ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਉਂਦੇ ਆ ਰਹੇ ਹਨ। ਇਸ ਵਾਰ ਇਹ ਧਾਰਮਿਕ ਜਥਾ ਬਰਨਾਲਾ ਤੋਂ ਚੱਲ ਕੇ ਰਾੜਾ ਸਾਹਿਬ, ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਅਤੇ ਸੁੰਦਰਨਗਰ ਤੋਂ ਹੁੰਦੇ ਹੋਏ ਗੁਰਦੁਆਰਾ ਸਿੰਘ ਸਭਾ ਸਕੇਤ ਮੰਡੀ ਪਹੁੰਚਿਆ। ਇਸ ਤੋਂ ਬਾਅਦ ਸੰਗਤਾਂ ਨੇ ਪੰਡੋਰ ਡੈਮ ਅਤੇ ਭੋਂਤਰ ਦੀਆਂ ਖੂਬਸੂਰਤ ਵਾਦੀਆਂ ਦੀ ਸੈਰ ਕੀਤੀ ਅਤੇ ਹਰੀ ਹਰ ਘਾਟ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਵਿਖੇ ਨਤਮਸਤਕ ਹੋ ਕੇ ਦਰਸ਼ਨ ਦੀਦਾਰੇ ਕੀਤੇ। ਇੱਥੇ ਸੰਗਤਾਂ ਨੇ ਸ਼ਿਵ ਮੰਦਰ, ਰਾਮ ਮੰਦਰ, ਬ੍ਰਹਮ ਗੰਗਾ, ਮਾਤਾ ਪਾਰਬਤੀ ਨਦੀ ਦੇ ਨਾਲ-ਨਾਲ ਪਹਾੜਾਂ ਦੇ ਦਿਲਚਸਪ ਨਜ਼ਾਰੇ, ਝਰਨਿਆਂ ਦੇ ਵਗਦੇ ਪਾਣੀ ਅਤੇ ਠੰਢੇ ਮੌਸਮ ਦਾ ਆਨੰਦ ਮਾਣਦਿਆਂ ਗਰਮ ਅਤੇ ਠੰਢੀ ਗੁਫ਼ਾ ਦੇ ਵੀ ਦਰਸ਼ਨ ਕੀਤੇ। ਇਸ ਉਪਰੰਤ ਜਥਾ ਕੁੱਲੂ ਅਤੇ ਮਨਾਲੀ ਦੀਆਂ ਹਸੀਨ ਵਾਦੀਆਂ ਵਿੱਚ ਪਹੁੰਚਿਆ, ਜਿੱਥੇ ਰੋਹਤਾਂਗ ਦੇ ਸ਼ਾਨਦਾਰ ਨਜ਼ਾਰੇ ਦੇਖਣ ਤੋਂ ਬਾਅਦ ਸੰਗਤਾਂ ਨੇ ਖ਼ਰੀਦਦਾਰੀ ਕੀਤੀ ਅਤੇ ਹੜੰਬਾ ਮੰਦਰ ਤੇ ਵਨ ਵਿਹਾਰ ਪਾਰਕ ਦੀ ਸੈਰ ਕੀਤੀ। ਵਾਪਸੀ ਸਮੇਂ ਸੰਗਤਾਂ ਨੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕੀਤੇ ਅਤੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਯਾਤਰਾ ਇੰਚਾਰਜ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸਾਲ ਸੰਗਤਾਂ ਨੂੰ ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਰੀਠਾ ਸਾਹਿਬ, ਗੁਰਦੁਆਰਾ ਘੁਮਾਣ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਮੇਤ ਹੋਰ ਵੀ ਕਈ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾਂਦੀ ਹੈ ਅਤੇ ਇਸ ਕਾਰਜ ਵਿੱਚ ਅਕਾਸ਼ਦੀਪ ਸਿੰਘ ਵੀ ਸਹਿਯੋਗ ਦਿੰਦੇ ਹਨ। ਇਸ ਮੌਕੇ ਜਥੇ ਵਿੱਚ ਹਰਕੀਰਤ ਸਿੰਘ, ਛਿੰਦਰ ਕੌਰ, ਕਿਰਨਜੀਤ ਕੌਰ, ਮਨਪ੍ਰੀਤ ਕੌਰ, ਸੁਰਿੰਦਰ ਕੌਰ ਧਨੌਲਾ, ਗੁਰਮੀਤ ਕੌਰ ਘੋਲੀਆ ਕਲਾਂ, ਗੁਰਤੇਜ ਸਿੰਘ, ਸੁਰੇਸ਼ ਕੁਮਾਰ, ਸੰਜੀਵ ਕੁਮਾਰ, ਕਰਨੈਲ ਸਿੰਘ, ਪਰਮਿੰਦਰ ਸਿੰਘ ਮਹਿਲ ਕਲਾਂ, ਹਰਪ੍ਰੀਤ ਸਿੰਘ, ਜਸਵੀਰ ਸਿੰਘ ਤਪਾ, ਕੁਲਵਿੰਦਰ ਸਿੰਘ, ਰਣਜੀਤ ਕੌਰ, ਰਜਨੀ ਸ਼ਰਮਾ ਰੀਤ, ਬਲਵਿੰਦਰ ਕੌਰ ਤਾਰਨ ਤਾਰਨ ਸਾਹਿਬ, ਪਰਮਿੰਦਰ ਸਿੰਘ ਪਿੰਟੂ, ਸੰਦੀਪ ਬਾਵਾ, ਨੀਸੂ ਸ਼ਰਮਾ, ਦੀਪ ਅਤੇ ਸ਼ਕੁੰਤਲਾ ਦੇਵੀ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ।  ਪੰਜਾਬ ਦੇ ਪੁਲਿਸ ਅਧਿਕਾਰੀਆਂ ‘ਤੇ ਲਟਕ ਰਹੀ ਤਲਵਾਰ, ਗੁਰੂਗ੍ਰਾਮ ਪੁਲਿਸ ਕਰੇਗੀ ਪੁੱਛਗਿੱਛ

 

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 3 4
Users Today : 21
Users Yesterday : 25
Users Last 7 days : 317

ਰਾਸ਼ੀਫਲ

error: Content is protected !!