ਬਰਨਾਲਾ ਬਿਊਰੋ 28 ਮਾਰਚ
ਇਹਨਾਂ ਬੱਚਿਆਂ ਵਿੱਚੋਂ ਜੈ ਵੀਰ ਸਿੰਘ ਅਤੇ ਸੁੱਖਪ੍ਰੀਤ ਸਿੰਘ ਨਾਮੀ ਵਿਦਿਆਰਥੀਆਂ ਨੇ ਸਟੇਟ ਪੱਧਰ ਤੇ ਆਪਣੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਬਾਕੀ ਤਿੰਨ ਬੱਚਿਆਂ ਨੇ ਆਪਣੀ ਪੜ੍ਹਾਈ ਵਿੱਚੋਂ ਪੂਰੇ ਨੰਬਰ ਲੈ ਕੇ ਨਵੋਦਿਆ ਵਿਦਿਆਲਿਆ ਵਿੱਚ ਦਾਖਲ ਹੋਣ ਦਾ ਮਾਣ ਪ੍ਰਾਪਤ ਕੀਤਾ । ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ ਕਰਵਾਏ ਗਏ ਸਲਾਨਾ ਇਨਾਮ ਵੰਡ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਮਨਜਿੰਦਰ ਸਿੰਘ ਜੰਡੂ, ਅਰਜਿੰਦਰ ਸਿੰਘ ਬੋਪਾਰਾਏ, ਮੈਂਬਰ ਸੁਪਿੰਦਰ ਸਿੰਘ, ਹਲਕਾ ਵਿਧਾਇਕ ਕੁਲਵੰਤ ਸਿੰਘ, ਸਰਪੰਚ ਜਤਿੰਦਰ ਪਾਲ ਸਿੰਘ, ਬਲਜੀਤ ਸਿੰਘ ਸਿੱਧੂ ਭੋਲਾ ਸਿੰਘ ਮੌੜ ਆਲਿਆਂ ਵੱਲੋਂ ਸਕੂਲ ਲਈ ਨਗਦ ਸਹਿਯੋਗ ਕੀਤਾ ਗਿਆ ।ਅੱਜ ਇੱਥੇ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਅਤੇ ਵੱਖ ਵੱਖ ਤਰਾਂ ਦੀਆਂ ਸੱਭਿਆਚਾਰ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ ਗਿਆ, ਸਕੂਲ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਅਤੇ ਬਾਕੀ ਸਟਾਫ ਵੱਲੋਂ ਸਾਰੇ ਹੀ ਸਤਿਕਾਰਯੋਗ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਜੀ , ਕਰਮਜੀਤ ਸਿੰਘ ਗੋਰਾ ਬਾਬਾ ਜੀ, ਮਿਸਤਰੀ ਜੱਗੀ ਸਿੰਘ ਜੀ, ਅਰਜਿੰਦਰ ਸਿੰਘ ਬੋਪਾਰਾਏ, ਨਵਦੀਪ ਸਿੰਘ ਬਾਠ, ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਗੋਰਾ ਸਿੰਘ ਸਿੱਧੂ ਹਾਜ਼ਰ ਸਨ
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਬਰਨਾਲਾ ਵਾਸੀਆਂ ਲਈ ਖੁਸ਼ਖਬਰੀ: ਹੱਡੀਆਂ ਦੇ ਮਾਹਿਰ ਡਾਕਟਰ ਸਾਹਿਲ ਸਿੰਗਲਾ ਹੁਣ ਸੂਦ ਨਰਸਿੰਗ ਹੋਮ ਵਿਖੇ ਨਿਭਾਉਣਗੇ ਨਿਰੰਤਰ ਸੇਵਾਵਾਂ |








Users Today : 4
Users Yesterday : 26
Users Last 7 days : 229