Home » ਪ੍ਰਮੁੱਖ ਖ਼ਬਰਾਂ » ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਯੂ. ਕੇ .ਜੀ ਦੇ ਵਿਦਿਆਰਥੀਆਂ ਲਈ ‘ਗ੍ਰੈਜੂਏਸ਼ਨ ਸਮਾਰੋਹ’ ਕਰਵਾਇਆ ਗਿਆ

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਯੂ. ਕੇ .ਜੀ ਦੇ ਵਿਦਿਆਰਥੀਆਂ ਲਈ ‘ਗ੍ਰੈਜੂਏਸ਼ਨ ਸਮਾਰੋਹ’ ਕਰਵਾਇਆ ਗਿਆ

ਜੋ ਕਿ ਨਰਸਰੀ ਕਲਾਸ ਅਤੇ ਐਲ .ਕੇ. ਜੀ. ਦੇ ਵਿਦਿਆਰਥੀਆਂ ਵੱਲੋਂ ਯੂ.ਕੇ.ਜੀ ਦੇ ਵਿਦਿਆਰਥੀਆਂ  ਲਈ ਆਪਣੀ ਪੜ੍ਹਾਈ ਦੀ ਨਵੀਂ ਸ਼ੁਰੂਆਤ ਵੱਲ ਬਦਲਾਅ ਕਰਨ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਨਰਸਰੀ, ਯੂ .ਕੇ. ਜੀ ਅਤੇ ਐਲ .ਕੇ .ਜੀ. ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਬਹੁ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਇਸ ਪ੍ਰੋਗਰਾਮ ਵਿੱਚ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਡਾਂਸ, ਗੀਤ ਅਤੇ ਗਿੱਧੇ ਰਾਹੀਂ ਖੂਬ ਰੰਗ ਬੰਨ੍ਹਿਆ ।
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਯੂ. ਕੇ .ਜੀ ਦੇ ਵਿਦਿਆਰਥੀਆਂ ਲਈ ‘ਗ੍ਰੈਜੂਏਸ਼ਨ ਸਮਾਰੋਹ’ ਕਰਵਾਇਆ ਗਿਆ
[responsivevoice_button voice="Hindi Male"]

ਬਰਨਾਲਾ ਬਿਊਰੋ 28 ਫਰਵਰੀ

ਜੋ ਕਿ ਨਰਸਰੀ ਕਲਾਸ ਅਤੇ ਐਲ .ਕੇ. ਜੀ. ਦੇ ਵਿਦਿਆਰਥੀਆਂ ਵੱਲੋਂ ਯੂ.ਕੇ.ਜੀ ਦੇ ਵਿਦਿਆਰਥੀਆਂ  ਲਈ ਆਪਣੀ ਪੜ੍ਹਾਈ ਦੀ ਨਵੀਂ ਸ਼ੁਰੂਆਤ ਵੱਲ ਬਦਲਾਅ ਕਰਨ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਨਰਸਰੀ, ਯੂ .ਕੇ. ਜੀ ਅਤੇ ਐਲ .ਕੇ .ਜੀ. ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਬਹੁ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ।

ਇਹ ਵੀ ਪੜ੍ਹੋ   ਬਰਨਾਲਾ ਦੀ ਅਨਾਜ ਮੰਡੀ ਵਿੱਚ ਆਯੋਜਿਤ ‘ਮਨਰੇਗਾ ਮਜ਼ਦੂਰ ਅਤੇ ਕਿਸਾਨ ਬਚਾਓ ਰੈਲੀ’ ਵਿਚ ਰਾਹੁਲ ਗਾਂਧੀ ਪਹੁੰਚ ਚੁੱਕੇ ਹਨ। https://www.punjabijagran.com/punjab/sangrurbarnala-congress-mgnrega-mazdoor-rally-aujla-shows-the-mirror-to-the-opponents-calls-punjab-politics-the-nursery-of-congress-9594995.html

ਇਸ ਪ੍ਰੋਗਰਾਮ ਵਿੱਚ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਡਾਂਸ, ਗੀਤ ਅਤੇ ਗਿੱਧੇ ਰਾਹੀਂ ਖੂਬ ਰੰਗ ਬੰਨ੍ਹਿਆ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਰ ਨਿਰਦੋਸ਼ ਰਲਹੱਨ ਜੀ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆ ਆਖਿਆ ਅਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਨੇ ਦੱਸਿਆ ਕਿ ਸਕੂਲ ਦੀ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਹਰ ਵਾਰ ਦੀ ਤਰ੍ਹਾਂ ਯੂ.ਕੇ .ਜੀ. ਦੇ ਵਿਦਿਆਰਥੀਆਂ ਨੂੰ ਇਹ ਰਸਮੀ ਵਿਦਾਇਗੀ ਦਿੱਤੀ ਗਈ ਤਾਂ ਕਿ ਵਿਦਿਆਰਥੀ ਆਪਣੇ ਆਉਣ ਵਾਲੇ ਭਵਿੱਖ ਵਿੱਚ ਇਸ ਮੁੱਢਲੀ ਵਿਦਿਆ ਰਾਹੀਂ ਉੱਚ ਵਿੱਦਿਆ ਗ੍ਰਹਿਣ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ ।ਭਦੌੜ ਕਸਬੇ ਦੇ ਨਾਮਵਰ ਸਮਾਜ ਸੇਵੀ ਅਭੇ ਕੁਮਾਰ ਜੀ ਨੇ ਵੀ ਪ੍ਰੋਗਰਾਮ ਤੇ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਇਸ ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਦੇ ਵਾਈਸ ਪ੍ਰਿੰਸਪਲ ਮੈਡਮ ਸੀਮਾ ਠਾਕੁਰ ਨੇ ਮਾਪਿਆਂ ,ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਕਾਰਨ ਇਹ ਪ੍ਰੋਗਰਾਮ ਸੁਚਾਰੂ ਰੂਪ ਵਿੱਚ ਨੇਪਰੇ ਚੜ੍ਹਿਆ। ਇਸ ਸਮੁੱਚੇ ਪ੍ਰੋਗਰਾਮ ਦੀ ਰੂਪ-ਰੇਖਾ ਮੈਡਮ ਮੋਨਿਕਾ ਗੁਪਤਾ (ਐਕਟੀਵਿਟੀ ਇੰਚਾਰਜ )ਨੇ ਉਲੀਕੀ ਤੇ ਸਟੇਜ ਦੀ ਭੂਮਿਕਾ ਗੁਰਅਰਪਨ ਕੌਰ, ਗੁਰਲੀਨ ਕੌਰ ਅਤੇ ਮੈਡਮ ਭਾਵਨਾ ਨੇ ਬਾਖੂਬੀ ਨਿਭਾਈ। 

ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted