ਨਸ਼ੇ ਨੂੰ ਜੜ੍ਹੋਂ ਪੁੱਟਣ ਲਈ ਜਨਤਾ ਦਾ ਸਾਥ ਜ਼ਰੂਰੀ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ: ਐੱਸਐੱਚਓ ਸ਼ਰੀਫ ਖਾਂ
ਬਰਨਾਲਾ ਬਿਊਰੋ 24 ਮਾਰਚ
ਤਪਾ ਪੁਲਿਸ ਨੇ ਉੱਚ ਅਧਿਕਾਰੀਆਂ ਦੀਆ ਹਦਾਇਤਾਂ ਤਹਿਤ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਤੇਜੀ ਨਾਲ ਦਬੋਚਣਾ ਸ਼ੁਰੂ ਕੀਤਾ ਹੋਇਆ ਹੈ। ਜਿਸ ’ਚ ਹੇਠਲੇ ਪੱਧਰ ’ਤੇ ਪੁਲਿਸ ਨੇ ਪ੍ਰਚੂਣ ’ਚ ਨਸ਼ੀਲੀਆ ਗੋਲੀਆ ਵੇਚਣ ਵਾਲਿਆਂ ’ਤੇ ਲਗਾਮ ਕਸ ਕੇ ਆਮ ਲੋਕਾਂ ਨੂੰ ਕੁਝ ਰਾਹਤ ਦਿੱੱਤੀ ਹੈ। ਜਿਸ ਨਾਲ ਜਮੀਨੀ ਪੱਧਰ ’ਤੇ ਨਸ਼ਾ ਵੇਚਣ ਵਾਲਿਆਂ ’ਚ ਬੈਚੇਨੀ ਪਾਈ ਜਾ ਰਹੀ ਹੈ। ਥਾਣਾ ਮੁਖੀ ਸ਼ਰੀਫ ਖਾਂ ਨੇ ਦੱਸਿਆ ਕਿ ਤਪਾ ਪੁਲਿਸ ਨੇ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੇ ਸਬੰਧ ’ਚ ਨਾਕਬੰਦੀ ਕੀਤੀ ਹੋਈ ਸੀ ਤਾਂ ਮੁਖਬਰੀ ਮਿਲੀ ਕਿ ਕਿ ਤਿੰਨ ਨੌਜਵਾਨ ਜੋ ਨਸ਼ੀਲੀਆ ਗੋਲੀਆ ਤਪਾ ਤੇ ਇਸ ਦੇ ਨਾਲ ਲੱਗਦੇ ਇਲਾਕੇ ’ਚ ਤੁਰ ਫਿਰ ਕੇ ਵੇਚਦੇ ਹਨ। ਜਿਸ ’ਤੇ ਪੁਲਿਸ ਨੇ ਮਨੀਸ਼ ਕੁਮਾਰ ਨਾਗੀ ਵਾਸੀ ਤਪਾ, ਗੁਰਲਾਲ ਸਿੰਘ ਗੁਰਲਾਲੀ ਵਾਸੀ ਦਰਾਕਾ ਤੇ ਧਰਮਪ੍ਰੀਤ ਸਿੰਘ ਪੀਤੀ ਵਾਸੀ ਦਰਾਕਾ ਕੋਲੋ 70 ਨਸ਼ੀਲੀਆ ਤੇ ਪਾਬੰਦੀਸ਼ੁਦਾ ਗੋਲੀਆ ਬਰਾਮਦ ਕਰਕੇ ਉਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲੇ ’ਚ ਨਾਮਜਦ ਤਿੰਨੋ ਹੀ ਨੋਜਵਾਨਾਂ ਨੂੰ ਦਬੋਚ ਲਿਆ ਹੈ। ਥਾਣਾ ਮੁਖੀ ਸ਼ਰੀਫ ਖਾਂ ਦਾ ਕਹਿਣਾ ਹੈ ਕਿ ਨਸ਼ੇ ਨੂੰ ਜੜੋ ਪੁੱਟਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਇਲਾਕੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਇਸ ਮੌਕੇ ਕਮਲ ਕੁਮਾਰ ਮੁਨਸ਼ੀ, ਇਕਬਾਲ ਸਿੰਘ ਤੇ ਹੋਰ ਪੁਲਿਸ ਕਰਮਚਾਰੀ ਵੀ ਹਾਜਰ ਸਨ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਸਿਵਲ ਡਿਫੈਂਸ ਵਲੰਟੀਅਰ ਆਫ਼ਤ ਦੀ ਸਥਿਤੀ ’ਚ ਨਿਭਾਉਂਦੇ ਹਨ ਮੋਹਰੀ ਭੂਮਿਕਾ: ਕਮਾਂਡੈਂਟ ਬਲਜਿੰਦਰ ਸਿੰਘ ਡੀਆਈਜੀ








Users Today : 7
Users Yesterday : 26
Users Last 7 days : 232