Home » ਪ੍ਰਮੁੱਖ ਖ਼ਬਰਾਂ » ਸਹਿਣਾ ਗੈਸ ਏਜੰਸੀ ਵੱਲੋਂ ਭੋਲੇ-ਭਾਲੇ ਖਪਤਕਾਰਾਂ ਦੀ ਸ਼ਰੇਆਮ ਲੁੱਟ: 942 ਰੁਪਏ ਵਾਲੇ ਸਿਲੰਡਰ ਬਦਲੇ ਵਸੂਲੇ ਜਾ ਰਹੇ ਹਨ 945 ਤੋਂ 950 ਰੁਪਏ!

ਸਹਿਣਾ ਗੈਸ ਏਜੰਸੀ ਵੱਲੋਂ ਭੋਲੇ-ਭਾਲੇ ਖਪਤਕਾਰਾਂ ਦੀ ਸ਼ਰੇਆਮ ਲੁੱਟ: 942 ਰੁਪਏ ਵਾਲੇ ਸਿਲੰਡਰ ਬਦਲੇ ਵਸੂਲੇ ਜਾ ਰਹੇ ਹਨ 945 ਤੋਂ 950 ਰੁਪਏ!

 ਬਲਾਕ ਸਹਿਣਾ ਅਧੀਨ ਆਉਂਦੀ ਇੰਡੇਨ ਕੰਪਨੀ ਦੀ ਸਹਿਣਾ ਗੈਸ ਏਜੰਸੀ ਵੱਲੋਂ ਭੋਲੇ-ਭਾਲੇ ਲੋਕਾਂ ਦੀ ਸ਼ਰੇਆਮ ਲੁੱਟ ਕਰਨ ਦਾਮਾਮਲਾ ਸਾਹਮਣੇ ਆਇਆ ਹੈ, ਜਿੱਥੇ ਏਜੰਸੀ 'ਚੋਂ ਖੁਦ ਜਾ ਕੇ ਸਿਲੰਡਰ ਲੈਣ ਵਾਲੇ ਗ੍ਰਾਹਕਾਂ ਤੋਂ ਤੈਅ ਰੇਟ 942 ਰੁਪਏ ਦੀ ਬਜਾਏ 945 ਤੋਂ 950 ਰੁਪਏ ਵਸੂਲ ਕੇ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਇਸੇ ਲੁੱਟ ਦਾ ਸ਼ਿਕਾਰ ਹੋਏ
ਸਹਿਣਾ ਗੈਸ ਏਜੰਸੀ ਦੀ ਇਮਾਰਤ ਦਾ ਬਾਹਰੀ ਦ੍ਰਿਸ਼ 
[responsivevoice_button voice="Hindi Male"]

