ਮਾਮਲਾ ਨਗਰ ਸੁਧਾਰ ਟਰੱਸਟ ਬਰਨਾਲਾ,ਪੁੱਡਾ ਮਾਰਕੀਟ, ਪਿੰਡ ਬਦਰਾ, ਧਨੇਰ, ਬਖਤਗੜ• ਵਿਖੇ ਸਰਕਾਰੀ ਰੁੱਖ ਪੁੱਟਣ ਦਾ
ਐਨ.ਜੀ.ਟੀ ਦਿੱਲੀ ਵਲੋਂ ਪੰਜਾਬ ਦੇ 15 ਦੇ ਸੀਨੀਅਰ ਅਧਿਕਾਰੀਆਂ ਨੂੰ ਨੋਟਿਸ ਜਾਰੀ
ਗੈਰ ਕਾਨੂੰਨੀ ਰੁੱਖ ਪੁੱਟਣ ਵਾਲੇ ਵਿਆਕਤੀਆਂ ਦੇ ਪਤੇ ਰੁੱਖਾਂ ਦੀ ਗਿਣਤੀ ਤੇ ਢੁਕਵੀ ਸਜਾ ਤੇ ਜੁਰਮਾਨੇ ਦੇ ਸੁਝਾਅ ਸਾਹਿਤ ਕਮੇਟੀ ਤੋਂ ਮੰਗੀ ਰਿਪੋਰਟ
ਬਰਨਾਲਾ ਬਿਊਰੋ 28 ਮਾਰਚ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੇ ਪ੍ਰਿੰਸੀਪਲ ਬੈਂਚ ਦੇ ਚੇਅਰਪਰਸਨ ਮਾਨਯੋਗ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵਾ, ਡਾ.ਏ.ਸੰਥਿਲ ਵੇਲ ਐਕਸਪਾਰਟ ਮੈਂਬਰ, ਡਾ.ਅਫਰੋਜ਼ ਅਹਿਮਦ ਐਕਸਪਾਰਟ ਮੈਂਬਰ ਨੇ ਜ਼ਿਲਾ ਬਰਨਾਲਾ ਦੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਵਲੋਂ ਜ਼ਿਲਾ ਬਰਨਾਲਾ ਦੀਆਂ ਸਰਕਾਰੀ ਸੰਮਤੀਆਂ ਵਿਚੋਂ ਗੈਰ ਕਾਨੂੰਨੀ ਨਜਾਇਜ ਬਿਨਾ ਕਿਸੇ ਮਨਜ਼ੂਰੀ ਦੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉ¦ਘਣਾ ਕਰਕੇ ਹਰੇ ਭਰੇ ਸਰਕਾਰੀ ਪੁਰਾਤਨ ਰੁੱਖ ਪੁੱਟਣ ਸਬੰਧੀ ਪਾਈ ਜਨਹਿੱਤ ਪਟੀਸਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਦੇ ਚੀਫ ਸੈਕਟਰੀ, ਪ੍ਰਿੰਸੀਪਲ ਸਕੱਤਰ ਪੰਚਾਇਤ ਵਿਭਾਗ ਪੰਜਾਬ, ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਬਰਨਾਲਾ, ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਡਵੀਜਨਲ ਫਾਰਸੈਟ ਅਫ਼ਸਰ ਸੰਗਰੂਰ, ਐਸ.ਐਸ.ਪੀ ਬਰਨਾਲਾ, ਡੀ.ਡੀ.ਪੀ.ਓ ਬਰਨਾਲਾ, ਬੀ.ਡੀ.ਪੀ.ਓ ਮਹਿਲ ਕਲਾਂ ਤੇ ਸਹਿਣਾ, ਈ.ਓ ਨਗਰ ਸੁਧਾਰ ਟਰੱਸਟ ਬਰਨਾਲਾ, ਵਣ ਵਿਭਾਗ ਦੇ ਡੀ.ਐਫ.ਓ ਸੰਗਰੂਰ, ਰੇਂਜ ਅਫ਼ਸਰ ਵਣ ਵਿਭਾਗ ਬਰਨਾਲਾ, ਐਕਸੀਅਨ ਪੁੱਡਾ ਪਟਿਆਲਾ, ਅਧਿਕਾਰੀਆਂ ਸਮੇਤ ਸਰਪੰਚ ਧਨੇਰ ਤੇ ਬਖਤਗੜ• ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਤੇ ਭਾਰਤ ਸਰਕਾਰ ਦੇ ਕੇਦਰੀ ਮੰਤਰਾਲਿਆਂ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿਚ ਇਕ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਚਾਰ ਹਫ਼ਤਿਆਂ ਵਿਚ ਰਿਪੋਰਟ ਮੰਗੀ ਹੈ। ਜਾਣਕਾਰੀ ਦਿੰਦੇ ਹੋਏ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਦੱਸਿਆ ਹੈ ਕਿ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਿਖੇ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ 140 ਸਰਕਾਰੀ ਹਰੇ ਭਰੇ ਰੁੱਖ ਪੁੱਟਣ, ਪੁੱਡਾ ਮਾਰਕੀਟ ਬਰਨਾਲਾ ਵਲੋਂ ਗੈਰ ਕਾਨੂੰਨੀ 100 ਸਾਲ ਨਿੰਮ ਦਾ ਪੁਰਾਣਾ ਰੁੱਖ ਕੱਟਣ, ਪਿੰਡ ਬਦਰਾ, ਧਨੇਰ ਤੇ ਬਖਤਗੜ• ਦੀਆਂ ਸਾਂਝੀਆਂ ਥਾਵਾਂ ਤੋਂ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਮਾਨਯੋਗ ਐਨ.ਜੀ.ਟੀ ਨੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ 15 ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਤੇ ਭਾਰਤ ਸਰਕਾਰ ਦੇ ਕੇਦਰੀ ਮੰਤਰਾਲਿਆਂ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿਚ ਇਕ ਵਿਸ਼ੇਸ਼ ਜਾਂਚ ਟੀਮ ਕਮੇਟੀ ਗਠਿਤ ਕਰਕੇ ਚਾਰ ਹਫ਼ਤਿਆਂ ਦੇ ਵਿਚ ਘਟਨਾ ਸਥਾਨ ਤੇ ਜਾ ਕੇ ਪੁੱਟੇ ਗਏ ਰੁੱਖਾਂ ਦੀ ਗਿਣਤੀ, ਰੁੱਖ ਪੁੱਟਣ ਦੇ ਜਿੰਮੇਵਾਰ ਵਿਆਕਤੀਆਂ ਦੇ ਨਾਮ ਪਤੇ, ਅਤੇ ਢੁਕਵੀ ਸਜਾ ਤੇ ਜੁਰਮਾਨੇ ਲਈ ਸੁਝਾਅ ਸਾਹਿਤ ਰਿਪੋਰਟ ਦੇਣ ਦੇ ਕਮੇਟੀ ਨੂ ਚਾਰ ਹਫਤਿਆਂ ਵਿਚ ਆਦੇਸ ਦਿੱਤੇ ਗਏ ਹਨ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।
ਕਮੇਟੀ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਭਾਰਤ ਸਰਕਾਰ ਦਾ ਇਕ ਨੁਮਾਇੰਦਾ, ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਦੇ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਖੇਤਰੀ ਦਫ਼ਤਰ ਚੰਡੀਗੜ• ਦਾ ਇਕ ਨੁਮਾਇੰਦਾ, ਪ੍ਰਿੰਸੀਪਲ ਚੀਫ ਫੌਰਿਸਸਟ ਵਿਭਾਗ ਪੰਜਾਬ ਸਰਕਾਰ ਨੂੰ ਸਾਮਲ ਕਰਕੇ ਅਧਿਕਾਰੀਆਂ ਦੀ ਕਮੇਟੀ ਗਠਿਤ ਕੀਤੀ ਹੈ। ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੇ ਆਦੇਸਾਂ ਅਨੁਸਾਰ ਜਲਦ ਹੀ ਗਠਿਤ ਕੀਤੀ ਗਈ ਭਾਰਤ ਸਰਕਾਰ ਦੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ ਜ਼ਿਲਾ ਬਰਨਾਲਾ ਦੀਆਂ ਸਰਕਾਰੀ ਸੰਮਤੀਆਂ ਵਿਚੋਂ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਵਾਲੇ ਘਟਨਾ ਸਥਾਨਾਂ ਦਾ ਦੌਰਾ ਕਰਕੇ ਵਿਸਥਾਰ ਨਾਲ ਜਾਂਚ ਪੜ•ਤਾਲ ਕਰੇਗੀ। ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਕਿਹਾ ਕਿ ਐਨ.ਜੀ.ਟੀ.ਦਿੱਲੀ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਨੂੰ ਜ਼ਿਲਾ ਬਰਨਾਲਾ ਦੇ ਵਾਤਾਵਰਨ ਪ੍ਰੇਮੀਆਂ ਵਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ 140 ਰੁੱਖ ਪੁੱਟਣ, ਪੁੱਡਾ ਮਾਰਕੀਟ ਬਰਨਾਲਾ ਵਿਚੋਂ ਗੈਰ ਕਾਨੂੰਨੀ 100 ਸਾਲ ਨਿੰਮ ਦਾ ਪੁਰਾਣਾ ਰੁੱਖ ਕੱਟਣ, ਪਿੰਡ ਬਦਰਾ, ਧਨੇਰ ਤੇ ਬਖਤਗੜ• ਦੀਆਂ ਸਾਂਝੀਆਂ ਥਾਵਾਂ ਤੋਂ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਸਬੰਧੀ ਪੁਖਤਾ ਸਬੂਤ ਪੇਸ ਕੀਤੇ ਜਾਣਗੇ। ਅਤੇ ਰੁੱਖ ਪੁੱਟ ਕੇ ਵਾਤਾਵਰਨ ਦਾ ਨੁਕਸਾਨ ਕਰਨ ਵਾਲੇ ਸਾਰੇ ਦੋਸੀਆਂ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਤੇ ਜੁਰਮਾਨੇ ਦੀ ਮੰਗ ਕੀਤੀ ਜਾਵੇਗੀ। ਉਨਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਉਕਤ ਸਰਕਾਰੀ ਸੰਮਤੀਆਂ ਵਿਚੋਂ ਰੁੱਖ ਪੁੱਟਣ ਵਾਲੇ ਸਾਰੇ ਦੋਸੀਆਂ ਖਿਲਾਫ਼ ਬਿਨਾ ਦੇਰੀ ਐਫ.ਆਈ.ਆਰ ਦਰਜ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੰਜਾਬ ਸਰਕਾਰ ਅਤੇ ਜ਼ਿਲੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਤਾ ਨਹੀਂ ਕਿਸ ਮਜ਼ਬੂਰੀ ਕਾਰਨ ਸਰਕਾਰੀ ਰੁੱਖ ਪੁੱਟ ਕੇ ਵਾਤਾਵਰਨ ਦਾ ਨੁਕਸਾਨ ਕਰਨ ਵਾਲੇ ਵਿਆਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲਾ ਬਰਨਾਲਾ ਦੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ਸਰਕਾਰ ਅਤੇ ਉਪ – ਕੁਲਪਤੀ ਆਪਣੇ ਵਾਅਦੇ ਤੋਂ ਮੁੱਕਰੇ – ਵੈਟਨਰੀ ਇੰਟਰਨਸ਼ਿਪ ਭੱਤੇ ਵਿੱਚ ਵਾਧਾ ਨਹੀਂ ਕੀਤਾ ਗਿਆ ਲਾਗੂ








Users Today : 5
Users Yesterday : 26
Users Last 7 days : 230