Home » ਪ੍ਰਮੁੱਖ ਖ਼ਬਰਾਂ » ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਨੇ ਕੁੱਲੂ-ਮਨਾਲੀ ਦੀਆਂ ਵਾਦੀਆਂ ਦਾ ਮਾਣਿਆ ਆਨੰਦ

ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਨੇ ਕੁੱਲੂ-ਮਨਾਲੀ ਦੀਆਂ ਵਾਦੀਆਂ ਦਾ ਮਾਣਿਆ ਆਨੰਦ

ਐੱਸਐੱਸਡੀ ਕਾਲਜ ਬਰਨਾਲਾ ਵਲੋਂ ਕਾਲਜ ਦੇ ਚੇਅਰਮੈਨ ਡਾ. ਪਿਨਾਂਕ ਮੌਦਗਿਲ, ਜਨਰਲ ਸਕੱਤਰ ਸ਼ਿਵ ਸਿੰਗਲਾ ਤੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਮਨੋਰੰਜਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਵਿਦਿਅਕ ਤੇ ਮਨੋਰੰਜਨ ਟੂਰ ਦਾ ਆਯੋਜਨ ਕੀਤਾ ਗਿਆ। ਟੂਰ ਨੂੰ ਕਾਲਜ ਕੈਂਪਸ ਤੋਂ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਹਰੀ ਝੰਡੀ ਦਿਖਾ ਕੇ ਕੁੱਲੂ-ਮਨਾਲੀ ਦੀਆਂ ਪਹਾੜੀਆਂ ਲਈ ਰਵਾਨਾ ਕੀਤਾ।
ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਨੇ ਕੁੱਲੂ-ਮਨਾਲੀ ਦੀਆਂ ਵਾਦੀਆਂ ਦਾ ਮਾਣਿਆ ਆਨੰਦ
[responsivevoice_button voice="Hindi Male"]

ਬਰਨਾਲਾ ਬਿਊਰੋ 6 ਅਪ੍ਰੈਲ

              ਐੱਸਐੱਸਡੀ ਕਾਲਜ ਬਰਨਾਲਾ ਵਲੋਂ ਕਾਲਜ ਦੇ ਚੇਅਰਮੈਨ ਡਾ. ਪਿਨਾਂਕ ਮੌਦਗਿਲ, ਜਨਰਲ ਸਕੱਤਰ ਸ਼ਿਵ ਸਿੰਗਲਾ ਤੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਮਨੋਰੰਜਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਵਿਦਿਅਕ ਤੇ ਮਨੋਰੰਜਨ ਟੂਰ ਦਾ ਆਯੋਜਨ ਕੀਤਾ ਗਿਆ। ਟੂਰ ਨੂੰ ਕਾਲਜ ਕੈਂਪਸ ਤੋਂ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਹਰੀ ਝੰਡੀ ਦਿਖਾ ਕੇ ਕੁੱਲੂ-ਮਨਾਲੀ ਦੀਆਂ ਪਹਾੜੀਆਂ ਲਈ ਰਵਾਨਾ ਕੀਤਾ। ਯਾਤਰਾ ਦੇ ਦੂਜੇ ਦਿਨ ਮਨਾਲੀ ਪਹੁੰਚਣ `ਤੇ ਵਿਦਿਆਰਥੀਆਂ ਨੇ ਇਥੋਂ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਿਆ। ਇਸ ਦੌਰਾਨ ਉਨ੍ਹਾਂ ਨੂੰ ਇਤਿਹਾਸਕ ਹੜਿੰਬਾ ਦੇਵੀ ਮੰਦਿਰ ਦੇ ਦਰਸ਼ਨ ਕਰਵਾਏ ਗਏ ਤੇ ਜੁਗਨੀ ਵਾਟਰ ਫ਼ਾਲ ਦੀ ਖ਼ੂਬਸੂਰਤੀ ਦਿਖਾਈ ਗਈ। ਪਹਾੜਾਂ ਚ ਵਹਿੰਦੇ ਝਰਨਿਆਂ ਤੇ ਹਰਿਆਲੀ ਨੇ ਵਿਦਿਆਰਥੀਆਂ ਦਾ ਮਨ ਮੋਹ ਲਿਆ। ਟੂਰ ਦੇ ਤੀਜੇ ਦਿਨ ਵਿਦਿਆਰਥੀਆਂ ਨੂੰ ਸਿਸੂ ਲਿਜਾਇਆ ਗਿਆ। ਜਿਥੇ ਉਨ੍ਹਾਂ ਨੇ ਬਰਫ਼ੀਲੇ ਨਜ਼ਾਰਿਆਂ ਦੇ ਨਾਲ-ਨਾਲ ਟ੍ਰੈਕਿੰਗ ਤੇ ਜ਼ਿਪ ਲਾਈਨ ਵਰਗੀਆਂ ਸਾਹਸੀ ਗਤੀਵਿਧੀਆਂ ਚ ਵਧ-ਚੜ੍ਹ ਕੇ ਹਿੱਸਾ ਲਿਆ। ਚੌਥੇ ਦਿਨ ਵਾਪਸੀ ਦੌਰਾਨ ਕੁੱਲੂ ਵਿਖੇ ਵਿਦਿਆਰਥੀਆਂ ਨੇ ਬਿਆਸ ਦਰਿਆ ਚ ਰਿਵਰ ਰਾਫਟਿੰਗ ਦਾ ਰੋਮਾਂਚਕ ਅਨੁਭਵ ਹਾਸਲ ਕੀਤਾ। ਇਹ ਸਾਰੀਆਂ ਗਤੀਵਿਧੀਆਂ ਵਿਦਿਆਰਥੀਆਂ ਲਈ ਨਵਾਂ ਤਜ਼ਰਬਾ ਤੇ ਉਤਸ਼ਾਹ ਭਰਨ ਵਾਲੀਆਂ ਸਨ।

ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। 

ਕਾਲਜ ਪ੍ਰਬੰਧਕਾਂ ਨੇ ਇਸ ਮੌਕੇ ਦੱਸਿਆ ਕਿ ਅਜਿਹੇ ਟੂਰ ਵਿਦਿਆਰਥੀਆਂ ਦੇ ਜੀਵਨ ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਸਿਰਫ਼ ਸੈਰ-ਸਪਾਟਾ ਨਹੀਂ ਹਨ। ਸਗੋਂ ਵਿਦਿਆਰਥੀਆਂ ਚ ਆਪਸੀ ਮੇਲ-ਜੋਲ, ਟੀਮ ਵਰਕ ਤੇ ਸਹਿਣਸ਼ੀਲਤਾ ਵਰਗੇ ਗੁਣ ਪੈਦਾ ਕਰਦੇ ਹਨ। ਰੋਜ਼ਾਨਾ ਦੀ ਪੜ੍ਹਾਈ ਦੇ ਬੋਝ ਤੋਂ ਮੁਕਤ ਹੋ ਕੇ ਵਿਦਿਆਰਥੀਆਂ ਨੇ ਕੁਦਰਤ ਦੀ ਗੋਦ ਚ ਸਮਾਂ ਬਿਤਾ ਕੇ ਮਾਨਸਿਕ ਤਾਜ਼ਗੀ ਤੇ ਨਵੀਂ ਸ਼ਕਤੀ ਹਾਸਲ ਕੀਤੀ ਹੈ। ਯਾਤਰਾ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਤੇ ਖਾਣ-ਪੀਣ ਦੀਆਂ ਸੁਵਿਧਾਵਾਂ ਦਾ ਕਾਲਜ ਪ੍ਰਬੰਧਕਾਂ ਵਲੋਂ ਵਿਸ਼ੇਸ਼ ਧਿਆਨ ਰੱਖਿਆ ਗਿਆ। ਟੂਰ ਤੋਂ ਵਾਪਸ ਪਰਤੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਇਸ ਯਾਤਰਾ ਨੂੰ ਬੇਹੱਦ ਰੋਮਾਂਚਕ ਤੇ ਯਾਦਗਾਰ ਦੱਸਿਆ। ਉਨ੍ਹਾਂ ਨੇ ਇਸ ਸ਼ਾਨਦਾਰ ਉਪਰਾਲੇ ਲਈ ਕਾਲਜ ਮੈਨੇਜਮੈਂਟ ਤੇ ਪ੍ਰਿੰਸੀਪਲ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋਂ । ਖੁੱਲ੍ਹੀਆਂ ਅੱਖਾਂ

ਬਰਨਾਲਾ ਦੇ ਰੂੜੇਕੇ ਕਲਾਂ `ਚ ਹੜਕੰਪ: ਇਨਸਾਫ਼ ਲਈ ਵਰ੍ਹਦੇ ਮੀਂਹ `ਚ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ `ਤੇ ਚੜ੍ਹੀਆਂ ਅੰਮ੍ਰਿਤਧਾਰੀ ਮਾਂ-ਧੀ
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 8
Users Today : 8
Users Yesterday : 26
Users Last 7 days : 233

ਰਾਸ਼ੀਫਲ