Home » ਪ੍ਰਮੁੱਖ ਖ਼ਬਰਾਂ » ਪਵਿੱਤਰ ਨਵਰਾਤਿਆਂ ਦੌਰਾਨ ਭਦੌੜ ਦੇ ਦੁਰਗਾ ਮਾਤਾ ਮੰਦਰ ਦੇ ਬਾਹਰ ਗੰਦਗੀ ਦੇ ਲੱਗੇ ਢੇਰ, ਸ਼ਰਧਾਲੂਆਂ ‘ਚ ਭਾਰੀ ਰੋਸ

ਪਵਿੱਤਰ ਨਵਰਾਤਿਆਂ ਦੌਰਾਨ ਭਦੌੜ ਦੇ ਦੁਰਗਾ ਮਾਤਾ ਮੰਦਰ ਦੇ ਬਾਹਰ ਗੰਦਗੀ ਦੇ ਲੱਗੇ ਢੇਰ, ਸ਼ਰਧਾਲੂਆਂ ‘ਚ ਭਾਰੀ ਰੋਸ

ਪਵਿੱਤਰ ਨਵਰਾਤਿਆਂ ਦੇ ਦਿਨਾਂ ਵਿੱਚ ਜਿੱਥੇ ਸ਼ਰਧਾਲੂ ਬੜੀ ਸ਼ਰਧਾ ਅਤੇ ਭਾਵਨਾ ਨਾਲ ਦੁਰਗਾ ਮਾਤਾ ਦੇ ਮੰਦਰਾਂ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ
ਪਵਿੱਤਰ ਨਵਰਾਤਿਆਂ ਦੌਰਾਨ ਭਦੌੜ ਦੇ ਦੁਰਗਾ ਮਾਤਾ ਮੰਦਰ ਦੇ ਬਾਹਰ ਗੰਦਗੀ ਦੇ ਲੱਗੇ ਢੇਰ, ਸ਼ਰਧਾਲੂਆਂ 'ਚ ਭਾਰੀ ਰੋਸ
[responsivevoice_button voice="Hindi Male"]

