Home » ਬਰਨਾਲਾ » ਪੰਜਾਬ ਨੇਚਰੋਪੈਥੀ ਅਤੇ ਯੋਗਾ ਹਸਪਤਾਲ ਭਦੌੜ ਵਿਖੇ ਕੁਦਰਤੀ ਇਲਾਜ ਰਾਹੀਂ ਮਰੀਜ਼ ਨੂੰ ਦਿੱਤਾ ਨਵਾਂ ਜੀਵਨ

ਪੰਜਾਬ ਨੇਚਰੋਪੈਥੀ ਅਤੇ ਯੋਗਾ ਹਸਪਤਾਲ ਭਦੌੜ ਵਿਖੇ ਕੁਦਰਤੀ ਇਲਾਜ ਰਾਹੀਂ ਮਰੀਜ਼ ਨੂੰ ਦਿੱਤਾ ਨਵਾਂ ਜੀਵਨ

ਭਦੌੜ ਬਿਊਰੋ
[responsivevoice_button voice="Hindi Male"]


ਪੰਜਾਬ ਨੇਚਰੋਪੈਥੀ ਅਤੇ ਯੋਗਾ ਹਸਪਤਾਲ ਭਦੌੜ ਵਿਖੇ ਕੁਦਰਤੀ ਇਲਾਜ ਵਿਧੀ ਰਾਹੀਂ ਗੰਭੀਰ ਬਿਮਾਰੀਆਂ ਦਾ ਸਫਲ ਇਲਾਜ ਕੀਤਾ ਜਾ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਪਿੰਡ ਮੇਖਪੁਰਾ ਕਪੂਰਥਲਾ ਦੀ ਰਹਿਣ ਵਾਲੀ ਮਰੀਜ਼ ਕੁਲਵੰਤ ਕੌਰ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਥਾਈਰਾਈਡ, ਲਿਵਰ ਦੀ ਖ਼ਰਾਬੀ, ਚਲਣ ਵਿੱਚ ਮੁਸ਼ਕਿਲ, ਸਰਵਾਈਕਲ, ਕਮਰ ਦਰਦ, ਸਾਈਟਿਕਾ, ਨਸਾਂ ਦੀ ਬਲਾਕਜ, ਉਲਟੀਆਂ, ਤੇਜ਼ਾਬ ਅਤੇ ਗੈਸ ਵਰਗੀਆਂ 12 ਤੋਂ ਵੱਧ ਭਿਆਨਕ ਬਿਮਾਰੀਆਂ ਨਾਲ ਜੂਝ ਰਹੀ ਸੀ। ਮਰੀਜ਼ ਨੇ ਪਹਿਲਾਂ ਭਾਰਤ ਦੇ ਕਈ ਨਾਮੀ ਮਹਿਲਾ ਤੇ ਪੁਰਸ਼ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਇਆ ਪਰ ਕਿਤੇ ਵੀ ਕੋਈ ਤਸੱਲੀਬਖਸ਼ ਫਾਇਦਾ ਨਹੀਂ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਨੇਚਰੋਪੈਥੀ ਅਤੇ ਯੋਗਾ ਹਸਪਤਾਲ ਭਦੌੜ (ਬਰਨਾਲਾ) ਵਿਖੇ ਡਾ. ਗੁਰਮੇਲ ਸਿੰਘ ਵਿਰਕ (ਰਿਟਾਇਰਡ ਸੀ.ਐਮ.ਓ.) ਦੀ ਯੋਗ ਅਗਵਾਈ ਹੇਠ ਦਾਖਲ ਹੋ ਕੇ ਕੁਦਰਤੀ ਇਲਾਜ ਕਰਵਾਉਣਾ ਸ਼ੁਰੂ ਕੀਤਾ। ਇੱਥੇ ਮਾਹਿਰ ਡਾਕਟਰਾਂ , ਡਾ. ਉਪਿੰਦਰ ਸਿੰਘ ਵਿਰਕ (M.B.B.S, M.D.), ਡਾ. ਮਨਿੰਦਰ ਸਿੰਘ ਵਿਰਕ (B.N.Y.S.) ਅਤੇ ਡਾ. ਸ਼ਿਵਾਂਗੀ ਵਿਰਕ (B.N.Y.S.) ਦੀ ਦੇਖ-ਰੇਖ ਵਿੱਚ ਮਰੀਜ਼ ਦਾ ਇਲਾਜ ਬਿਨਾਂ ਟੀਕੇ ਅਤੇ ਦਵਾਈ ਦੇ ਮਿੱਟੀ, ਪਾਣੀ, ਮਾਲਿਸ਼,, ਖੁਰਾਕ, ਸੈਰ, ਯੋਗਾ, ਆਯੁਰਵੈਦਿਕ ਜੜ੍ਹੀ-ਬੂਟੀਆਂ ਅਤੇ ਰੇਕੀ ਵਰਗੀਆਂ ਰਵਾਇਤੀ ਵਿਧੀਆਂ ਨਾਲ ਇਲਾਜ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਮਰੀਜ਼ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਆਪਣੇ ਘਰ ਵਾਪਸ ਚਲੀ ਗਈ ਹੈ। ਹਸਪਤਾਲ ਸੰਚਾਲਕ ਡਾਕਟਰ ਗੁਰਮੇਲ ਸਿੰਘ ਬਿਰਕ ਨੇ ਕਿਹਾ ਕਿ ਇਹ ਕੁਦਰਤੀ ਇਲਾਜ ਪ੍ਰਣਾਲੀ ਬਿਨਾਂ ਕਿਸੇ ਮਾੜੇ ਪ੍ਰਭਾਵ ਦੇ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਵਿੱਚ ਕਾਰਗਰ ਸਿੱਧ ਹੋ ਰਹੀ ਹੈ ਅਤੇ ਲੋਕਾਂ ਦਾ ਵਿਸ਼ਵਾਸ ਇਸ ਪ੍ਰਣਾਲੀ ਪ੍ਰਤੀ ਲਗਾਤਾਰ ਵਧ ਰਿਹਾ ਹੈ।

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 9 0 9 2
Users Today : 143
Users Yesterday : 99
Users Last 7 days : 646

ਰਾਸ਼ੀਫਲ