ਬਰਨਾਲਾ ਬਿਊਰੋ

ਬਲਾਕ ਸਹਿਣਾ ਅਧੀਨ ਆਉਂਦੀ ਇੰਡੇਨ ਕੰਪਨੀ ਦੀ ਸਹਿਣਾ ਗੈਸ ਏਜੰਸੀ ਵੱਲੋਂ ਭੋਲੇ-ਭਾਲੇ ਲੋਕਾਂ ਦੀ ਸ਼ਰੇਆਮ ਲੁੱਟ ਕਰਨ ਦਾਮਾਮਲਾ ਸਾਹਮਣੇ ਆਇਆ ਹੈ, ਜਿੱਥੇ ਏਜੰਸੀ ‘ਚੋਂ ਖੁਦ ਜਾ ਕੇ ਸਿਲੰਡਰ ਲੈਣ ਵਾਲੇ ਗ੍ਰਾਹਕਾਂ ਤੋਂ ਤੈਅ ਰੇਟ 942 ਰੁਪਏ ਦੀ ਬਜਾਏ 945 ਤੋਂ 950 ਰੁਪਏ ਵਸੂਲ ਕੇ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਇਸੇ ਲੁੱਟ ਦਾ ਸ਼ਿਕਾਰ ਹੋਏ ਖਪਤਕਾਰ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਤੋਂ ਵੀ ਸਿਲੰਡਰ ਦੇ 945 ਰੁਪਏ ਲਏ ਗਏ ਅਤੇ ਜਦੋਂ ਵੱਧ ਪੈਸੇ ਕੱਟਣ ਬਾਰੇ ਪੁੱਛਿਆ ਗਿਆ ਤਾਂ ਸਟਾਫ ਵੱਲੋਂ ਖੁੱਲ੍ਹੇ ਪੈਸੇ ਨਾ ਹੋਣ ਦਾ ਬਹਾਨਾ ਬਣਾ ਕੇ ਆਨਲਾਈਨ ਪੇਮੈਂਟ (ਗੂਗਲ ਪੇ ਜਾਂ ਫੋਨ ਪੇ) ਕਰਨ ਲਈ ਕਹਿ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ, ਜਦਕਿ ਪੇਂਡੂ ਖੇਤਰ ਹੋਣ ਕਾਰਨ ਜ਼ਿਆਦਾਤਰ ਲੋਕਾਂ ਨੂੰ ਆਨਲਾਈਨ ਲੈਣ-ਦੇਣ ਨਹੀਂ ਕਰਨਾ ਆਉਂਦਾ ਜਿਸਦਾ ਨਾਜਾਇਜ਼ ਫਾਇਦਾ ਉਠਾ ਕੇ ਏਜੰਸੀ ਵੱਲੋਂ ਤਕਰੀਬਨ 14 ਹਜ਼ਾਰ ਗ੍ਰਾਹਕਾਂ ਵਾਲੇ ਇਸ ਵਿਸ਼ਾਲ ਏਰੀਏ ਵਿੱਚ ਆਮ ਲੋਕਾਂ ਦੀ ਜੇਬ ‘ਤੇ ਡਾਕਾ ਮਾਰਿਆ ਜਾ ਰਿਹਾ ਹੈ, ਦੂਜੇ ਪਾਸੇ ਜਦੋਂ ਇਸ ਸਬੰਧੀ ਏਜੰਸੀ ਦੇ ਮਾਲਕ ਨੀਰਜ ਕੁਮਾਰ ਗਰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ 14 ਹਜ਼ਾਰ ਕਾਪੀਆਂ ਜ਼ਰੂਰ ਹਨ ਪਰ ਮਹੀਨੇ ਦੇ ਸਿਰਫ਼ 4000 ਸਿਲੰਡਰ ਹੀ ਵਿਕਦੇ ਹਨ ਅਤੇ ਖੁੱਲ੍ਹੇ ਪੈਸਿਆਂ ਦੀ ਘਾਟ ਕਾਰਨ ਉਨ੍ਹਾਂ ਨੇ ਬਕਾਇਦਾ ਨੋਟਿਸ ਲਿਖ ਕੇ ਲਗਾਇਆ ਹੋਇਆ ਹੈ ਕਿ ਗ੍ਰਾਹਕ ਖੁੱਲ੍ਹੇ ਪੈਸੇ ਲੈ ਕੇ ਆਉਣ ਜਾਂ ਫਿਰ ਆਨਲਾਈਨ ਪੇਮੈਂਟ ਕਰਨ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਏਜੰਸੀ ਮਾਲਕ ਦੇ ਕਹੇ ਅਨੁਸਾਰ ਮਹੀਨੇ ਦੇ 4000 ਸਿਲੰਡਰ ਸੇਲ ਹੁੰਦੇ ਹਨ, ਤਾਂ 3 ਰੁਪਏ ਪ੍ਰਤੀ ਸਿਲੰਡਰ ਵੱਧ ਵਸੂਲੀ ਦੇ ਹਿਸਾਬ ਨਾਲ ਗ੍ਰਾਹਕਾਂ ਤੋਂ ਮਹੀਨੇ ਦਾ 12,000 ਰੁਪਏ ਅਤੇ ਜੇਕਰ 8 ਰੁਪਏ ਵੱਧ ਲਏ ਜਾ ਰਹੇ ਹਨ ਤਾਂ ਹਰ ਮਹੀਨੇ 32,000 ਰੁਪਏ ਦੀ ਨਾਜਾਇਜ਼ ਵਸੂਲੀ ਕਰਕੇ ਆਮ ਜਨਤਾ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁ੍ੱਲ੍ਹੀਆਂ ਅੱਖਾਂ 

ਵਿਸ਼ਵ ਵਾਤਾਵਰਣ ਦਿਵਸ ਮੌਕੇ ਮੀਤ ਹੇਅਰ ਵੱਲੋਂ ਪੰਜਾਬ ਵਾਸੀਆਂ ਨੂੰ ਹਾਰਦਿਕ ਮੁਬਾਰਕਬਾਦ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਸੂਬਾ ਸਿਰਜਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਲਿਆ ਅਹਿਦ

 

 

0 0 votes
Article Rating
Subscribe
Notify of
guest
0 Comments
Oldest
Newest Most Voted