ਬਰਨਾਲਾ ਬਿਊਰੋ 24 ਮਾਰਚ

​                   ਪਵਿੱਤਰ ਨਵਰਾਤਿਆਂ ਦੇ ਦਿਨਾਂ ਵਿੱਚ ਜਿੱਥੇ ਸ਼ਰਧਾਲੂ ਬੜੀ ਸ਼ਰਧਾ ਅਤੇ ਭਾਵਨਾ ਨਾਲ ਦੁਰਗਾ ਮਾਤਾ ਦੇ ਮੰਦਰਾਂ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ, ਉੱਥੇ ਹੀ ਕਸਬਾ ਭਦੌੜ ਵਿਖੇ ਸਫਾਈ ਵਿਵਸਥਾ ਦੇ ਮਾੜੇ ਹਾਲਾਤਾਂ ਕਾਰਨ ਸ਼ਰਧਾਲੂਆਂ ਵਿੱਚ ਭਾਰੀ ਪ੍ਰੇਸ਼ਾਨੀ ਅਤੇ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਦੁਰਗਾ ਮਾਤਾ ਮੰਦਰ ਦੇ ਬਿਲਕੁਲ ਬਾਹਰ ਗੰਦਗੀ ਅਤੇ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਮੰਦਰ ਆਉਣ-ਜਾਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਨਵਰਾਤਿਆਂ ਦੇ ਇਨ੍ਹਾਂ ਖਾਸ ਦਿਨਾਂ ਵਿੱਚ ਜਦੋਂ ਮੰਦਰ ਕਮੇਟੀ ਨੂੰ ਧਾਰਮਿਕ ਸਥਾਨ ਦੇ ਆਲੇ-ਦੁਆਲੇ ਵਿਸ਼ੇਸ਼ ਸਫਾਈ ਦਾ ਪ੍ਰਬੰਧ ਕਰਨਾ ਚਾਹੀਦਾ ਸੀ, ਉੱਥੇ ਕਮੇਟੀ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਕੂੜੇ ਦੇ ਢੇਰਾਂ ਤੋਂ ਉੱਠ ਰਹੀ ਬਦਬੂ ਨੇ ਸ਼ਰਧਾਲੂਆਂ ਦਾ ਮੰਦਰ ਦੇ ਮੁੱਖ ਦੁਆਰ ਤੱਕ ਪਹੁੰਚਣਾ ਵੀ ਦੁਭਰ ਕਰ ਦਿੱਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜੀਵਨ ਕੁਮਾਰ ਪੰਜੂ, ਰਵਿੰਦਰ ਸਿੰਘ, ਅਮੋਲਕ ਸਿੰਘ, ਹਮੀਸ਼ ਕੁਮਾਰ ਅਤੇ ਲਵੀ ਕੁਮਾਰ ਨੇ ਸਖ਼ਤ ਸ਼ਬਦਾਂ ਵਿੱਚ ਮੰਦਰ ਕਮੇਟੀ ਦੀ ਇਸ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਧਾਰਮਿਕ ਤਿਉਹਾਰਾਂ ਮੌਕੇ ਵੀ ਮੰਦਰ ਦੇ ਬਾਹਰ ਅਜਿਹੇ ਮਾੜੇ ਹਾਲਾਤ ਹੋਣਾ ਬਹੁਤ ਮੰਦਭਾਗਾ ਹੈ। ਇਨ੍ਹਾਂ ਸਾਰੇ ਸ਼ਰਧਾਲੂਆਂ ਨੇ ਮੰਦਰ ਕਮੇਟੀ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮੰਦਰ ਦੇ ਬਾਹਰੋਂ ਕੂੜੇ ਦੇ ਇਨ੍ਹਾਂ ਢੇਰਾਂ ਨੂੰ ਤੁਰੰਤ ਚੁੱਕਵਾਇਆ ਜਾਵੇ ਅਤੇ ਆਉਣ ਵਾਲੇ ਦਿਨਾਂ ਲਈ ਪੁਖਤਾ ਸਫਾਈ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਸ਼ਰਧਾਲੂਆਂ ਦੀ ਆਸਥਾ ਨੂੰ ਕੋਈ ਠੇਸ ਨਾ ਪਹੁੰਚੇ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। 

ਇਸ ਸਬੰਧੀ ਜਦੋਂ ਮੰਦਰ ਕਮੇਟੀ ਦੇ ਮੈਂਬਰ ਵਿੱਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣਾ ਪੱਖ ਰੱਖਦਿਆਂ ਮੰਨਿਆ ਕਿ ਮੰਦਰ ਦੇ ਬਾਹਰ ਗੰਦਗੀ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਹ ਹਰ ਸਾਲ ਇਸ ਸਬੰਧੀ ਨਗਰ ਕੌਂਸਲ ਨੂੰ ਕਹਿ ਦਿੰਦੇ ਸਨ ਅਤੇ ਨਗਰ ਕੌਂਸਲ ਵੱਲੋਂ ਤੁਰੰਤ ਸਫਾਈ ਕਰਵਾ ਦਿੱਤੀ ਜਾਂਦੀ ਸੀ, ਪ੍ਰੰਤੂ ਇਸ ਵਾਰ ਉਹ ਨਗਰ ਕੌਂਸਲ ਨੂੰ ਸਫਾਈ ਸਬੰਧੀ ਕਹਿਣਾ ਹੀ ਭੁੱਲ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਹੁਣ ਉਹ ਤੁਰੰਤ ਇਸ ਮਾਮਲੇ ਵੱਲ ਧਿਆਨ ਦੇਣਗੇ ਅਤੇ ਜਲਦ ਤੋਂ ਜਲਦ ਸਫਾਈ ਕਰਵਾਈ ਜਾਵੇਗੀ ਤਾਂ ਜੋ ਨਵਰਾਤਿਆਂ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਬਾਕਸਿੰਗ ਰਿੰਗ `ਚ ਬਰਨਾਲਾ ਦੇ ਗੱਭਰੂ ਦਾ ਦਬਦਬਾ: ਸਹਿਜਦੀਪ ਜੇਠੀ ਬਣਿਆ ਪੰਜਾਬ ਸਟੇਟ ਚੈਂਪੀਅਨ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 6
Users Today : 6
Users Yesterday : 26
Users Last 7 days : 231

ਰਾਸ਼ੀਫਲ